Breaking News

ਜਲੰਧਰ, ਲੁਧਿਆਣਾ ਅਤੇ ਮੋਹਾਲੀ ‘ਚ ਕਬੱਡੀ ਲੀਗ ਟਰਾਇਲ 6 ਤੋਂ

6 ਅੰਤਰਰਾਸ਼ਟਰੀ ਟੀਮਾਂ ਲਈ ਟਰਾਇਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ

 

ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ 14 ਅਕਤੂਬਰ ਤੋਂ 3 ਨਵੰਬਰ ਤੱਕ ਜਲੰਧਰ, ਲੁਧਿਆਣਾ ਅਤੇ ਮੋਹਾਲੀ ‘ਚ ਹੋਣਗੇ ਮੈਚ

 

ਰਾਮ ਗੋਪਾਲ ਰਾਏਕੋਟੀ, 
ਲੁਧਿਆਣਾ, 3 ਅਕਤੂਬਰ

ਜਲੰਧਰ, ਲੁਧਿਆਣਾ ਅਤੇ ਮੋਹਾਲੀ ‘ਚ 14 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਗਲੋਬਲ ਕਬੱਡੀ ਲੀਗ 2018 ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਚੋਣ ਟਰਾਇਲ 6 ਅਕਤੂਬਰ ਤੋਂ ਸ਼ੁਰੂ ਕੀਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਲੋਬਲ ਕਬੱਡੀ ਲੀਗ ਦੀਆਂ ਟੀਮਾਂ ਦੇ ਮਾਲਕਾਂ ਵਿਚੋਂ ਇਕ ਸੰਯੁਕਤ ਪ੍ਰਬੰਧਕੀ ਕਮੇਟੀ ਦੇ ਉਪ ਚੇਅਰਮੈਨ ਯੋਗੇਸ਼ ਛਾਬੜਾ (ਐਨ ਆਰ ਆਈ, ਅਮਰੀਕਾ) ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਗਲੋਬਲ ਕਬੱਡੀ ਲੀਗ 14 ਅਕਤੂਬਰ ਤੋਂ 3 ਨਵੰਬਰ 2018 ਤੱਕ ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ ਕਰਵਾਈ ਜਾਵੇਗੀ। ਜਿਸ ਦੇ ਟਰਾਇਲਾਂ ਦੌਰਾਨ ਮਾਹਿਰ ਨਾਮੀਂ ਕਬੱਡੀ ਖਿਡਾਰੀਆਂ ‘ਤੇ ਅਧਾਰਿਤ ਚੋਣ ਕਮੇਟੀ ਵੱਲੋਂ 6 ਅਤੇ 7 ਅਕਤੂਬਰ ਨੂੰ?ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ।

 
ਉਨਾਂ ਦੱਸਿਆ ਕਿ ਗਲੋਬਲ ਕਬੱਡੀ ਲੀਗ ਵਿੱਚ 6 ਟੀਮਾਂ ਕੈਲੀਫੋਰਨੀਆ ਈਗਲ (ਅਮਰੀਕਾ), ਹਰਿਆਣਾ ਲਾਇਨਜ਼ (ਹਰਿਆਣਾ) ਬਲੈਕ ਪੈਂਥਰਜ਼ (ਫਰਿਜਨੋ-ਅਮਰੀਕਾ), ਦਿੱਲੀ ਲਾਇਨਜ਼ (ਭਾਰਤ), ਮੈਪਲ ਲੀਫ ਕੈਨੇਡਾ ਅਤੇ ਪੰਜਾਬ ਵਾਰੀਅਰਜ਼ (ਪੰਜਾਬ) ਭਾਗ ਲੈ ਰਹੀਆਂ ਹਨ ਅਤੇ ਇਨਾਂ ਟੀਮਾਂ ਵਿੱਚ ਜਿਥੇ ਨਾਮੀਂ ਖਿਡਾਰੀ ਭਾਗ ਲੈਣਗੇ, ਉਥੇ ਨਾਲ ਹੀ ਉਭਰਦੇ ਖਿਡਾਰੀਆਂ ਨੂੰ ਇਸ ਲੀਗ ਵਿੱਚ ਖੇਡਣ ਦਾ ਮੌਕਾ ਮਿਲੇਗਾ। ਇਸ ਕਰਕੇ ਇਨਾਂ ਟੀਮਾਂ ਲਈ ਓਪਨ ਟਰਾਇਲ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿਸ ਲਈ ਖਿਡਾਰੀ 2 ਫੋਟੋ ਲੈ ਕੇ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ 6 ਅਤੇ 7 ਅਕਤੂਬਰ ਨੂੰ ਪਹੁੰਚ ਸਕਦੇ ਹਨ।

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


ਪ੍ਰਸਿੱਧ ਖਬਰਾਂ

To Top