Breaking News

ਜੱਗੂ ਭਗਵਾਨਪੁਰੀਆ ਦੀ ਪਤਨੀ ਦੀ ਮੌਤ 

Jugu Bhagwanapuriya, Wife, Died

ਬਟਾਲਾ। ਨਜ਼ਦੀਕੀ ਪਿੰਡ ਭਗਵਾਨਪੁਰ ‘ਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਦੀ ਸ਼ੱਕੀ ਹਾਲਾਤ ‘ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਧਰ ਪਰਿਵਾਰ ਦੇ ਮੈਂਬਰਾਂ ਨੇ ਦੇਰ ਰਾਤ ਨੂੰ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਜਾਣਕਾਰੀ ਮੁਤਾਬਕ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਹਰਮਨਸ਼ਰਨਪ੍ਰੀਤ ਕੌਰ ਦੀ ਬੁੱਧਵਾਰ ਰਾਤ ਉਸਦੇ ਸਹੁਰੇ ਪਿੰਡ ਭਗਵਾਨਪੁਰ ਵਿਖੇ ਸ਼ੱਕੀ ਹਾਲਾਤ ‘ਚ ਮੌਤ ਹੋ ਗਈ ਪਰ ਪਰਿਵਾਰ ਦੇ ਲੋਕ ਮੌਤ ਦਾ ਕਾਰਨ ਬ੍ਰੇਨ ਹੈਮਰੇਜ ਦੱਸ ਰਹੇ ਹਨ। ਐੱਸ. ਐੱਚ. ਓ. ਮੋਹਿਤ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੀ ਮੌਤ ਦੇ ਕੁਝ ਦੇਰ ਬਾਅਦ ਹੀ ਪਰਿਵਾਰਕ ਮੈਂਬਰਾਂ ਨੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ। ਰਾਤ ਵੇਲੇ ਮੌਤ ਹੋਣਾ ਅਤੇ ਜਲਦਬਾਜ਼ੀ ਵਿਚ ਸਸਕਾਰ ਕਰ ਦਿੱਤੇ ਜਾਣ ਨਾਲ ਮਾਮਲਾ ਸ਼ੱਕੀ ਬਣ ਗਿਆ ਹੈ। ਉਧਰ ਸੂਚਨਾ ਮਿਲਣ ‘ਤੇ ਥਾਣਾ ਕੋਟਲੀ ਸੂਰਤ ਮੱਲੀ ਦੀ ਪੁਲਸ ਨੇ ਪਹੁੰਚ ਕੇ ਚਿਖਾ ਤੋਂ ਮ੍ਰਿਤਕਾ ਦੀਆਂ ਅਸਥੀਆਂ ਆਪਣੇ ਕਬਜ਼ੇ ‘ਚ ਲੈ ਲਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top