ਹਰਿਆਣਾ

ਜਾਟ ਅੰਦੋਲਨ : ਹਰਿਆਣਾ ਦੇ 100 ਸਾਂਸਦਾਂ ਤੇ ਵਿਧਾਇਕਾਂ ਨੂੰ ਨੋਟਿਸ

ਭੁਗਤਣੀ ਪੈ ਸਕਦੀ ਐ ਲਾਪ੍ਰਵਾਹੀ ਦੀ ਸਜ਼ਾ
ਰੇਵਾੜੀ। ਹਰਿਆਣਾ ਦੀ ਰੇਵਾੜੀ ਦੀ ਇੱਕ ਅਦਾਲਤ ਨੇ ਫਰਵਰੀ ‘ਚ ਜਾਟ ਅੰਦੋਲਨ ਦੌਰਾਨ ਹੋਏ ਨੁਕਸਾਨ ‘ਤੇ ਹਰਿਆਣਾ ਦੇ ਸਾਰੇ ਸਾਂਸਦਾਂ ਤੇ ਵਿਧਾਇਕਾਂ ਨੂੰ  ਨੋਟਿਸ ਜਾਰੀ ਕੀਤੇ ਹਨ। ਸਾਰਿਆਂ ਨੂੰ 24 ਜੁਲਾਈ ਤੱਕ ਜਵਾਬ ਦੇਣ ਲਈ ਕਿਹਾ ਗਿਆ ਹੈ। ਇਹ ਨੋਟਿਸ ਸਤਬੀਰ ਸਿੰਘ ਦੀ ਪਟੀਸ਼ਨ ‘ਤੇ ਜਾਰੀ ਕੀਤਾ ਗਿਆ ਹੈ। ਸਤੀਬਰ ਸਿੰਘ ਨੇ ਪਟੀਸ਼ਨ ਦਾਖ਼ਲ ਕਰਕੇ ਅਦਾਲਤ ਨੂੰ ਕਿਹਾ ਸੀ ਕਿ ਜਾਟ ਅੰਦੋਲਨ ਦੌਰਾਨ ਹਿੰਸਾ ਵਿਧਾਇਕਾਂ-ਸਾਂਸਦਾਂ ਨੇ ਆਪਣੀ ਜਿੰਮੇਵਾਰੀ ਢੰਗ ਨਾਲ ਨਾ ਨਿਭਾਉਣ ਕਾਰਨ ਹੋਈ।
ਪਟੀਸ਼ਨ ‘ਚ ਸਾਂਸਦਾਂ-ਵਿਧਾਇਕਾਂ ਤੋਂ 34 ਹਜ਼ਾਰ ਕਰੋੜ ਰੁਪਏ ਵਸੂਲਣ ਦੀ ਮੰਗ ਵੀ ਕੀਤੀ ਗਈ ਹੈ।

ਪ੍ਰਸਿੱਧ ਖਬਰਾਂ

To Top