ਦੇਸ਼

ਜੇਡੀਯੂ ਦੀ ਮੀਟਿੰਗ, ਲਾਲੂ ਪਰਿਵਾਰ ‘ਤੇ ਛਾਪੇ ਨੂੰ ਲੈ ਕੇ ਹੋ ਸਕਦੀ ਐ ਚਰਚਾ

ਪਟਨਾ: ਲਾਲੂ ਪ੍ਰਸਾਦ, ਰਾਬੜੀ ਦੇਵੀ ਅਤੇ ਬੇਟੇ ਤੇਜਸਵੀ ਯਾਦਵ ਦੇ ਖਿਲਾਫ਼ ਐੱਫ਼ਆਈਆਰ ਤੋਂ ਬਾਅਦ ਬੇਟੀ ਮੀਸਾ ਦੇ ਟਿਕਾਣਿਆਂ ‘ਤੇ ਈਡੀ ਦੇ ਛਾਪਿਆਂ ਤੋਂ ਬਾਅਦ ਜੇਡੀਯੂ ਨੇ ਸੋਮਵਾਰ ਨੂੰ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਹੈ।

ਅਜਿਹਾ ਕਿਹਾ ਜਾ ਰਿਹਾ ਹੈ ਇਸ ਮੀਟਿੰਗ ਵਿੱਚ ਇਨ੍ਹਾਂ ਕਾਰਵਾਈਆਂ ਤੋਂ ਬਾਅਦ ਬਣੇ ਹਾਲਾਤ ‘ਤੇ ਚਰਚਾ ਹੋ ਸਕਦੀ ਹੈ। ਨਾਲ ਹੀ ਤੇਜਸਵੀ ਯਾਦਵ ‘ਤੇ ਅਸਤੀਫ਼ਾ ਦੇਣ ਲਈ ਬਣ ਰਹੇ ਦਬਾਅ ‘ਤੇ ਚਰਚਾ ਹੋ ਸਕਦੀ ਹੈ।

ਦੂਜੇ ਪਾਸੇ, ਮੁੱਖ ਮੰਤਰੀ ਨਿਤੀਸ਼ ਕੁਮਾਰ ਐਤਵਾਰ ਨੂੰ ਰਾਜਗੀਰ ਤੋਂ ਪਟਨਾ ਪਰਤੇ ਪਰ ਉਨ੍ਹਾਂ ਨੇ ਤਜਸਵੀ ਯਾਦਵ ਨੂੰ ਹਟਾਉਣ ‘ਤੇ ਕੁਝ ਨਹੀਂ ਕਿਹਾ। ਉੱਥੇ, ਨਿਤੀਸ਼ ਦੀ ਪਾਰਟੀ ਜੇਡੀਯੂ ਮੰਗਲਵਾਰ ਨੂੰ ਮੀਟਿੰਗ ਕਰੇਗੀ।

ਤੇਜਸਵੀ ਨੂੰ ਮੁੱਖ ਮੰਤਰੀ ਹੋਣਾ ਚਾਹੀਦਾ ਹੈ

ਉੱਥੇ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਰਾਜਦ ਵਿਧਾਇਕ ਅਰੁਣ ਯਾਦਵ ਨੈ ਕਿਹਾ ਕਿ ਤੇਜਸਵੀ ਯਾਦਵ ਨੂੰ ਅਸਤੀਫ਼ਾ ਦੇਣ ਦੀ ਕੋਈ ਲੋੜ ਨਹੀ ਹੈ, ਉਨ੍ਹਾਂ ਨੂੰ ਬਿਹਾਰ ਦਾ ਮੁੱਖ ਮੰਤਰੀ ਹੋਣਾ ਚਾਹੀਦਾ ਹੈ।

 

ਪ੍ਰਸਿੱਧ ਖਬਰਾਂ

To Top