ਜਨ ਕਲਿਆਣ ਪਰਮਾਰਥੀ ਕੈਂਪ ਦੌਰਾਨ 710 ਮਰੀਜ਼ਾਂ ਦੀ ਜਾਂਚ

0
Jan, Kalyan, pamarti, Camp

ਸਰਸਾ (ਸੱਚ ਕਹੂੰ ਨਿਊਜ਼).

ਹਰ ਮਹੀਨੇ ਲੱਗਣ ਵਾਲੇ ਜਨ ਪਰਮਾਰਥੀ ਮੈਡੀਕਲ ਕੈਂਪ ‘ਚ ਇਸ ਵਾਰੀ ਕੁੱਲ 710 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਕੈਂਪ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਲਾਇਆ ਗਿਆ ਜਿੱਥੇ ਵੱਖ-ਵੱਖ ਸਪੈਸ਼ਲਿਸਟ ਡਾਕਟਰਾਂ ਨੇ ਮਰੀਜ਼ਾਂ ਨੂੰ ਮੁਫ਼ਤ ਸਲਾਹ ਤੇ ਦਵਾਈਆਂ ਦਿੱਤੀਆਂ ਕੈਂਪ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ  ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਹਰ ਮਹੀਨੇ ਜਨ ਪਰਮਾਰਥੀ ਮੈਡੀਕਲ ਚੈੱਕਅਪ ਕੈਂਪ ਲਾਇਆ ਜਾਂਦਾ ਹੈ ਇਸ ਦੌਰਾਨ ਮਰੀਜ਼ਾਂ ਨੂੰ  ਮੁਫ਼ਤ ਸਲਾਹ ਤੇ ਦਵਾਈਆਂ ਵੰਡੀਆਂ ਜਾਂਦੀਆਂ ਹਨ ਗੰਭੀਰ ਰੂਪ ਨਾਲ ਬਿਮਾਰ ਤੇ ਆਰਥਿਕ ਪੱਖੋਂ ਕਮਜ਼ੋਰ ਰੋਗੀਆਂ ਦਾ ਇਲਾਜ ਸਾਧ-ਸੰਗਤ ਦੀ ਸਹਾਇਤਾ ਨਾਲ ਮੁਫ਼ਤ ਕੀਤਾ ਜਾਦਾ ਹੈ. ਐਤਵਾਰ ਨੂੰ ਲੱਗੇ ਇਸ ਕੈਂਪ ‘ਚ 635 ਮਰੀਜ਼ਾਂ  ਦੀ ਐਲੋਪੈਥਿਕ ਓਪੀਡੀ ਹੋਈ ਤੇ 75 ਮਰੀਜ਼ ਆਯੁਰਵੈਦਿਕ ਓਪੀਡੀ ‘ਚ ਜਾਂਚੇ ਗਏ ਇਨ੍ਹਾਂ ‘ਚ ਦਿਲ, ਹੱਡੀਆਂ, ਇਸਤਰੀ ਰੋਗ, ਅੱਖ ਕੰਨ ਆਦਿ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ.

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।