ਬੜਾ ਹਸਾਏਗੀ ‘ਜੱਟੂ ਇੰਜੀਨੀਅਰ’, ਸ਼ੂਟਿੰਗ ਸ਼ੁਰੂ

ਸੰਦੀਪ ਕੰਬੋਜ਼  ਸਰਸਾ,  
ਐੱਮਐੱਸਜੀ ਸੀਰੀਜ਼ ਦੀਆਂ ਚਾਰ ਫਿਲਮਾਂ ਦੀ ਅਪਾਰ ਸਫ਼ਲਤਾ ਤੋਂ ਬਾਅਦ ਡਾ. ਐੱਮਐੱਸਜੀ ਦੀ ਅਗਲੀ ਫਿਲਮ ‘ਜੱਟੂ ਇੰਜੀਨੀਅਰ’ ਦੀ ਅੱਜ ਵਿਧੀਪੂਰਵਕ ਸ਼ੁਰੂਆਤ ਹੋ ਗਈ ਬਾਪ-ਬੇਟੀ ਦੇ ਨਿਰਦੇਸ਼ਨ ‘ਚ ਬਣਨ ਜਾ ਰਹੀ ਕਾਮੇਡੀ ਅਧਾਰਿਤ ਇਸ ਫਿਲਮ ਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਿੱਟੀ ਦੇ ਦੀਵੇ ਬਾਲ ਕੇ, ਨਾਰੀਅਲ ਭੰਨ ਕੇ, ਫਿਲਮ ਦੇ ਸਲੋਗਨ ਲਿਖੇ ਗੁਬਾਰੇ ਹਵਾ ‘ਚ ਛੱਡ ਕੇ ਤੇ ਆਟੋਗ੍ਰਾਫ ਦੇ ਕੇ ਸ਼ੁੱਭ ਆਰੰਭ ਕੀਤਾ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ
ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ‘ਜੱਟੂ ਇੰਜੀਨੀਅਰ’ ਇੱਕ ਕਾਮੇਡੀ ਫਿਲਮ ਹੈ ਤੇ ਇਸ ਦੀ ਕਹਾਣੀ ਇੱਕ ਅਜਿਹੇ ਪਿੰਡ ਦੇ ਪਿਛੋਕੜ ‘ਤੇ ਅਧਾਰਿਤ ਹੈ ਜੋ ਕਿ ਕਾਫ਼ੀ ਪੱਛੜਿਆ ਹੈ ਉੱਥੇ ਸਕੂਲ ਤਾਂ ਹੈ ਪਰ ਅਧਿਆਪਕ ਨਹੀਂ ਇਸ ਪਿੰਡ ਦੇ ਬਸ਼ਿੰਦੇ ਆਲਸੀ ਹੋਣ ਦੇ ਨਾਲ-ਨਾਲ ਨਸ਼ੇੜੀ ਵੀ ਹਨ ਫਿਲਮ ਦੇ ਮੁੱਖ ਹੀਰੋ ਡਾ. ਐੱਮਐੱਸਜੀ ਇੱਕ ਜੱਟੂ ਇੰਜੀਨੀਅਰ ਜੋ ਕਿ ਇੱਕ ਰਾਜਪੁਤ ਅਧਿਆਪਕ ਦੀ ਭੂਮਿਕਾ ‘ਚ ਨਜ਼ਰ ਆਉਣਗੇ ਜੱਟੂ ਇੱਕ ਜੁਗਾੜੀ ਇੰਜੀਨੀਅਰ ਹੈ ਜੋ ਕਿ ਸਿੱਧਾ-ਸਾਦਾ ਹੈ ਤੇ ਜ਼ਿਆਦਾ ਪੜ੍ਹਿਆ-ਲਿਖਿਆ ਨਹੀਂ ਹੈ ਫਿਲਮ ‘ਚ ਦਿਖਾਇਆ ਜਾਵੇਗਾ ਕਿ ਉਹ ਕਿਸ ਤਰ੍ਹਾਂ ਇਸ ਪਿੰਡ ਦੇ ਸਕੂਲ ‘ਚ ਆ ਕੇ ਪੇਂਡੂਆਂ ਨੂੰ ਸੁਧਾਰਦੇ ਹਨ ਕਿਵੇਂ ਉਹ ਜੁਗਾੜ ਨਾਲ ਬਿਜਲੀ ਸਮੇਤ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ਬਣਾ ਦਿੰਦੇ ਹਨ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨੀ ‘ਚ ਪੈ ਜਾਂਦਾ ਹੈ ਫਿਲਮ ‘ਚ ਪਿੰਡ ਵਾਸੀਆਂ ਦੀਆਂ ਆਦਤਾਂ ਨੂੰ ਦੇਖ ਦਰਸ਼ਕ ਲੋਟ-ਪੋਟ ਹੋਏ ਬਿਨਾ ਨਹੀਂ ਰਹਿ ਸਕਣਗੇ ਫਿਲਮ ਦੀ ਸ਼ੂਟਿੰਗ ਦੇ ਸ਼ੁੱਭ ਆਰੰਭ ਮੌਕੇ ਪੂਜਨੀਕ ਗੁਰੂ ਜੀ ਮੋਟਰਸਾਈਕਲਾਂ ਦੇ ਕਾਫ਼ਿਲੇ ਨਾਲ ਪਧਾਰੇ ਇਸ ਮੌਕੇ ਪੰਜਾਬੀ ਪਹਿਰਾਵੇ ‘ਚ ਸਜੇ ਕਲਾਕਾਰਾਂ ਨੇ ਢੋਲ-ਨਗਾਰਿਆਂ ਦੇ ਨਾਲ ਭੰਗੜਾ ਪਾ ਕੇ ਪੂਜਨੀਕ ਗੁਰੂ ਜੀ ਦਾ ਸਵਾਗਤ ਕੀਤਾ ਇਸ ਮੌਕੇ ਫਿਲਮ ਦੀ ਡਾਇਰੈਕਟਰ ਆਦਰਯੋਗ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਸਮੇਤ ਆਰਦਯੋਗ ਸ਼ਾਹੀ ਪਰਿਵਾਰ ਦੇ ਮੈਂਬਰ ਮੌਜ਼ੂਦ ਰਹੇ
ਬਾਕਸ
ਦਿਖਾਈ ਦੇਵੇਗੀ ‘ਸਵੱਛ ਭਾਰਤ’ ਦੀ ਝਲਕ
ਪੂਜਨੀਕ ਗੁਰੂ ਜੀ ਦੀ ਫਿਲਮ ‘ਜੱਟੂ ਇੰਜੀਨੀਅਰ’ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਏ ਜਾ ਰਹੇ ਸਵੱਛ ਭਾਰਤ ਮਿਸ਼ਨ ਦੀ ਝਲਕ ਵੀ ਦੇਖਣ ਨੂੰ ਮਿਲੇਗੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਉਂਜ ਤਾਂ ਫਿਲਮ ਸਵੱਛ ਮਨੋਰੰਜਨ ਦੇ ਨਾਲ-ਨਾਲ ਅਨੇਕ ਸੰਦੇਸ਼ ਦੇਵੇਗੀ ਪਰ ਵਿਸ਼ੇਸ਼ ਤੌਰ ‘ਤੇ ਫਿਲਮ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਦੇ ਮਿਸ਼ਨ ‘ਸਵੱਛ ਭਾਰਤ’ ਦੇ ਪ੍ਰਤੀ ਜਾਗਰੂਕ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ ਹੈ
‘ਹਿੰਦ ਕਾ ਨਾਪਾਕ ਕੋ ਜਵਾਬ’ ਤੋਂ ਮਿਲਿਆ ਵੱਡਾ ਤੋਹਫ਼ਾ
ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ‘ਹਿੰਦ ਕਾ ਨਾਪਾਕ ਕੋ ਜਵਾਬ’ (ਐੱਮਐੱਸਜੀ ਲਾਇਨ ਹਾਰਟ-2) ਦੇ ਪ੍ਰਸਾਰਨ ਦਾ ਜ਼ਬਰਦਸਤ ਸਿਲਸਿਲਾ ਚੱਲ ਰਿਹਾ ਹੈ ਫਿਲਮ ਦੇ ਪ੍ਰਤੀ ਸਮਾਜ ਤੋਂ ਕਮਾਲ ਦਾ ਪਿਆਰ ਮਿਲ ਰਿਹਾ ਹੈ ਫਿਲਮ ਦੀ ਸਲਫਤਾ ਦਾ ਪੂਰਾ ਸਿਹਰਾ ਸਮਾਜ ਨੂੰ ਹੀ ਜਾਂਦਾ ਹੈ ਫਿਲਮ ਤੋਂ ਸਭ ਤੋਂ ਵੱਡਾ ਤੋਹਫ਼ਾ ਇਹ ਮਿਲਿਆ ਹੈ ਕਿ ਲੋਕਾਂ ‘ਚ ਦੇਸ਼ ਭਗਤੀ ਦੀ ਭਾਵਨਾ ਵਧੀ ਹੈ ਹੁਣ ਪਿੰਡ-ਪਿੰਡ ‘ਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਹੱਥਾਂ ‘ਚ ਦੇਸ਼ ਦਾ ਰਾਸ਼ਟਰੀ ਝੰਡਾ ਤਿਰੰਗਾ ਦੇਖਣ ਨੂੰ ਮਿਲਦਾ ਹੈ ਅਸੀਂ ਜਦੋਂ ਦਿੱਲੀ ਤੋਂ ਸਰਸਾ ਆ ਰਹੇ ਸੀ ਤਾਂ ਅਸੀਂ ਪਿੰਡ-ਪਿੰਡ ‘ਚ ਇਹ ਨਜ਼ਾਰਾ ਆਪਣੀਆਂ ਅੱਖਾਂ ਨਾਲ ਦੇਖਿਆ ਹੈ

ਡਬਲ ਨਹੀਂ, ਸਿੰਗਲ ਮੀਨਿੰਗ ਨਾਲ ਹੀ ਹਸਾਏਗੀ ਫਿਲਮ
ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਕਾਮੇਡੀ ਫਿਲਮ ਬਣਾਉਣ ਦਾ ਵਿਚਾਰ ਸਾਨੂੰ ਉਸ ਸਮੇਂ ਆਇਆ ਜਦੋਂ ਮੁੰਬਈ ‘ਚ ਸਾਨੂੰ ਕਿਹਾ ਗਿਆ ਕਿ ਦੂਹਰੇ ਅਰਥਾਂ ਵਾਲੀ ਕਮੇਡੀ ਤੋਂ ਬਿਨਾ ਤਾਂ ਹਸਾਇਆ ਹੀ ਨਹੀਂ ਜਾ ਸਕਦਾ ਤਾਂ ਓਦੋਂ ਅਸੀਂ ਵਿਚਾਰ ਬਣਾਇਆ ਕਿ ਅਸੀਂ ਸਿੰਗਲ ਮੀਨਿੰਗ ਨਾਲ ਹਸਾ ਕੇ ਦਿਖਾਵਾਂਗੇ

ਫਿਲਮ ‘ਚ ਚਾਰ ਭਾਸ਼ਾਵਾਂ ਦਾ ਹੋਵੇਗਾ ਸੁਮੇਲ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਫਿਲਮ ਦੀ ਕੁਝ ਸਟੋਰੀ ਰੀਅਲ ਹੈ ਤੇ ਉਸ ‘ਤੇ ਪੂਰਾ ਤਾਣਾ-ਬਾਣਾ ਬੁਣਿਆ ਗਿਆ ਹੈ ਫਿਲਮ ਦੀ ਸਟੋਰੀ ਅਸੀਂ ਲਗਭਗ ਪੌਣੇ ਦੋ ਸਾਲ ਪਹਿਲਾਂ ‘ਐੱਮਐੱਸਜੀ-2 ਦ ਮੈਸੰਜਰ’ ਦੀ ਸ਼ੂਟਿੰਗ ਸਮੇਂ ਹੀ ਲਿਖ ਲਈ ਸੀ ਸਾਫ਼-ਸੁਥਰੀ ਕਾਮੇਡੀ ਦੇ ਨਾਲ-ਨਾਲ ਇਹ ਫਿਲਮ ਪਹਿਲਾਂ ਦੀਆਂ ਫਿਲਮਾਂ ਵਾਂਗ ਵੀ ਸਮਾਜ ਨੂੰ ਅਨੇਕਾਂ ਸੰਦੇਸ਼ ਵੀ ਦੇਵੇਗੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਸ  ਫਿਲਮ ‘ਚ ਦੋ ਤੋਂ
ਤਿੰਨ ਗਾਣੇ ਹੋਣਗੇ ਫਿਲਮ ਦੀ ਸ਼ੂਟਿੰਗ 20-30 ਦਿਨਾਂ ਦੇ ਅੰਦਰ ਪੂਰੀ ਕਰ ਲਈ ਜਾਵੇਗੀ ਜ਼ਿਆਦਾਤਰ ਸ਼ੂਟਿੰਗ ਸਰਸਾ ਤੇ ਕੁਝ ਦ੍ਰਿਸ਼ ਬਾਹਰ ਵੀ ਫਿਲਮਾਏ ਜਾਣਗੇ ਫਿਲਮ ‘ਚ ਹਿੰਦੀ, ਪੰਜਾਬੀ, ਮਾਰਵਾੜੀ ਤੇ ਯੂਪੀ ਦੀ ਭਾਸ਼ਾ ਦੀ ਵਰਤੋਂ ਵੀ ਕੀਤੀ ਜਾਵੇਗੀ ਤੇ ਵੀਐਫਐਕਸ ਨਾਮਾਤਰ ਹੈ

ਇਸ ਲਈ ਰੱਖਿਆ ‘ਜੱਟੂ ਇੰਜੀਨੀਅਰ’ ਨਾਂਅਫਿਲਮ ਦਾ ਨਾਂਅ

‘ਜੱਟੂ ਇੰਜੀਨੀਅਰ’ ਰੱਖਣ ਸਬੰਧੀ ਪੁੱਛੇ ਗਏ ਸਵਾਲ ‘ਤੇ ਪੂਜਨੀਕ ਗੁਰੂ ਜੀ ਨੇ ਦੱਸਿਆ ਕਿ ਇੱਕ ਵਾਰ ਬੱਸ ‘ਚ ਕਾਰ ਚੜ੍ਹਾਉਣੀ ਸੀ ਯੂਐੱਸਏ ਤੇ ਲੁਧਿਆਣਾ ਦੇ ਇੰਜੀਨੀਅਰ ਜੁਟੇ ਸਨ ਪਰ ਉਹ ਕਾਰ ਨੂੰ ਚੜ੍ਹਾਉਣ ‘ਚ ਨਾਕਾਮ ਰਹੇ ਅਸੀਂ ਓਧਰੋਂ ਲੰਘ ਰਹੇ ਸੀ ਅਸੀਂ ਐਂਗਲ ਲਾਉਣ ਦੀ ਤਕਨੀਕ ਉਨ੍ਹਾਂ ਨੂੰ ਦੱਸੀ ਤੇ ਕਾਰ ਝੱਟ ਬੱਸ ‘ਚ ਚੜ੍ਹ ਗਈ ਇਸ ਤੋਂ ਇਲਾਵਾ ਅਸੀਂ ਇੱਕ ਹਜ਼ਾਰ ਫੁਹਾਰੇ ਇਕੱਠੇ ਚਲਾਏ, ਜਿਸ ਨੂੰ ਦੇਖ ਕੇ ਵੱਡੇ-ਵੱਡੇ ਇੰਜੀਨੀਅਰ ਹੈਰਾਨ ਰਹਿ ਗਏ ਕਿ ਅਜਿਹਾ ਵੀ ਹੋ ਸਕਦਾ ਹੈ? ਇਸ ਲਈ ਸਾਨੂੰ ਐਵਾਰਡ ਮਿਲਿਆ