ਕੁੱਲ ਜਹਾਨ

ਉੱਤਰੀ ਕੋਰੀਆ ਦਾ ਮਿਜ਼ਾਇਲ ਪ੍ਰੀਖਣ ਜਾਪਾਨ ਲਈ ਖ਼ਤਰਾ : ਅਬੇ

ਟੋਕੀਓ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਜੋ ਅਬੇ ਨੇ ਅੱਜ ਕਿਹਾ ਕਿ ਉੱਤਰ ਕੋਰੀਆ ਵੱਲੋਂ ਅੱਜ ਸਵੇਰੇ ਕੀਤਾ ਗਿਆ ਮਿਜ਼ਾਇਲ ਪ੍ਰੀਖਣ ਜਾਪਾਨੀ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਜਾਪਾਨੀ ਜਲ ਹੱਦ ਜਾਂ ਇਸ ਦੇ ਨੇੜੇ ਡਿੱਗੇ ਉੱਤਰੀ ਕੋਰੀਆ ਦੇ ਮਿਜ਼ਾਇਲ ਪ੍ਰੀਖਣ ਦਾ ਉਹ ਸਖ਼ਤ ਵਿਰੋਧ ਕਰਨਗੇ।
ਦੱਖਣੀ ਕੋਰੀਆ ਦੇ ਫੌਜੀ ਵਿਭਾਗ ਨ ੇਦੱਸਿਆ ਕਿ ਉੱਤਰੀ ਕੋਰੀਆ ਨੇ ਆਪਣੇ ਬੈਲਸਟਿਕ ਮਿਜ਼ਾਇਲ ਦਾ ਅੱਜ ਸਵੇਰੇ ਪੱਛਮੀ ਤੱਟ ਤੋਂ ਪੂਰਬੀ ਸਮੁੰਦਰੀ ਤੱਟ ਵੱਲ ਪ੍ਰੀਖਣ ਕੀਤਾ।

ਪ੍ਰਸਿੱਧ ਖਬਰਾਂ

To Top