Breaking News

ਕਮਲਨਾਥ ਅੱਜ ਮਿਲਣਗੇ ਰਾਜਪਾਲ ਨੂੰ

Kamal Nath, Will Meet Today, With Governor

ਸਰਕਾਰ ਬਣਾਉਣ ਦਾ ਕਰਨਗੇ ਰਸਮੀ ਦਾਅਵਾ ਪੇਸ਼

ਭੋਪਾਲ, ਏਜੰਸੀ। ਮੱਧ ਪ੍ਰਦੇਸ਼ ‘ਚ ਨਵੇਂ ਚੁਣੇ ਗਏ ਕਾਂਗਰਸ ਵਿਧਾਇਕ ਦਲ ਦੇ ਨੇਤਾ ਕਮਲਨਾਥ ਅੱਜ ਇੱਥੇ ਰਾਜਪਾਲ ਆਨੰਦੀਬੇਟ ਪਟੇਲ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਨੇਤਾ ਚੋਣ ਦੇ ਸਬੰਧ ‘ਚ ਰਸਮੀ ਜਾਣਕਾਰੀ ਦੇਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਸ੍ਰੀ ਕਮਲਨਾਥ ਸਵੇਰੇ 11 ਵਜੇ ਰਾਜਭਵਨ ਪਹੁੰਚਣਗੇ। ਉਹਨਾਂ ਦੇ ਨਾਲ ਕਾਂਗਰਸ ਜਨਰਲ ਸਕੱਤਰ ਅਤੇ ਪ੍ਰਦੇਸ਼ ਇੰਚਾਰਜ ਦੀਪਕ ਬਾਵਰੀਆ, ਸੀਨੀਅਰ ਨੇਤਾ ਦਿਗਵਿਜੈ ਸਿੰਘ, ਅਜੈ ਸਿੰਘ, ਸੁਰੇਸ਼ ਪਚੌਰੀ ਅਤੇ ਅਰੁਣ ਯਾਦਵ ਵੀ ਮੌਜ਼ੂਦ ਰਹਿਣਗੇ। ਸ੍ਰੀ ਕਮਲਨਾਥ ਵਿਧਾਇਕ ਦਲ ਦੀ ਬੈਠਕ ਅਤੇ ਨੇਤਾ ਚੋਣ ਦੇ ਸਬੰਧ ‘ਚ ਰਾਜਪਾਲ ਨੂੰ ਰਸਮੀ ਤਰੀਕੇ ਤੋਂ ਜਾਣੂ ਕਰਵਾਉਣਗੇ।

ਮੰਨਿਆ ਜਾ ਰਿਹਾ ਹੈ ਕਿ ਇਸ ਦੇ ਨਾਲ ਹੀ ਰਾਜਪਾਲ ਸ੍ਰੀ ਕਮਲਨਾਥ ਨੂੰ ਨਵੀਂ ਸਰਕਾਰ ਬਣਾਉਣ ਲਈ ਵਿਧੀਵਤ ਸੱਦਾ ਦੇਵੇਗੀ। ਉਥੇ ਪ੍ਰਸ਼ਾਸਨਿਕ ਪੱਧਰ ‘ਤੇ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਸ੍ਰੀ ਕਮਲਨਾਥ ਕੁਝ ਮੰਤਰੀਆਂ ਦੇ ਨਾਲ ਰਾਜ ਦੇ ਨਵੇਂ ਮੁੱਖ ਮੰਤਰੀ ਦੇ ਰੂਪ ‘ਚ ਦੋ ਤਿੰਨ ਦਿਨ ਦੇ ਅੰਦਰ ਸਹੁੰ ਚੁੱਕਣਗੇ। ਉਹਨਾਂ ਦੇ ਵਿਧਾਇਕ ਦਲ ਦੇ ਨੇਤਾ ਬਣਨ ਤੋਂ ਬਾਅਦ ਮੰਤਰੀਆਂ ਦੇ ਨਾਵਾਂ ਨੂੰ ਲੈ ਕੇ ਵੀ ਉਚ ਪੱਧਰ ‘ਤੇ ਚਰਚਾ ਸ਼ੁਰੂ ਹੋ ਗਈ ਹੈ।

ਪੰਦਰਵੀਂ ਵਿਧਾਨ ਸਭਾ ਚੋਣ ਦੇ ਨਤੀਜਿਆਂ ਅਨੁਸਾਰ ਰਾਜ ਦੀਆਂ 230 ਵਿਧਾਨ ਸਭਾ ਸੀਟਾਂ ‘ਚੋਂ ਕਾਂਗਰਸ ਨੇ 114 ਸੀਟਾਂ ‘ਤੇ ਅਤੇ ਭਾਜਪਾ ਨੇ 109 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। ਸਭ ਤੋਂ ਵੱਡੇ ਦਲ ਦੇ ਰੂਪ ‘ਚ ਉਭਰੇ ਕਾਂਗਰਸ ਨੇ ਬਸਪਾ ਨੂੰ ਦੋ, ਸਪਾ ਦੇ ਇੱਕ ਅਤੇ ਚਾਰ ਅਜਾਦ ਵਿਧਾਇਕਾਂ ਨੂੰ ਮਿਲਾ ਕੇ ਕੁੱਲ 121 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਹੈ। ਰਾਜ ‘ਚ ਪੰਦਰਾਂ ਸਾਲ ਬਾਅਦ ਕਾਂਗਰਸ ਦੀ ਸਰਕਾਰ ਬਣ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top