ਜਸਟਿਸ ਕਾਟਜੂ ਨੇ ਸੁਪਰੀਮ ਕੋਰਟ ‘ਚ ਬਿਨਾ ਸ਼ਰਤ ਮੰਗੀ ਮੁਆਫ਼ੀ

ਏਜੰਸੀ ਨਵੀਂ ਦਿੱਲੀ,
ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇਅ ਕਾਟਜੂ ਨੇ ਆਪਣੇ ਬਲਾਗ ‘ਚ ਇਤਰਾਜ਼ਯੋਗ ਟਿੱਪਣੀਆਂ ਲਈ ਅੱਜ ਸੁਪਰੀਮ ਕੋਰਟ ਤੋਂ ਬਿਨਾ ਸ਼ਰਤ ਮੁਆਫ਼ੀ ਮੰਗ ਲਈ ਹੈ ਅਦਾਲਤ ਨੇ ਉਨ੍ਹਾਂ ਦੀ ਮੁਆਫ਼ੀ ਕਬੂਲ ਕਰਦਿਆਂ ਉਨ੍ਹਾਂ ਖਿਲਾਫ਼ ਆਗਿਆ ਨਾ ਮੰਨਣ ਦੇ ਮਾਮਲੇ ‘ਤੇ ਕਾਰਵਾਈ ਬੰਦ ਕਰਨ ਦਿੱਤੀ ਜਸਟਿਸ ਰੰਜਨ ਗੋਗੋਈ ਦੇ ਜਸਟਿਸ ਉਦੈ ਯੂ ਲਲਿਤ ਦੀ ਬੈਂਚ ਨੇ ਜਸਟਿਸ ਕਾਟਜੂ ਦਾ ਮੁਆਫੀਨਾਮਾ ਸਵੀਕਾਰ ਕਰਦਿਆਂ ਉਨ੍ਹਾਂ ਖਿਲਾਫ਼ ਆਗਿਆ ਨਾ ਮੰਨਣ ਦੇ ਮਾਮਲੇ ‘ਤੇ ਸ਼ੁਰੂ ਕੀਤੀ ਗਈ ਕਾਰਵਾਈ ਬੰਦ ਕਰਨ ਦਾ ਆਦੇਸ਼ ਦਿੱਤਾ ਬੈਂਚ ਨੇ ਕਿਹਾ ਕਿ ਮੁਆਫੀਨਾਮਾ, ਜਿਸ ਦੀ ਪੁਸ਼ਟੀ ਕਰ ਲਈ ਗਈ ਹੈ, ਨੂੰ ਦੇਖਦਿਆਂ ਅਸੀਂ ਇਸ ਅਵੱਗਿਆ ਕਾਰਵਾਈ ਨੂੰ ਬੰਦ ਕਰਦੇ ਹਾਂ ਜਸਟਿਯ ਕਾਟਜੂ ਵੱਲੋਂ ਸੀਨੀਅਰ ਵਕੀਲ
ਰਾਜੀਵ ਧਵਨ ਨੇ ਉਨ੍ਹਾਂ ਦੇ ਮੁਆਫ਼ੀ ਮੰਗਣ ਸਬੰਧੀ ਜਵਾਬ ਪੜ੍ਹਿਆ ਜਸਟਿਸ ਕਾਟਜੂ ਨੂੰ ਇਸ ਤੋਂ ਪਹਿਲਾਂ ਵਿਅਕਤੀਗਤ ਤੌਰ ‘ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ ਗਈ ਸੀ