ਹਰਿਆਣਾ

ਹਿਸਾਰ : ਜਾਟਾਂ ਨੇ ਲਾਇਆ ਧਰਨਾ, ਪੁਲਿਸ ਨੇ ਵਿਖਾਈ ਜੇਲ੍ਹ

ਹਿਸਾਰ। ਸੂਬੇ ‘ਚ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਚੱਲ ਰਹੇ ਜਾਟ ਅੰਦੋਲਨ ਤਹਿਤ ਸ਼ਨਿੱਚਰਵਾਰ ਨੂੰ ਸੂਰੇਵਾਲਾ ਚੌਕ ਹਿਸਾਰ ‘ਚ ਜਾਟ ਨੇਤਾਵਾਂ ਦੀ ਅਗਵਾਈ ‘ਚ ਜਾਟ ਪ੍ਰਦਰਸ਼ਨਕਾਰੀਆਂ ਦੁਆਰਾ ਸੇਵਰੇ 10 ਵਜੇ ਤੋਂ ਧਰਨਾ ਲਾਇਆ ਗਿਆ। ਜਾਟਾਂ ਦੇ ਇਸ ਧਰਨੇ ਨੂੰ ਕਾਂਗਰਸ ਦੇ ਸਾਬਕਾ ਚੇਅਰਮੈਨ ਸਮੀਰ ਇੰਦੌਰਾ ਨੇ ਸਮਰਥਨ ਦਿੱਤਾ। ਪਰ ਪ੍ਰਸ਼ਾਸ਼ਨ ਨੇ ਲਗਭਗ 11:30 ਵਜੇ ਜਾਟਾਂ ਦੇ ਧਰਨੇ ਨੂੰ ਸਮਾਪਤ ਕਰ ਦਿੱਤਾ ਤੇ ਪ੍ਰਦਰਸ਼ਨਕਾਰੀ ਜਾਟਾਂ ਨੂੰ ਧਰਨਾ ਸਥਾਨ ਤੋਂ ਬੱਸ ‘ਚ ਭਰ ਕੇ ਉਥੋਂ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਪੁਲਿਸ ਨੇ ਐੱਸਡੀਐੱਮ ਬਰਵਾਲਾ ਤੇ ਡੀਐੱਸਪੀ ਦੇ ਕਹਿਣ ‘ਤੇ ਕੀਤੀ ਹੈ।

ਪ੍ਰਸਿੱਧ ਖਬਰਾਂ

To Top