Breaking News

ਭਾਜਪਾ ਦੇ ਚੋਣ ਮੈਨੀਫੈਸਟੋ ਨੂੰ ਕਮਲਨਾਥ ਨੇ ਦੱਸਿਆ ਜੁਮਲਾ

KamalNath, BJP, Election, Manifesto

ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤਾ ਸਵਾਗਤ

ਕਮਲਨਾਥ ਨੇ ਕਿਹਾ 2014 ਦੇ ਚੋਣ ਮੈਨੀਫੈਸਟੋ ਦੀਆਂ ਪੁਰਾਣੀਆਂ ਗੱਲਾਂ ਨੂੰ ਦੁਬਾਰਾ ਸ਼ਾਮਲ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼

ਭੋਪਾਲ, ਏਜੰਸੀ 

ਲੋਕ ਸਭਾ ਚੋਣਾਂ ਲਈ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਚੋਣ ਮਨੋਰਥ ਪੱਤਰ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਜਿੱਥੇ ਇੱਕ ਪਾਸੇ ਜੁਮਲਾ ਪੱਤਰ ਦੱਸਿਆ ਹੈ, ਉੱਥੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਨੂੰ ਵਧਦੇ ਭਾਰਤ ਅਤੇ ਮਜ਼ਬੂਤ ਬਣਾਉਣ ਦੀ ਭਾਜਪਾ ਦੀ ਕੋਸ਼ਿਸ਼ ਦੱਸਿਆ ਹੈ ਆਪਣੇ ਟਵੀਟ ‘ਚ ਕਮਲਨਾਥ ਨੇ ਕਿਹਾ ਕਿ ਭਾਜਪਾ ਦਾ ਅੱਜ ਜਾਰੀ ਚੋਣ ਮਨੋਰਥ ਪੱਤਰ ਸਿਰਫ ਜੁਮਲਾ ਪੱਤਰ ਹੈ ਸਾਲ 2014 ਦੇ ਐਲਾਨ ਪੱਤਰ ਦੀਆਂ ਪੁਰਾਣੀਆਂ ਗੱਲਾਂ ਨੂੰ ਦੁਬਾਰਾ ਸ਼ਾਮਲ ਕਰਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਭਾਵੇਂ ਰਾਮ ਮੰਦਰ ਹੋਵੇ, ਧਾਰਾ 370 ਹੋਵੇ, 35 ਏ ਦੀ ਗੱਲ ਹੋਵੇ, ਇਹ ਸਭ ਪੁਰਾਣੇ ਵਾਅਦੇ ਹਨ ਵਿਧਾਨ ਸਭਾ ‘ਚ ਮੈਂਬਰ ਗੋਪਾਲ ਭਾਰਗਵ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਨੇ ਜਨਮਤ ਸੰਗ੍ਰਹਿ ਕਰਕੇ ਆਪਣਾ ਚੋਣ ਮੈਨੀਫੈਸਟੋ ਤਿਆਰ ਕੀਤਾ ਹੈ ਉਨ੍ਹਾਂ ਕਿਹਾ ਕਿ ਭਾਜਪਾ ਚੋਣ ਮੈਨੀਫੈਸਟੋ ‘ਚ ਕਿਸਾਨਾਂ ਤੋਂ ਲੈ ਕੇ ਜਵਾਨਾਂ ਤੱਕ ਲਈ ਤਜਵੀਜ਼ ਕੀਤੀ ਗਈ ਹੈ ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਦਾ ਚੋਣ ਮੈਨੀਫੈਸਟੋ ਸੰਪੂਰਨ ਹੈ ਅਤੇ ਇਸ ਦੇ ਆਧਾਰ ‘ਤੇ ਪਾਰਟੀ 350 ਤੋਂ ਜ਼ਿਆਦਾ ਸੀਟਾਂ ‘ਤੇ ਜਿੱਤ ਹਾਸਲ ਕਰੇਗੀ ਸਾਬਕਾ ਮੁੱਖ ਮੰਤਰੀ ਚੌਹਾਨ ਨੇ ਕਿਹਾ ਕਿ ਭਾਜਪਾ ਦੇ ਚੋਣ ਮੈਨੀਫੈਸਟੋ ‘ਚ ਵਿਕਾਸ, ਮਨੁੱਖੀ ਕਲਿਆਣ ਅਤੇ ਸੱਭਿਆਚਾਰਕ ਇਮਾਰਤਾਂ ਦੀ ਸੰਭਾਲ ਦੀ ਵਚਨਬੱਧਤਾ ਸਪੱਸ਼ਟ ਵਿਖਾਈ ਦਿੰਦੀ ਹੈ ਭਾਜਪਾ ਨਵੇਂ ਭਾਰਤ ਦੇ ਨਿਰਮਾਣ ਦੀ ਦਿਸ਼ਾ ‘ਚ ਕੰਮ ਕਰ ਰਹੀ ਹੈ ਭਾਜਪਾ ਹਾਈ ਕਮਾਨ ਨੇ ਅੱਜ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ, ਜਿਸ ਨੂੰ ਸੰਕਲਪ ਪੱਤਰ ਨਾਂਅ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top