ਕੁੱਲ ਜਹਾਨ

ਜਪਾਨ’ਚ ਭੂਚਾਲ, ਮ੍ਰਿਤਕਾ ਦੀ ਗਿਣਤੀ 16 ਹੋਈ

Japan, Earthquake, Number, Casualties 16

ਟੋਕੀਓ, ਏਜੰਸੀ।

ਜਪਾਨ ਦੇ ਉਤਰੀ ਦੀਪ ਹੋਕਾਇਡੋ ‘ਚ ਵੀਰਵਾਰ ਨੂੰ ਆਏ ਭੂਚਾਲ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 16 ਹੋ ਗਈ। ਮੀਡੀਆ ਰਿਪੋਰਟ ਅਨੁਸਾਰ ਭੂਚਾਲ ਅਤੇ ਧਰਤੀਖਿਸਕਣ ‘ਚ ਮ੍ਰਿਤਕਾਂ ਦੀ ਗਿਣਤੀ ਵਧਣ ਦੀ ਆਸ਼ੰਕਾ ਹੈ। ਰਾਹਤ ਅਤੇ ਬਚਾਅ ਕਰਮਚਾਰੀ ਮਲਬੇ ਵਿਚੋਂ ਲੋਕਾਂ ਨੂੰ ਕੱਢਣ ਦੇ ਕੰਮ ‘ਚ ਲੱਗੇ ਹੋਏ ਹਨ। ਪ੍ਰਧਾਨ ਮੰਤਰੀ ਸ਼ਿੰਰੋ ਆਬੇ ਨੇ ਕੈਬਨਿਟ ਦੀ ਮੀਟਿੰਗ ‘ਚ ਦੱਸਿਆ ਕਿ ਹੁਣ ਤੱਕ 16 ਨਾਗਰਿਕਾਂ ਦੇ ਮਰਨ ਅਤੇ ਬਹੁਤ ਸਾਰੇ ਨਾਗਰਿਕਾਂ ਦੇ ਜਖਮੀ ਹੋਣ ਦੀ ਰਿਪੋਰਟ ਹੈ ਅਤੇ ਕਰੀਬ 26 ਨਾਗਰਿਕ ਲਾਪਤਾ ਹਨ।

ਉਨ੍ਹਾਂ ਨੇ ਭਾਰੀ ਮੀਂਹ ਅਤੇ ਧਰਤੀਖਿਸਕਣ ਦਾ ਹਵਾਲਾ ਦਿੰਦੇ ਹੋਏ ਨਾਗਰਿਕਾਂ ਨੂੰ ਸਾਵਧਾਨੀ ਵਰਤਨ ਦੀ ਸਹਾਲ ਦਿੱਤੀ ਹੈ। ਸ੍ਰੀ ਆਬੇ ਨੇ ਕਿਹਾ ਭੂਚਾਲ ਕਾਰਨ ਇਕ ਦਿਨ ਦੇ ਬਲੈਕਆਊਟ ਤੋਂ ਬਾਅਦ ਦੀਪ ਦੇ ਕਰੀਬ 30 ਲੱਖ ਨਾਗਰਿਕਾਂ ਨੂੰ ਮਕਾਨਾਂ ‘ਚ ਬਿਜਲੀ ਸਪਲਾਈ ਬਹਾਲ ਹੋ ਗਈ ਹੈ।

ਜਪਾਨ ਦੇ ਮੌਸਮ ਵਿਭਾਗ ਅਨੁਸਾਰ ਸਵੇਰੇ ਤਿੰਨ ਵੱਜ ਕੇ ਅੱਜ ਮਿੰਟ ‘ਤੇ ਆਏ ਭੂਚਾਲ ਦਾ ਕੇਂਦਰ ਹੋਕਇਡੋ ਦੇ ਮੁੱਖ ਸ਼ਹਿਰ ਸਪੋਰੋ ਤੋਂ 65 ਕਿੱਲੋਮੀਟਰ ਦੱਖਣੀ ਪੂਰਵ ‘ਚ ਜਮੀਨ ਦੀ ਸਤਰ ‘ਤੇ 40 ਕਿਲੋਮੀਟਰ ਹੇਠਾਂ ਸੀ। ਦੱਖਣੀ ਹੈਕਇਡੋ ਸਥਿਤ ਅਤਸੁਮਾ ਸ਼ਹਿਰ ‘ਚ ਕਈ ਥਾਵਾਂ ‘ਤੇ ਧਰਮੀ ਖਿਸਕੀ ਅਤੇ ਪੂਰੇ ਸੂਬੇ ‘ਚ ਬਿਜਲੀ ਸਪਲਾਈ ਠੱਪ ਹੋ ਗਈ। ਜਿੱਥੇ ਕਈ ਦਰੱਖਤ ਡਿੱਗ ਗਏ ਅਤੇ ਮਕਾਨ ਠਹਿ ਗਏ।

ਭੂਚਾਲ ਤੋਂ ਬਾਅਦ ਪੂਰੇ ਹੋਕਇਡੋ ਸੂਬੇ ‘ਚ ਬਿਜਲੀ ਸਪਲਾਈ ਠੱਪ ਹੋ ਗਈ ਹੈ ਜਿਸ ਮੁੱਖ ਤੌਰ ‘ਤੇ ਬਹਾਲ ਕਰਨ ‘ਚ ਘੱਟ ਤੋਂ ਘੱਟ ਇਕ ਹਫਤੇ ਦਾ ਸਮਾਂ ਲੱਗੇਗਾ। ਹੋਕਾਇਡੋ ਇਲੈਕਟ੍ਰਿਕ ਪਾਵਰ ਕੰਪਨੀ ਨੇ ਕਿਹਾ ਬਿਜਲੀ ਸਪਲਾਈ ਪਲਾਂਟ ਦੀ ਐਮਰਜੈਂਸੀ ਸਥਿਤੀ ‘ਚ ਬੰਦ ਕਰਨਾ ਪਏਗਾ। ਕੰਪਨੀ ਨੇ ਕਿਹਾ ਕਿ ਸਾਲ 1951 ‘ਚ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਪੂਰੇ ਸੂਬੇ ‘ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top