ਜਸਟਿਸ ਜੇ ਐਸ ਖੇਹਰ ਬਣੇ ਭਾਰਤ ਦੇ 44ਵੇਂ ਮੁੱਖ ਜੱਜ

ਏਜੰਸੀ ਨਵੀਂ ਦਿੱਲੀ,
ਜੱਜਾਂ ਦੀ ਨਿਯੁਕਤੀ ਨਾਲ ਜੁੜੇ ਵਿਵਾਦਿਤ ਕੌਮੀ ਨਿਆਂਇਕ ਨਿਯੁਕਤੀ ਕਮਿਸ਼ਨ (ਐਨਜੇਏਸੀ) ਕਾਨੂੰਨ ਨੂੰ ਰੱਦ ਕਰਨ ਵਾਲੀ ਸੁਪਰੀਮ ਕੋਰਟ ਦੀ ਪੰਜ ਜੱਜਾਂ ਦੀ ਸੰਵਿਧਾਨਿਕ ਬੈਂਚ ਦੀ ਅਗਵਾਈ ਕਰ ਚੁੱਕੇ ਜਸਟਿਸ ਜਗਦੀਸ਼ ਸਿੰਘ ਖੇਹਰ ਨੇ ਅੱਜ ਭਾਰਤ ਦੇ 44ਵੇਂ ਮੁੱਖ ਜੱਜ ਵਜੋਂ ਸਹੁੰ ਚੁੱਕੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਜਸਟਿਸ ਖੇਹਰ ਨੂੰ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ‘ਚ ਅਹੁਦੇ ਤੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਖੇਹੜ ਨੇ ਅੰਗਰੇਜ਼ੀ ‘ਚ ਸਹੁੰ ਚੁੱਕੀ ਇਸ ਮੌਕੇ ‘ਤੇ ਵਿਰੋਧੀ ਧਿਰ ਦੀ ਗੈਰ ਮੌਜ਼ੂਦਗੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ  ਪਿਛਲੇ ਮਹੀਨੇ ਤੱਤਕਾਲੀਨ ਮੁੱਖ ਜੱਜ ਟੀ. ਐਸ. ਠਾਕੁਰ ਨੇ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਭਾਵ ਜਸਟਿਸ ਖੇਹੜ ਨੂੰ ਆਪਣੇ ਬਾਅਦ ਇਸ ਅਹੁਦੇ ‘ਤੇ ਨਿਯੁਕਤ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਸੀ ਜਸਟਿਸ ਖੇਹੜ ਦਾ ਕਾਰਜਕਾਲ ਸੱਤ ਮਹੀਨਿਆਂ ਤੋਂ ਕੁਝ ਜ਼ਿਆਦਾ ਹੋਵੇਗਾ ਉਹ 27 ਅਗਸਤ ਤੱਕ ਇਸ ਅਹੁਦੇ ‘ਤੇ ਰਹਿਣਗੇ