ਜਤਿੰਦਰ ਇੰਸਾਂ ਨੇ ਸੀਏ ਦਾ ਇਮਤਿਹਾਨ ਪਾਸ ਕੀਤਾ

0
Jatinder Singh passed the CA exam

ਜਤਿੰਦਰ ਇੰਸਾਂ ਨੇ ਸੀਏ ਦਾ ਇਮਤਿਹਾਨ ਪਾਸ ਕੀਤਾ

ਬਠਿੰਡਾ, (ਸੁਖਨਾਮ) ਬੀਬੀ ਵਾਲਾ ਰੋਡ ‘ਤੇ ਸਥਿਤ ਟੀਟੀ ਹੀ ਹੱਟੀ ਦੇ ਮਾਲਕ ਸੁਰਿੰਦਰ ਕੁਮਾਰ ਇੰਸਾਂ ਦੇ ਸਪੁੱਤਰ ਜਤਿੰਦਰ ਇੰਸਾਂ ਨੇ ਸੀਏ ਦਾ ਇਮਤਿਹਾਨ ਪਾਸ ਕਰਕੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਇੰਸਾਂ ਨੇ ਦੱਸਿਆ ਕਿ ਸ਼ਾਮ 4 ਵਜੇ ਨਤੀਜੇ ਦਾ ਐਲਾਨ ਹੋਇਆ ਸੀ ਇਸ ਮੌਕੇ ਜਤਿੰਦਰ ਇੰਸਾਂ ਦੇ ਪਿਤਾ ਸੁਰਿੰਦਰ ਇੰਸਾਂ, ਮਾਤਾ ਕਮਲੇਸ਼ ਇੰਸਾਂ, ਚਾਚਾ ਨਰਿੰਦਰ ਇੰਸਾਂ, ਚਾਚੀ ਪ੍ਰਿਆ ਇੰਸਾਂ, ਭੂਆ ਮਮਤਾ ਜਿੰਦਲ ਰੋੜੀ ਅਤੇ ਭੂਆ ਮੀਨਾਕਸ਼ੀ ਇੰਸਾਂ ਸੁਜਾਨ ਭੈਣ ਰਾਮਪੁਰਾ ਫੂਲ ਨੇ ਜਤਿੰਦਰ ਇੰਸਾਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਸੇਵਾਦਾਰ ਜਤਿੰਦਰ ਬਾਂਸਲ ਇੰਸਾਂ ਨੇ ਇਸ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੂੰ ਦਿੱਤਾ ਹੈ

ਜਿੰਨ੍ਹਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦਿਆਂ ਉਸ ਨੇ ਇਹ ਮੁਕਾਮ ਹਾਸਿਲ ਕੀਤਾ ਹੈ ਸੁਰਿੰਦਰ ਇੰਸਾਂ ਨੇ ਕਿਹਾ ਕਿ ਉਨਾਂ ਦੀ ਮਾਤਾ ਸੱਚਖੰਡਵਾਸੀ ਸਰੀਰਦਾਨੀ ਅਤੇ ਨੇਤਰਦਾਨੀ ਗਿਆਨ ਦੇਵੀ ਇੰਸਾਂ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਪੋਤੇ ਸੀਏ ਬਨਣ, ਜਤਿੰਦਰ ਨੇ ਅੱਜ ਇਮਤਿਹਾਨ ਪਾਸ ਕਰਕੇ ਉਨ੍ਹਾਂ ਦੀ ਇੱਛਾ ਵੀ ਪੂਰੀ ਕੀਤੀ ਹੈ ਇਸ ਮੌਕੇ ਸਾਧ ਸੰਗਤ, ਰਿਸ਼ਤੇਦਾਰ ਅਤੇ ਹਿਤੈਸ਼ੀਆਂ ਨੇ ਜਤਿੰਦਰ ਇੰਸਾਂ ਦੇ ਸੀਏ ਬਨਣ ਤੇ ਸੁਰਿੰਦਰ ਇੰਸਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਜਿਕਰਯੋਗ ਹੈ ਕਿ ਸੁਰਿੰਦਰ ਇੰਸਾਂ ਦੇ ਵੱਡੇ ਪੁੱਤਰ ਪ੍ਰਿੰਸ ਇੰਸਾਂ ਨੇ ਵੀ 2017 ਵਿਚ ਸੀਏ ਦਾ ਇਮਤਿਹਾਨ ਪਾਸ ਕੀਤਾ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।