ਬਾਲ ਸਾਹਿਤ

ਹਾਸਿਆਂ ਦੇ ਗੋਲਗੱਪੇ

ਪਤਨੀ- ਸੁਣੋ ਜੀ, ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗੀ
ਪਤੀ- ਹਾਂ, ਠੀਕ ਹੈ
ਪਤਨੀ- ਕੀ ਤੁਸੀਂ ਗੱਲ ਨਾ ਕਰਨ ਦਾ ਕਾਰਨ ਨਹੀਂ ਜਾਣਨਾ ਚਾਹੋਗੇ
ਪਤੀ- ਨਹੀਂ, ਮੈਂ ਤੇਰੇ ਫੈਸਲੇ ਦੀ ਇੱਜ਼ਤ ਕਰਦਾ ਹਾਂ

ਰਾਜੂ- ਜੇਕਰ ਦੁਨੀਆ ਦੇ ਸਾਰੇ ਮਨੁੱਖਾਂ ਦਾ ਚਿਹਰਾ ਇੱਕੋ-ਜਿਹਾ ਹੁੰਦਾ ਤਾਂ ਕੀ ਹੁੰਦਾ?
ਬਿੱਟੂ- ਯਾਰ, ਉਹੀ ਹੁੰਦਾ ਜਿਹੜਾ ਗੈਸ ਸਿਲੰਡਰ ਦਾ ਹੁੰਦਾ ਹੈ, ਕਦੇ ਇਸਦੇ ਘਰ ‘ਚ, ਕਦੇ ਉਸਦੇ ਘਰ ‘ਚ

ਬੋਬੀ ਦੀ ਪਤਨੀ ਛੱਤ ਤੋਂ ਡਿੱਗ ਕੇ ਮਰ ਗਈ ਡਾਕਟਰ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਜਦੋਂ ਉਸ ਨੂੰ ਚਿਤਾ ‘ਤੇ ਰੱਖ ਕੇ ਜਲਾਉਣ ਲੱਗੇ ਤਾਂ ਉਹ ਉੱਠ ਕੇ ਬੈਠ ਗਈ ਤੇ ਬੋਲੀ- ਮੈਂ ਤਾਂ ਜਿੰਦਾ ਹਾਂ
ਬੋਬੀ (ਡਾਂਟਦੇ ਹੋਏ)- ਚੁੱਪਚਾਪ ਪਈ ਰਹਿ ਤੂੰ ਡਾਕਟਰ ਤੋਂ ਜ਼ਿਆਦਾ ਜਾਣਦੀ ਏਂ?
ਸ਼ਾਮ ਲਾਲ- ਯਾਰ, ਕੀ ਤੈਨੂੰ ਪਤਾ ਹੈ ਕਿ ਸੱਚੇ ਰਿਸ਼ਤੇਦਾਰ ਮੁਸੀਬਤ ਦੇ ਸਮੇਂ ਹਮੇਸ਼ਾ ਨਾਲ ਰਹਿੰਦੇ ਹਨ?
ਵਿਜੈ ਗਰਗ- ਉਹ ਕਿਵੇਂ?
ਸ਼ਾਮ ਲਾਲ- ਮੇਰੇ ਵਿਆਹ ਦਾ ਐਲਬਮ ਵੇਖੋ, ਮੇਰੇ ਸਾਰੇ ਰਿਸ਼ਤੇਦਾਰ ਮੇਰੇ ਨਾਲ ਖੜ੍ਹੇ ਹਨ
ਪਤਨੀ (ਇੱਕ ਪਾਰਟੀ ਵਿਚ ਡਾਂਟਦੇ ਹੋਏ)- ਤੁਸੀਂ ਪੰਜ ਵਾਰ ਆਈਸਕ੍ਰੀਮ ਲੈ ਚੁੱਕੇ ਹੋ ਵਾਰ-ਵਾਰ ਜਾਂਦਿਆਂ ਸ਼ਰਮ ਨਹੀਂ ਆਉਂਦੀ?
ਪਤੀ- ਸ਼ਰਮ ਕਾਹਦੀ, ਮੈਂ ਹਰ ਵਾਰ ਆਈਸਕ੍ਰੀਮ ਵਾਲੇ ਨੂੰ ਕਹਿੰਦਾ ਹਾਂ ਕਿ ਇਹ ਆਈਸਕ੍ਰੀਮ ਮੇਰੀ ਪਤਨੀ ਲਈ ਚਾਹੀਦੀ ਹੈ
ਪਤਨੀ- ਮੈਂ ਘਰ ਛੱਡ ਕੇ ਜਾ ਰਹੀ ਹਾਂ
ਪਤੀ- ਮੈਂ ਵੀ ਬਾਬਾ ਜੀ ਕੋਲ ਜਾ ਰਿਹਾ ਹਾਂ
ਪਤਨੀ- ਕੀ ਮੈਨੂੰ ਰੁੱਸੀ ਹੋਈ ਨੂੰ ਮਨਾਉਣ ਲਈ
ਪਤੀ- ਨਹੀਂ, ਇਹ ਦੱਸਣ ਲਈ ਕਿ ਕ੍ਰਿਪਾ ਆਉਣੀ ਸ਼ੁਰੂ ਹੋ ਗਈ ਹੈ
ਪਵਨ ਕੁਮਾਰ ਇੰਸਾਂ, ਬੁਢਲਾਡਾ
ਮੋ. 93561-91519

ਪ੍ਰਸਿੱਧ ਖਬਰਾਂ

To Top