ਹਾਸਿਆਂ ਦੇ ਗੋਲਗੱਪੇ

Jokes, Laughter, Roundabout

ਯਮਰਾਜ- ਬੋਲੋ ਪ੍ਰਾਣੀ, ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਸਵਰਗ ਜਾਂ ਨਰਕ?
ਹੇਮਰਾਜ- ਮਹਾਰਾਜ! ਮੈਨੂੰ ਧਰਤੀ ਤੋਂ ਮੇਰਾ ਮੋਬਾਇਲ ਫੋਨ ਮੰਗਵਾ ਦਿਓ ਫਿਰ ਮੈਂ ਕਿਤੇ ਵੀ ਰਹਿ ਲਵਾਂਗਾ

ਲੜਕੀ ਵੇਖਣ ਆਏ ਲੜਕੇ ਵਾਲੇ- ਤੁਹਾਡੀ ਬੇਟੀ ਕੀ-ਕੀ ਬਣਾ ਲੈਂਦੀ ਹੈ?
ਲੜਕੀ ਵਾਲੇ- ਬਰਗਰ, ਪਾਵਭਾਜੀ, ਨਿਊਡਲਜ, ਮੈਗੀ ਤੋਂ ਇਲਾਵਾ ਉਸ ਦੀ ਕਿਹੜੀ-ਕਿਹੜੀ ਤਾਰੀਫ਼ ਕਰੀਏ, ਇਹ ਸੈਲਫ਼ੀ ਲੈਂਦੇ ਸਮੇਂ 5 ਅੱਡ-ਅੱਡ ਤਰ੍ਹਾਂ ਦੇ ਮੂੰਹ ਵੀ ਬਣਾ ਲੈਂਦੀ ਹੈ

ਸੁਰੇਸ਼- ਯਾਰ, ਭਾਬੀ ਜੀ ਦੀ ਕੋਈ ਖਾਸੀਅਤ ਦੀ ਗੱਲ ਦੱਸ
ਰਵੀ- ਉਸ ਦੀਆਂ ਜੁਲਫ਼ਾਂ ਨੇ ਹਰ ਪਾਸੇ ਹੰਗਾਮਾ ਮਚਾ ਰੱਖਿਐ ਕਦੇ ਦਾਲ, ਕਦੇ ਸਬਜ਼ੀਆਂ, ਕਦੇ ਰੋਟੀ ਵਿੱਚ ਕਬਜ਼ਾ ਜਮਾ ਰੱਖਿਐ

ਮਾਂ (ਮਾਲ ਵਿੱਚ)- ਬੇਟਾ, ਦੇਖ ਉਸ ਲੜਕੀ ਨੂੰ ਅਧਰੰਗ ਹੋ ਗਿਆ ਲੱਗਦਾ ਹੈ ਮੂੰਹ ਵਿੰਗਾ, ਅੱਖਾਂ ਟੇਢੀਆਂ, ਬੁੱਲ੍ਹ ਵੀ ਪਿਚਕ ਗਏ ਹਨ ਸਾਨੂੰ ਉਸਦੀ ਮੱਦਦ ਕਰਨੀ ਚਾਹੀਦੀ ਹੈ
ਬੇਟਾ- ਓਹੋ ਮੰਮੀ, ਤੁਸੀਂ ਵੀ ਨਾ…, ਉਹ ਲੜਕੀ ਸੈਲਫ਼ੀ ਲੈ ਰਹੀ ਹੈ

ਆਟੋ ਰਿਸ਼ਕਾ ਵਾਲਾ (ਸਵਾਰੀ ਨੂੰ)- ਉੱਤਰੋ, 30 ਰੁਪਏ ਹੋ ਗਏ
ਸਵਾਰੀ- ਆਹ ਲੈ 15 ਰੁਪਏ
ਆਟੋ ਵਾਲਾ- ਇਹ ਤਾਂ ਬੇਇਨਸਾਫ਼ੀ ਹੋਈ
ਸਵਾਰੀ- ਓਏ! ਬੇਇਨਸਾਫ਼ੀ ਕਾਹਦੀ? ਤੂੰ ਵੀ ਤਾਂ ਨਾਲ ਬੈਠ ਕੇ ਆਇਆ ਹੈਂ, ਅੱਧੇ ਰੁਪਏ ਤੂੰ ਦੇ

ਇੱਕ ਵਾਰ ਬੱਸ ਦੇ ਕੰਡਕਟਰ ਨੇ ਪੁਨੀਤ ਤੋਂ ਪੁੱਛਿਆ- ਤੂੰ ਹਰ ਰੋਜ਼ ਖਿੜਕੀ ਦੇ ਨੇੜੇ ਹੀ ਖੜ੍ਹਾ ਰਹਿੰਦਾ ਏਂ, ਤੇਰਾ ਬਾਪ ਚੌਂਕੀਦਾਰ ਹੈ ਕੀ?
ਪੁਨੀਤ- ਤੂੰ ਹਮੇਸ਼ਾ ਮੇਰੇ ਤੋਂ ਰੁਪਏ ਮੰਗਦਾ ਏਂ, ਤੇਰਾ ਪਿਓ ਭਿਖਾਰੀ ਹੈ ਕੀ?

ਪਵਨ ਬਾਂਸਲ, ਬੁਢਲਾਡਾ ਮੋ. 93561-91519