ਕੈਥਲ ਫਿਰ ਪਹਿਲੇ ਸਥਾਨ ‘ਤੇ, ਸਰਸਾ ਨੂੰ ਮਿਲਿਆ ਦੂਜਾ ਸਥਾਨ

0
Kaithal, 1st Place, Sirsa, 2nd Place

306 ਬਲਾਕਾਂ ਦੇ ਕਰੀਬ ਪੌਣੇ ਦੋ ਲੱਖ ਸੇਵਾਦਾਰਾਂ ਨੇ 11 ਲੱਖ ਘੰਟੇ ਕੀਤਾ ਸਿਮਰਨ

ਟਾਪ ਟੈਨ ‘ਚ ਪੰਜਾਬ-ਹਰਿਆਣਾ ਦੇ 5-5 ਬਲਾਕਾਂ ਨੇ ਬਣਾਈ ਜਗ੍ਹਾ

ਕੈਥਲ ਦੇ 12 ਹਜ਼ਾਰ 435 ਸੇਵਾਦਾਰਾਂ ਨੇ 1 ਲੱਖ 28 ਹਜ਼ਾਰ 810 ਘੰਟੇ ਕੀਤਾ ਸਿਮਰਨ

ਵਿਦੇਸ਼ਾਂ ‘ਚ 223 ਸੇਵਾਦਾਰਾਂ ਨੇ 1003 ਘੰਟੇ ਕੀਤਾ ਰਾਮ-ਨਾਮ ਦਾ ਜਾਪ

ਸੱਚ ਕਹੂੰ ਨਿਊਜ਼, ਸਰਸਾ

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਤੇ ਪੰਜਾਬ ਦੇ 5-5 ਬਲਾਕਾਂ ਨੇ ਟਾਪ-10 ‘ਚ ਜਗ੍ਹਾ ਬਣਾਈ ਹੈ। ਹਰਿਆਣਾ ਦੇ ਬਲਾਕ ਕੈਥਲ ਨੇ ਇਸ ਵਾਰ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ  ਜਦੋਂਕਿ ਹਰਿਆਣਾ ਦੇ ਹੀ ਬਲਾਕ ਸਰਸਾ ਨੇ ਦੂਜਾ, ਕਲਿਆਣ ਨਗਰ ਨੇ ਤੀਜਾ ਸਥਾਨ ਹਾਸਲ ਕੀਤਾ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 306 ਬਲਾਕਾਂ ਦੇ ਕਰੀਬ ਪੌਣੇ ਦੋ ਲੱਖ ਸੇਵਾਦਾਰਾਂ ਨੇ 11,15, 900 ਘੰਟੇ ਸਿਮਰਨ ਕੀਤਾ ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈੱਥਲ ਦੇ 12435 ਸੇਵਾਦਾਰਾਂ ਨੇ 1,28,810 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾਈ ਹੈ

ਜਦੋਂਕਿ ਸਰਸਾ ਬਲਾਕ ਦੇ 13456 ਸੇਵਾਦਾਰਾਂ ਨੇ 75649 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਤੇ ਤੀਜੇ ਨੰਬਰ ‘ਤੇ ਬਲਾਕ ਕਲਿਆਣ ਨਗਰ ਦੇ 15,986 ਸੇਵਾਦਾਰਾਂ ਨੇ 73,826 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਠੋਈ-ਡਕਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਰਾਜਸਥਾਨ ‘ਚ ਸ੍ਰੀਗੰਗਾਨਗਰ ਬਲਾਕ, ਉੱਤਰ ਪ੍ਰਦੇਸ਼ ‘ਚ ਗਾਜੀਆਬਾਦ ਸਿਟੀ, ਹਿਮਾਚਲ ਪ੍ਰਦੇਸ਼ ‘ਚ ਪਾਉਂਟਾ ਸਾਹਿਬ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਰੂੜਕੀ ਨੇ ਪਹਿਲਾ ਸਥਾਨ ਹਾਸਲ ਕੀਤਾ।

ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ‘ਚ 223 ਸੇਵਾਦਾਰਾਂ ਨੇ 1003 ਘੰਟੇ ਰਾਮ-ਨਾਮ ਦਾ ਜਾਪ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।