ਰੂਹਾਨੀਅਤ

ਹਰਿਆਣਾ ਦੇ ਕੈਥਲ ਬਲਾਕ ਨੇ ਹਾਸਲ ਕੀਤਾ ਪਹਿਲਾ ਸਥਾਨ

Kaithal, Block, Haryana, Got, First, Place

349 ਬਲਾਕਾਂ ਦੇ 163671 ਸੇਵਾਦਾਰਾਂ ਨੇ 1806452 ਘੰਟੇ ਕੀਤਾ ਸਿਮਰਨ

ਬਲਾਕ ਸਰਸਾ ਦੂਜੇ ਤੇ ਪਿਹੋਵਾ ਤੀਜੇ ਨੰਬਰ ‘ਤੇ

ਵਿਦੇਸ਼ਾਂ ‘ਚ ਮੇਲਬੋਰਨ ਦੇ 75 ਸੇਵਾਦਾਰਾਂ ਨੇ ਕੀਤਾ 813 ਘੰਟੇ ਸਿਮਰਨ

ਸਰਸਾ, ਸੱਚ ਕਹੂੰ ਨਿਊਜ਼

ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਹਰਿਆਣਾ ਦੇ ਕੈਥਲ ਬਲਾਕ ਨੇ ਪੰਜਾਬ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਬਲਾਕਾਂ ਨੂੰ ਪਿੱਛੇ ਛੱਡਦਿਆਂ ਪੂਰੇ ਭਾਰਤ ‘ਚ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ ਹੈ ਦੇਸ਼ ਭਰ ‘ਚ 24 ਜੂਨ ਤੋਂ 4 ਜੁਲਾਈ ਤੱਕ ਤੇ ਵਿਦੇਸ਼ਾਂ ‘ਚ 25 ਜੂਨ ਤੋਂ 30 ਜੂਨ ਤੱਕ ਚੱਲੇ ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 349 ਬਲਾਕਾਂ ਦੇ 163671 ਸੇਵਾਦਾਰਾਂ ਨੇ 1806452 ਘੰਟੇ ਸਿਮਰਨ ਕੀਤਾ. ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦਾ ਬਲਾਕ ਕੈੱਥਲ ਜਿੱਥੇ 153722 ਘੰਟਿਆਂ ਤੱਕ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਰਿਹਾ

133308 ਘੰਟੇ ਸਿਮਰਨ ਦੇ ਨਾਲ ਹਰਿਆਣਾ ਦੇ ਬਲਾਕ ਸਰਸਾ ਨੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੇ ਬਲਾਕ ਪਿਹੋਵਾ ਨੇ 25521 ਘੰਟੇ ਸਿਮਰਨ ਕਰਕੇ ਤੀਜੇ ਨੰਬਰ ‘ਤੇ ਜਗ੍ਹਾ ਬਣਾਈ ਪੰਜਾਬ ‘ਚ 20807 ਘੰਟੇ ਸਿਮਰਨ ਦੇ ਨਾਲ ਬਲਾਕ ਮੋਗਾ ਨੇ ਪਹਿਲਾ ਸਥਾਨ ਹਾਸਲ ਕੀਤਾ ਰਾਜਸਥਾਨ ਸੂਬੇ ‘ਚ 2688.45 ਘੰਟੇ ਸਿਮਰਨ ਦੇ ਨਾਲ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਬਲਾਕ ਸਿਲਵਾਲਾ ਖੁਰਦ ਤੇ ਹਿਮਾਚਲ ਪ੍ਰਦੇਸ਼ ‘ਚ 1113 ਘੰਟੇ ਸਿਮਰਨ ਨਾਲ ਬਲਾਕ ਪਾਉਟਾ ਸਾਹਿਬ ਨੇ ਪਹਿਲਾ ਸਥਾਨ ਹਾਸਲ ਕੀਤਾ   ਪੰਜਾਬ ਸੂਬੇ ‘ਚ ਜ਼ਿਲ੍ਹਾ ਬਠਿੰਡਾ ਦੇ ਬਲਾਕ ਨਸੀਬਪੁਰਾ ਰਾਮਾ 18603.1 ਘੰਟੇ ਸਿਮਰਨ ਕਰਕੇ ਦੂਜਾ ਤਾਂ ਜ਼ਿਲ੍ਹਾ ਸੰਗਰੂਰ ਦੇ ਬਲਾਕ ਮਹਿਲਾ ਚੌਂਕ ਦੇ 869 ਸੇਵਾਦਾਰਾਂ ਨੇ 14305.3 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ.

ਸਿਮਰਨ ਪ੍ਰੇਮ ਮੁਕਾਬਲਾ : ਟਾੱਪ ਟੇਨ ਬਲਾਕ ਬਲਾਕ ਸਿਮਰਨ ਵਿਅਕਤੀ ਸਥਾਨ

ਕੈਥਲ 153722 9976 1
ਸਰਸਾ 133308 10684 2
ਪਿਹੋਵਾ 25521 2205 3
ਕਲਿਆਣ ਨਗਰ 25387 1749 4
ਮੋਗਾ  20807 2125 5
ਨਸੀਬਪੁਰਾ ਰਾਮਾ 18603 1703 6
ਮਹੇਲਾ ਚੌਂਕ 14305 869 7
ਬਠਿੰਡਾ 14289 1122 8
ਨਿਹਾਲ ਸਿੰਘ ਵਾਲਾ 14088 755 9
ਬਠੋਈ-ਡਕਾਲਾ 14073 1497     10

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top