ਚੁਟਕਲੇ (Jokes)

0
jokes

ਚੁਟਕਲੇ (Jokes)

ਪਤਨੀ ਨੇ ਅਵਾਜ਼ ਮਾਰਦੇ ਹੋਏ ਕਿਹਾ- ਉੱਠ ਜਾਓ ਜੀ, ਸਵੇਰ ਦੇ 8 ਵੱਜ ਗਏ ਹਨ ਮੈਂ ਚਾਹ ਬਣਾÀਣ ਲੱਗੀ ਹਾਂ
ਪਤੀ (ਬੁੜਬੁੜਾਦਿਆਂ)- ਕਹਿੰਦੀ ਚਾਹ ਬਣਾਉਣ ਲੱਗੀ ਹਾਂ, ਤਾਂ ਬਣਾਲੈ ਲੈ ਦੱਸ ਭਲਾ ਮੈਂ ਕਿਹੜਾ ਭਾਂਡੇ ਵਿੱਚ ਸੁੱਤਾ ਹਾਂ!

ਜੋਤਸ਼ੀ (ਹੱਥ ਦੀਆਂ ਲਕੀਰਾਂ ਦੇਖ ਕੇ)- ਅੱਜ ਤੁਹਾਨੂੰ ਨਹੀਂ ਤੁਹਾਡੀ ਪਤਨੀ ਨੂੰ ਜਰੂਰ ਧਨ ਦਾ ਲਾਭ ਹੋਵੇਗਾ
ਰੌਕੀ- ਤੁਸੀਂ ਠੀਕ ਕਿਹਾ ਜੋਤਸ਼ੀ ਜੀ ਕਿਉਂਕਿ ਮੈਂ ਆਪਣਾ ਰੁਪਇਆਂ ਨਾਲ ਭਰਿਆ ਹੋਇਆ ਬਟੂਆ ਘਰ ਭੁੱਲ ਆਇਆ ਹਾਂ

ਗੋਪੀ – ਯਾਰ, ਇੱਕ ਵੇਲਾ ਸੀ ਜਦੋਂ ਮੋਬਾਇਲ ਫੋਨ ਡਿੱਗ ਪੈਂਦਾ ਸੀ ਤਾਂ ਬੈਟਰੀ ਬਾਹਰ ਆ ਜਾਂਦੀ ਸੀ ਪਰ ਹੁਣ ਤਾਂ…
ਵਿਸ਼ਾਲ- ਹੁਣ ਕੀ?
ਗੋਪੀ- ਹੁਣ ਮੋਬਾਇਲ ਫੋਨ ਡਿੱਗ ਜਾਂਦਾ ਹੈ ਤਾਂ ਕਲੇਜਾ ਬਾਹਰ ਆ ਜਾਂਦਾ ਹੈ

ਰਾਕੇਸ਼ ਦਾ ਆਪਣੇ ਦੋਸਤ ਨਾਲ ਮੋਟਰਸਾਈਕਲ ‘ਤੇ ਜਾਂਦੇ ਹੋਏ ਅਚਾਨਕ ਮੋਟਰਸਾਈਕਲ ਟ੍ਰੈਫਿਕ ਜਾਮ ‘ਚ ਰੁਕਿਆ ਅਤੇ ਹੈਲਮੇਟ ‘ਤੇ ਖੁਜਲੀ ਕਰਨ ਲੱਗਾ
ਦੋਸਤ- ਓੁਏ! ਹੈਲਮੇਟ ਦੇ ਉੱਪਰ ਕਿਉਂ ਖੁਜਲੀ ਕਰ ਰਿਹਾ ਏਂ?
ਰਾਕੇਸ਼- ਜਦੋਂ ਤੇਰੇ ਸਰੀਰ ਦੇ ਕਿਸੇ ਵੀ ਹਿੱਸੇ ‘ਤੇ ਖੁਜਲੀ ਹੁੰੰਦੀ ਹੈ ਤਾਂ ਤੂੰ ਸ਼ਰਟ ਉਤਾਰ ਕੇ ਖੁਰਕਦਾ ਹੈ ਕੀ?

ਂਿÂੱਕ ਗੰਜੇ ਨੇ ਬਿਨਾ ਕਾਲਰ ਵਾਲੀ ਟੀ-ਸ਼ਰਟ ਪਾ ਕੇ ਘਰਵਾਲੀ ਤੋਂ ਪੁੱਛਿਆ-ਮੈਂ ਕਿਵੇਂ ਲੱਗ ਰਿਹਾ ਹਾਂ?
ਪਤਨੀ- ਰਹਿਣ ਦਿਓ…, ਕੁਝ ਨਾ ਪੁੱਛੋ
ਪਤੀ- ਜ਼ਰਾ ਦੱਸੋ ਪਲੀਜ਼!
ਪਤਨੀ- ਇਵੇਂ ਲੱਗ ਰਹੇ ਹੋ ਜਿਵੇਂ ਕਿਸੇ ਫਟੀ ਹੋਈ ਜੁਰਾਬ ‘ਚੋਂ ਅੰਗੁਠਾ ਬਾਹਰ ਨਿੱਕਲ ਆਇਆ ਹੋਵੇ
ਪਵਨ ਇੰਸਾਂ, ਬੁਢਲਾਡਾ
ਮੋ. 93561-91519