Breaking News

ਕਮਲਨਾਥ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ

Kamal Nath, Meet Governor

ਸਰਕਾਰ ਬਣਾਉਣ ਦਾ ਕੀਤਾ ਰਸਮੀ ਦਾਅਵਾ ਪੇਸ਼

ਭੋਪਾਲ, ਏਜੰਸੀ। ਮੱਧ ਪ੍ਰਦੇਸ਼ ‘ਚ ਨਵੇਂ ਚੁਣੇ ਗਏ ਕਾਂਗਰਸ ਵਿਧਾਇਕ ਦਲ ਦੇ ਨੇਤਾ ਕਮਲਨਾਥ ਅੱਜ ਇੱਥੇ ਰਾਜਪਾਲ ਆਨੰਦੀਬੇਟ ਪਟੇਲ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਨੇਤਾ ਚੋਣ ਦੇ ਸਬੰਧ ‘ਚ ਰਸਮੀ ਜਾਣਕਾਰੀ ਦੇਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸ੍ਰੀ ਕਮਲਨਾਥ ਸਵੇਰੇ 11 ਵਜੇ ਰਾਜਭਵਨ ਪਹੁੰਚੇ। ਉਹਨਾਂ ਦੇ ਨਾਲ ਕਾਂਗਰਸ ਜਨਰਲ ਸਕੱਤਰ ਅਤੇ ਪ੍ਰਦੇਸ਼ ਇੰਚਾਰਜ ਦੀਪਕ ਬਾਵਰੀਆ, ਸੀਨੀਅਰ ਨੇਤਾ ਦਿਗਵਿਜੈ ਸਿੰਘ, ਅਜੈ ਸਿੰਘ, ਸੁਰੇਸ਼ ਪਚੌਰੀ ਅਤੇ ਅਰੁਣ ਯਾਦਵ ਵੀ ਮੌਜ਼ੂਦ ਸਨ। ਸ੍ਰੀ ਕਮਲਨਾਥ ਨੇ ਰਾਜਪਾਲ ਨੂੰ ਵਿਧਾਇਕ ਦਲ ਦੀ ਬੈਠਕ ਅਤੇ ਨੇਤਾ ਚੋਣ ਦੇ ਸਬੰਧ ‘ਚ ਵਿਧੀਵਤ ਤੌਰ ‘ਤੇ ਜਾਣੂ ਕਰਵਾਇਆ।

ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਹੀ ਰਾਜਪਾਲ ਸ੍ਰੀ ਕਮਲਨਾਥ ਨੂੰ ਨਵੀਂ ਸਰਕਾਰ ਬਣਾਉਣ ਲਈ ਵਿਧੀਵਤ ਸੱਦਾ ਦੇਵੇਗੀ। ਉਥੇ ਪ੍ਰਸ਼ਾਸਨਿਕ ਪੱਧਰ ‘ਤੇ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਹੁੰ ਚੁੱਕ ਸਮਾਰੋਹ 17 ਦਸੰਬਰ ਨੂੰ ਇੱਥੇ ਇਤਿਹਾਸਕ ਲਾਲ ਪਰੇਡ ਮੈਦਾਨ ‘ਤੇ ਸ਼ਾਨਦਾਰ ਤਰੀਕੇ ਨਾਲ ਕਰਵਾਏ ਜਾਣ ਦੇ ਸੰਕੇਤ ਹਨ। ਸ੍ਰੀ ਕਮਲ ਨਾਥ ਕੁਝ ਮੰਤਰੀਆਂ ਨਾਲ ਰਾਜ ਦੇ ਨਵੇਂ ਮੁੱਖ ਮੰਤਰੀ ਦੇ ਰੂਪ ‘ਚ ਸਹੁੰ ਚੁੱਕਣਗੇ। ਮੰਤਰੀਮੰਡਲ ‘ਚ ਬਸਪਾ, ਸਪਾ ਅਤੇ ਆਜਾਦ ਵਿਧਾਇਕਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। 230 ਮੈਂਬਰੀ ਵਿਧਾਨ ਸਭਾ ‘ਚ ਨਿਰਧਾਰਿਤ ਮਾਪਦੰਡ ਦੇ ਅਨੁਸਾਰ ਮੁੱਖਮੰਤਰੀ ਸਮੇਤ ਮੰਤਰੀਆਂ ਦੀ ਜ਼ਿਆਦਾ ਤੋਂ ਜ਼ਿਆਦਾ ਸੰਖਿਆ 35 ਹੋ ਸਕਦੀ ਹੈ। ਹਾਲਾਂਕਿ ਰਣਨੀਤਿਕ ਤੌਰ ‘ਤੇ ਕੋਈ ਵੀ ਮੁੱਖ ਮੰਤਰੀ ਮੰਡਲ ਦੇ ਮੰਤਰੀਆਂ ਦੇ ਕੁਝ ਸਥਾਨ ਖਾਲੀ ਰੱਖਦਾ ਹੈ।

ਪੰਦਰਾਂ ਸਾਲ ਬਾਅਦ ਬਣ ਰਹੀ ਹੈ ਕਾਂਗਰਸ ਦੀ ਸਰਕਾਰ

ਪੰਦਰਵੀਂ ਵਿਧਾਨ ਸਭਾ ਚੋਣ ਦੇ ਨਤੀਜਿਆਂ ਅਨੁਸਾਰ ਰਾਜ ਦੀਆਂ 230 ਵਿਧਾਨ ਸਭਾ ਸੀਟਾਂ ‘ਚੋਂ ਕਾਂਗਰਸ ਨੇ 114 ਸੀਟਾਂ ‘ਤੇ ਅਤੇ ਭਾਜਪਾ ਨੇ 109 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਸਭ ਤੋਂ ਵੱਡੇ ਦਲ ਦੇ ਰੂਪ ‘ਚ ਉਭਰੇ ਕਾਂਗਰਸ ਨੇ ਬਸਪਾ ਨੂੰ ਦੋ, ਸਪਾ ਦੇ ਇੱਕ ਅਤੇ ਚਾਰ ਅਜਾਦ ਵਿਧਾਇਕਾਂ ਨੂੰ ਮਿਲਾ ਕੇ ਕੁੱਲ 121 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਹੈ। ਰਾਜ ‘ਚ ਪੰਦਰਾਂ ਸਾਲ ਬਾਅਦ ਕਾਂਗਰਸ ਦੀ ਸਰਕਾਰ ਬਣ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top