ਪੰਜਾਬ

ਜੰਮੂ-ਕਸ਼ਮੀਰ: ਗੋਲੀਬਾਰੀ ‘ਚ ਜ਼ਿਲ੍ਹਾ ਮੋਗਾ ਦਾ ਫੌਜੀ ਸ਼ਹੀਦ 

JAMMU KASHMIR, Soldier Martyr, Firing

24 ਸਾਲਾਂ ਦਾ ਜਵਾਨ ਸੀ ਕਰਮਜੀਤ ਸਿੰਘ

ਵਿੱਕੀ ਇੰਸਾਂ, ਮੋਗਾ

ਜੰਮੂ ਕਸ਼ਮੀਰ ‘ਚ ਅੱਜ ਸਵੇਰ ਕੰਟਰੋਲ ਰੇਖਾ ‘ਤੇ ਮਕਬੂਜ਼ਾ ਕਸ਼ਮੀਰ ਵਾਲੇ ਪਾਸਿਓਂ ਹੋਈ ਗੋਲੀਬਾਰੀ ‘ਚ ਜ਼ਿਲ੍ਹਾ ਮੋਗਾ ਦਾ ਫੌਜੀ ਜਵਾਨ ਕਰਮਜੀਤ ਸਿੰਘ ਸ਼ਹੀਦ ਹੋ ਗਿਆ ਸ਼ਹੀਦ ਹੋਇਆ ਕਰਮਜੀਤ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਜਨੇਰ ਦਾ ਵਸਨੀਕ ਹੈ ਅਤੇ ਉਸ ਦੇ ਪਿਤਾ ਅਵਤਾਰ ਸਿੰਘ ਵੀ ਪਹਿਲਾਂ ਫੌਜ ਵਿਚ ਸਨ ਤੇ ਹੁਣ ਵਾਹੀ ਦੇ ਨਾਲ ਨਾਲ ਨਿੱਜੀ ਕਾਲਜ ਦੀ ਬੱਸ ਦੇ ਡਰਾਇਵਰ ਹਨ। ਕਰਮਜੀਤ ਸਿੰਘ ਦੀ ਪੁੱਤਰ ਅਵਤਾਰ ਸਿੰਘ 18 ਸਿੱਖ ਰੈਜੀਮੈਂਟ ਵਿਚ ਤੈਨਾਤ ਸੀ ਸ਼ਹੀਦ ਕਰਮਜੀਤ ਸਿੰਘ ਦਾ ਇੱਕ ਵੱਡਾ ਭਰਾ ਅਤੇ ਇਕ ਭੈਣ ਹੈ। ਪਰਿਵਾਰ ਨੂੰ ਕੁਝ ਘੰਟੇ ਪਹਿਲਾਂ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ, ਜਿਸ ਕਾਰਨ ਸਾਰਾ ਪਰਿਵਾਰ ਅਤੇ ਪਿੰਡ ਸਦਮੇ ‘ਚ ਤਾਂ ਹੈ ਪਰ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਉਹਨਾਂ ਨੂੰ ਕਰਮਜੀਤ ਸਿੰਘ ਦੀ ਸ਼ਹਾਦਤ ‘ਤੇ ਮਾਣ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਦੇਸ਼ ਹੈ ਤੇ ਫਿਰ ਘਰ ਪਰਿਵਾਰ 15 ਨਵੰਬਰ 1994 ਨੂੰ ਜਨਮਿਆ ਕਰਮਜੀਤ ਸਿੰਘ 28 ਜੂਨ 2015 ਵਿਚ ਫੌਜ ਵਿਚ ਭਰਤੀ ਹੋਇਆ ਸੀ ਤੇ ਮਹਿਜ਼ 24 ਸਾਲ ਦੀ ਉਮਰ ਵਿਚ ਉਹ ਅੱਜ ਸ਼ਹੀਦ ਹੋ ਗਿਆ। ਪਾਕਿਸਤਾਨੀ ਫੌਜਾਂ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲੇ ‘ਚ ਕੰਟਰੋਲ ਰੇਖਾ ‘ਤੇ ਅੱਜ  ਕੀਤੀ ਜੰਗਬੰਦੀ ਦੀ ਉਲੰਘਣਾ ‘ਚ ਜਵਾਨ ਕਰਮਜੀਤ ਸਿੰਘ ਦੀ ਮੌਤ ਹੋ ਗਈ ਇਹ ਹਮਲਾ ਅੱਜ ਸਵੇਰ ਵੇਲੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ ਦੇ ਕੇਰੀ ਬਤੱਲ ਵਿਚ ਹੋਇਆ ਦੱਸਿਆ ਜਾ ਰਿਹੈ ਘਟਨਾ ਬਾਰੇ ਪਤਾ ਲੱਗਦਿਆਂ ਹੀ ਪਿੰਡ ਵਾਸੀ ਸ਼ਹੀਦ ਕਰਮਜੀਤ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

ਪ੍ਰਸਿੱਧ ਖਬਰਾਂ

To Top