ਜਸਪ੍ਰੀਤ ਬੁਮਰਾਹ ਦੀ ਸੱਟ ਗੰਭੀਰ, ਏਸ਼ੀਆ ਕੱਪ ਤੋਂ ਹੋਏ ਬਾਹਰ

bumra

 ਟੀ-20 ਵਿਸ਼ਵ ਕੱਪ ਤੋਂ ਵੀ ਹੋ ਸਕਦੇ ਹਨ ਬਾਹਰ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤੀ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸੱਟ ਲੱਗਣ ਕਾਰਨ ਏਸ਼ੀਆ ਕੱਪ ਤੋਂ ਬਾਹਰ ਹਨ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਸੱਟ ਗੰਭੀਰ ਹੈ। ਉਸ ਲਈ ਟੀ-20 ਵਿਸ਼ਵ ਕੱਪ ਤੱਕ ਫਿੱਟ ਹੋਣਾ ਮੁਸ਼ਕਲ ਹੈ ਤੇ ਉਹ ਟੀ-20 ਵਿਸ਼ਵ ਕੱਪ ਤੋਂ ਵੀ ਬਾਹਰ ਹੋ ਸਕਦੇ ਹਨ। ਹਾਲਾਂਕਿ ਟੀ-20 ਵਰਲਡ ਸ਼ੁਰੂ ਹੋਣ ‘ਚ 2 ਮਹੀਨੇ ਦਾ ਸਮਾਂ ਹੈ।

bumra

ਇਸ ਵਾਰ ਟੀ-20 ਵਰਲਡ ਅਕਤੂਬਰ ‘ਚ ਆਸਟ੍ਰੇਲੀਆ ‘ਚ ਹੋਣਾ ਹੈ। ਇਸ ਦੇ ਨਾਲ ਹੀ ਬੁਮਰਾਹ ਦੀ ਸੱਟ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਵੱਲੋਂ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਹੈ। ਬੁਮਰਾਹ ਨੂੰ ਬੀਸੀਸੀਆਈ ਨੇ ਮੁੜ ਵਸੇਬੇ ਲਈ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਜਾਣ ਲਈ ਕਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੁਮਰਾਹ ਦੀ ਸੱਟ ਗੰਭੀਰ ਹੈ। ਉਹਨਾਂ ਨੂੰ ਫਿੱਟ ਹੋਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਬੀਸੀਸੀਆਈ ਵੀ ਉਸ ਦੀ ਸੱਟ ‘ਤੇ ਨਜ਼ਰ ਰੱਖ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ