ਬੇਹੱਦ ਫਿੱਕੀ ਰਹੀ ‘ਪਾਵੇ ਵਾਲੇ’ ਜੱਸੀ ਜਸਰਾਜ ਦੀ ਸੰਗਰੂਰ ‘ਐਂਟਰੀ’

0
Jassi Jasraj, Sangrur, Entry

ਪੀਡੀਏ ਉਮੀਦਵਾਰ ਜੱਸੀ ਨੂੰ ਸੰਗਰੂਰ ਵਾਸੀਆਂ ਵੱਲੋਂ ਮੱਠਾ ਹੁੰਗਾਰਾ

ਗੁਰਪ੍ਰੀਤ ਸਿੰਘ, ਸੰਗਰੂਰ

ਪੰਜਾਬ ਜਮਹੂਰੀ ਗਠਜੋੜ ਦੇ ਹਲਕਾ ਸੰਗਰੂਰ ਤੋਂ ਐਲਾਨੇ ਉਮੀਦਵਾਰ ਜਸਰਾਜ ਸਿੰਘ ਜੱਸੀ ਦੀ ਸੰਗਰੂਰ ਵਿੱਚ ਪਲੇਠੀ ਫੇਰੀ ਪ੍ਰਭਾਵਹੀਣ ਰਹੀ ਪਹਿਲੀ ਹੀ ਇਕੱਤਰਤਾ ਵਿੱਚ ਉਨ੍ਹਾਂ ਦੇ ਹੱਕ ਵਿੱਚ ਮਹਿਜ ਡੇਢ ਕੁ ਸੌ ਸਮਰਥਕਾਂ ਦਾ ਹੀ ਇਕੱਠ ਹੋਇਆ ਜਦੋਂ ਕਿ ਗਠਜੋੜ ਵਿੱਚ ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ਼ ਪਾਰਟੀ, ਪੰਜਾਬ ਏਕਤਾ ਪਾਰਟੀ ਸਣੇ 7 ਪਾਰਟੀਆਂ ਸ਼ਾਮਿਲ ਹਨ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਜੱਸੀ ਜਸਰਾਜ ਨੇ ਆਪਣੇ ਸਮਰਥਕਾਂ ਨੇ ਸ੍ਰੀ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕ ਕੇ ਆਪਣੀ ਚੋਣ ਮੁਹਿੰਮ ਦਾ ਆਰੰਭ ਕੀਤਾ ਇਸ ਪਿਛੋਂ ਸਥਾਨਕ ਪਾਰੂਲ ਹੋਟਲ ਵਿਖੇ ਸਮਰਥਕਾਂ ਦਾ ਇਕੱਠ ਰੱਖਿਆ ਹੋਇਆ ਸੀ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਜੱਸੀ ਆਪਣੇ ਕੁਝ ਕੁ ਸਮਰਥਕਾਂ ਨਾਲ ਖੁੱਲ੍ਹੀ ਜੀਪ ਵਿੱਚ ਬੈਠ ਕੇ ਰੈਲੀ ਵਾਲੀ ਥਾਂ ‘ਤੇ ਆਏ ਉਨ੍ਹਾਂ ਤੋਂ ਪਹਿਲਾਂ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਕਾਰਕੁਨ ਵੀ ਪੁੱਜੇ ਹੋਏ ਸਨ

ਪੰਡਾਲ ਵਿੱਚ ਭਾਵੇਂ 250 ਤੋਂ ਜ਼ਿਆਦਾ ਕੁਰਸੀਆਂ ਲਾਈਆਂ ਹੋਈਆਂ ਸਨ ਜਿਨ੍ਹਾਂ ਵਿੱਚੋਂ ਤੀਜਾ ਹਿੱਸਾ ਖਾਲੀ ਪਈਆਂ ਸਨ ਇਕੱਠ ਨੂੰ ਉਂਗਲੀਆਂ ਤੇ ਅਸਾਨੀ ਨਾਲ ਗਿÎਣਿਆ ਜਾ ਸਕਦਾ ਸੀ 150 ਦੇ ਕਰੀਬ ਸਮਰਥਕ ਕੁਰਸੀਆਂ ‘ਤੇ ਬੈਠੇ ਸਨ ਅਤੇ 2 ਦਰਜ਼ਨ ਦੇ ਕਰੀਬ ਸਟੇਜ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਸੀ ਨੇ ਕਿਹਾ ਕਿ ਉਹ ਸੰਗਰੂਰ ਲਈ ਨਵਾਂ ਨਹੀਂ ਹੈ, ਉਸ ਦੇ ਸਹੁਰੇ  ਸੰਗਰੂਰ ਵਿੱਚ ਹਨ ਉਨ੍ਹਾਂ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਭਗਵੰਤ ਮਾਨ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਭਗਵੰਤ ਮਾਨ ਨੇ ਨਿੱਜੀ ਹਿੱਤ ਪੂਰਨ ਲਈ ਪੰਜਾਬ ਨਾਲ ਧੋਖਾ ਕੀਤਾ ਹੈ ਉਨ੍ਹਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਇਨਕਲਾਬੀ ਨੌਜਵਾਨਾਂ ਦੀ ਸਿਆਸੀ ਬਲੀ ਦੇ ਦਿੱਤੀ ਹੈ ਉਨ੍ਹਾਂ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਮੈਂ ਕਿਹਾ ਸੀ ਉਹ ਦਰਬਾਰ ਸਾਹਿਬ ਜਾ ਕੇ ਪੰਜਾਬੀਆਂ ਨਾਲ ਕੀਤੇ ਅਕ੍ਰਿਤਘਣਤਾ ਦੀ ਮੁਆਫ਼ੀ ਮੰਗ ਲੈਣ ਪਰ ਉਹ ਨਹੀਂ ਮੰਨੇ ਉਨ੍ਹਾਂ ਕਿਹਾ ਕਿ ਸਾਡੀ ਸੋਚ ਹੈ ਪੰਜਾਬ ਨੂੰ ਦੇਸ਼ ਦੇ ਨਕਸ਼ੇ ‘ਤੇ ਚਮਕਾਇਆ ਜਾਵੇ ਜਿਸ ਕਾਰਨ ਹੀ ਪੰਜਾਬ ਦੀਆਂ 7 ਸਿਆਸੀ ਜਥੇਬੰਦੀਆਂ ਨੇ ਗਠਜੋੜ ਕੀਤਾ ਹੈ ਜਿਸਨੂੰ ਪੂਰੇ ਪੰਜਾਬ ਵਿੱਚ ਜ਼ਬਰਦਸਤ ਸਫ਼ਲਤਾ ਮਿਲੇਗੀ

ਇਕੱਤਰਤਾ ਨੂੰ ਸੰਬੋਧਨ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਡਾ. ਮੱਖਣ ਸਿੰਘ ਨੇ ਕਿਹਾ ਕਿ ਗਠਜੋੜ ਪੂਰੇ ਪੰਜਾਬ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰੇਗਾ ਅਤੇ ਹਲਕਾ ਸੰਗਰੂਰ ਤੋਂ ਜੱਸੀ ਜਸਰਾਜ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਵੀ ਕਿਹਾ ਕਿ ਭ੍ਰਿਸ਼ਟ ਨਿਜ਼ਾਮ ਤੋਂ ਖਹਿੜਾ ਛੁਡਵਾਉਣ ਲਈ ਗਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜੱਸੀ ਇੱਕ ਹਿੰਮਤੀ ਤੇ ਉਤਸ਼ਾਹੀ ਨੌਜਵਾਨ ਹੈ ਇਸ ਮੌਕੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ

ਭਗਵੰਤ ਮਾਨ ਡਰਾਮੇ ਕਰ ਰਿਹਾ : ਜੱਸੀ ਜਸਰਾਜ

ਇਸ ਵੀਡੀਓ ਬਾਰੇ ਗੱਲਬਾਤ ਕਰਦਿਆਂ ਪੰਜਾਬ ਜਮਹੂਰੀ ਗਠਜੋੜ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਜਸਰਾਜ ਜੱਸੀ ਨੇ ਕਿਹਾ ਕਿ ਭਗਵੰਤ ਮਾਨ ਡਰਾਮੇ ਕਰ ਰਿਹਾ ਹੈ ਮਾਨ ਦੱਸਣ ਕਿ ਪ੍ਰਵਾਸੀਆਂ ਦਾ ਕਰੋੜਾਂ ਰੁਪਏ ਜਿਹੜਾ ਉਨ੍ਹਾਂ ਨੇ ਫੰਡ ਦੇ ਰੂਪ ਵਿੱਚ ਲਿਆ ਸੀ, ਉਹ ਕਿੱਧਰ ਗਿਆ ਜੱਸੀ ਨੇ ਕਿਹਾ ਕਿ ਮਾਨ ਖੁਦ ਹੀ ਕਹਿੰਦਾ ਹੁੰਦਾ ਸੀ ਕਿ ਉਸ ਦੀਆਂ ਰੈਲੀਆਂ ਵਿੱਚ ਕੋਈ ਖਰਚ ਨਹੀਂ ਹੁੰਦਾ, ਤੇਲ ਲੋਕ ਦੂਜੀਆਂ ਪਾਰਟੀਆਂ ਤੋਂ ਪਵਾ ਕੇ ਉਨ੍ਹਾਂ ਦੀ ਰੈਲੀ ਵਿੱਚ ਆਉਂਦੇ ਹਨ, ਤਾਂ ਭਗਵੰਤ ਨੂੰ ਪੈਸੇ ਦੀ ਲੋੜ ਕਿਉਂ ਪੈ ਗਈ ਜੱਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਸਲੀਅਤ ਬਾਹਰ ਆ ਚੁੱਕੀ ਹੈ ਜਿਸ ਤੋਂ ਲੋਕ ਜਾਣੂ ਹੋ ਚੁੱਕੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।