Breaking News

ਹਿੰਦੀ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਧਰਨਾ, ਕਮਲਜੀਤ ਕੌਰ ਵੱਲੋਂ ਭੁੱਖ ਹੜਤਾਲ ਸ਼ੁਰੂ

Kamaljeet Kaur, Hunger Strike, Students, Hindi department

ਜਾਤੀਵਾਦੀ ਧੱਕੇ ਖਿਲਾਫ ਵਿਦਿਆਰਥੀਆਂ ਵਿੱਚ ਰੋਸ, ਪੀਆਰਐਸਯੂ ਨੇ ਦਿੱਤੀ ਹਿਮਾਇਤ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)।ਹਿੰਦੀ ਵਿਭਾਗ ਦੇ ਖੋਜਾਰਥੀਆਂ ਨਾਲ ਵਿਭਾਗ ਵੱਲੋਂ ਕੀਤੇ ਜਾ ਰਹੇ ਜਾਤੀਵਾਦੀ ਧੱਕੇ ਵਿਰੁੱਧ ਡੀ.ਐਸ.ਓ ਦੀ ਅਗਵਾਈ ਵਿਚ ਅੱਜ ਤੋਂ 12 ਪੀਐਚਡੀ ਖੋਜਾਰਥੀਆਂ ਅਣਮਿੱਥੇ ਸਮੇਂ ਲਈ ਧਰਨਾ ਅਤੇ ਕਮਲਜੀਤ ਕੌਰ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਧਰਨੇ ‘ਚ ਪੀ. ਆਰ. ਐਸ. ਯੂ. ਵਿਦਿਆਰਥੀ ਜਥੇਬੰਦੀ ਨੇ ਹਮਾਇਤ ਕੀਤੀ ਹੈ।
ਜਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹਿੰਦੀ ਵਿਭਾਗ ਵਿੱਚ ਜਾਤੀਵਾਦੀ ਧੱਕੇ ਦਾ ਮਸਲਾ ਜੋ ਹਿੰਦੀ ਵਿਭਾਗ ਦੇ ਰਿਸਰਚ ਸਕਾਲਰਾਂ ਨਾਲ ਜੁੜਿਆ ਹੋਇਆ ਹੈ, ਉਹ ਸਾਹਮਣੇ ਆਇਆ ਹੈ। ਇਸ ਦੇ ਨਾਲ ਉਨ੍ਹਾਂ ਵਿਦਿਆਰਥੀਆਂ ਦਾ ਸਾਥ ਦੇ ਰਹੇ ਦੂਜੇ ਕਲਾਸਮੇਟਸ ਨੂੰ ਵੀ ਕਈ ਧੱਕਾਸ਼ਾਹੀਆ ਦਾ ਸਾਹਮਣਾ ਕਰਨਾ ਪੈ ਜਿਹਾ ਹੈ। ਇਸ ਮਾਮਲੇ ਵਿਚ ਉਨ੍ਹਾਂ ਨੇ ਵਿਭਾਗ ਵਿਚ ਸਾਰੇ ਰਿਸਰਚ ਸਕਾਲਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਉਨ੍ਹਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਵੱਲ ਧਿਆਨ ਦਿਵਾਉਣ ਦੀ ਪੁਸ਼ਟੀ ਕੀਤੀ।
ਇਸ ਮੌਕੇ ਨਰੇਸ਼ ਕੁਮਾਰ, ਪਿਆਰਾ ਸਿੰਘ, ਸਿੰਦਰ ਸਿੰਘ, ਵਿਕਾਸ ਬਿਸਨੋਈ ਆਦਿ ਨੇ ਕਿ ਵਿਭਾਗ ਵਿਚ ਲੰਬੇ ਸਮੇਂ ਤੋਂ ਤਾਨਾਸ਼ਾਹੀ ਵਾਲੀ ਪਰੰਪਰਾ ਚੱਲ ਰਹੀ ਹੈ। ਇਥੇ ਰੈਗੂਲਰ ਸਕਾਲਰਾਂ ਨੂੰ 9 ਤੋਂ 4 ਵਜੇ ਤੱਕ ਵਿਭਾਗ ਵਿੱਚ ਬੈਠਣਾ ਲਾਜਮੀ ਸੀ। ਇਸ ਸਮੇਂ ਦੌਰਾਨ ਬਹੁਤੀ ਮਜ਼ਬੂਰੀ ਦੀ ਹਾਲਤ ਵਿਚ ਹੀ 15-20 ਮਿੰਟ ਲਈ ਕਿਸੇ ਨੂੰ ਲਾਇਬ੍ਰੇਰੀ ਜਾਣ ਦੀ ਆਗਿਆ ਸੀ।  ਇਸ ਤੋਂ ਵੱਧ ਟਾਈਮ ਲਾਉਣ ਤੇ ਸਕਾਲਰਾਂ ਦੀ ਬਣਾਈ ਇੰਚਾਰਜ ਅਸਿਸਟੈਂਟ ਪ੍ਰੋਫੈਸਰ ਵੱਲੋਂ ਸਖਤ ਤਰੀਕੇ ਨਾਲ ਸਪਸ਼ਟੀਕਰਨ ਮੰਗਿਆ ਜਾਂਦਾ ਸੀ ਇਹ ਸਾਰਾ ਕੁੱਝ ਵਿਭਾਗ ਮੁਖੀ ਦੇ ਕਹਿਣ ‘ਤੇ ਕੀਤਾ ਜਾ ਰਿਹਾ ਹੈ। ਮੁਖੀ ਵੱਲੋਂ ਇੱਕ-ਇੱਕ ਵਿਦਿਆਰਥੀ ਨੂੰ ਦਫਤਰ ਵਿਚ ਸੱਦ ਕੇ ਭਵਿਖ ਤਬਾਹ ਕਰਨ ਦੀਆਂ ਧਮਕੀਆ ਦਿੱਤੀਆਂ ਜਾਂਦੀਆਂ ਹਨ,ਬੀਮਾਰੀ ਦੀ ਹਾਲਤ ਵਿੱਚ ਵੀ ਛੁੱਟੀ ਬੜੀ ਮੁਸ਼ਕਿਲ ਨਾਲ ਮਿਲਦੀ ਸੀ। ਇਸ ਸਭ ਦੇ ਚੱਲਦਿਆਂ ਉਨ੍ਹਾਂ ਨੇ ਸਮੂਹ ਰੈਗੂਲਰ ਰਿਸਰਚ ਕਲਾਸਾਂ ਤੋਂ ਬਾਅਦ ਲਾਇਬ੍ਰੇਰੀ ਜਾਣ ਦੀ ਆਗਿਆ ਲੈਣ ਲਈ ਵਿਭਾਗ ਮੁਖੀ ਕੋਲ ਗਏ। ਉਨ੍ਹਾਂ ਨੇ ਪਹਿਲਾ ਤਾਂ ਦੋ ਦੋ ਸਕਾਲਰਾਂ ਨੂੰ ਵਾਰੀ ਅਨੁਸਾਰ ਲਾਇਬ੍ਰੇਰੀ ਜਾਣ ਲਈ ਕਿਹਾ ਪ੍ਰੰਤੂ ਉਸੇ ਹੀ ਪਲ ਮੁਕਰ ਗਏ ਅਤੇ ਸਾਰੇ ਸਕਾਲਰਾਂ ਨੂੰ ਬੁਰਾ ਭਲਾ ਕਿਹਾ ਗਿਆ। ਇਸ ਤੋਂ ਬਾਅਦ ਹੀ ਉਨ੍ਹਾਂ ਨੇ ਵਾਈਸ ਚਾਂਸਲਰ ਨੂੰ ਮਿਲ ਕੇ ਲਾਇਬ੍ਰੇਰੀ ਜਾਣ ਦੀ ਮਨਜ਼ੂਰੀ ਲੈ ਲਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹੱਦੋ ਵੱਧ ਤੰਗ ਕੀਤਾ ਗਿਆ ਅਤੇ ਲਿਖਤੀ ਮਾਫੀ ਮੰਗਣ ਲਈ ਮਜ਼ਬੂਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸੰਬਧਤ ਖੋਜਾਰਥੀਆ ਵੱਲੋਂ ਦਸਤਖਤ ਮੁਹਿੰਮ ਚਲਾ ਕੇ ਆਪਣਾ ਮਸਲਾ ਪੂਰੇ ਵਿਦਿਆਰਥੀਆਂ ਦੇ ਧਿਆਨ ਵਿਚ ਲਿਆਦਾ ਗਿਆ ਹੈ। ਵਿਭਾਗ ਦੇ ਕੰਨ ਤੇ ਜੂ ਵੀ ਨਹੀ ਸਰਕ ਰਹੀ। ਉਨ੍ਹਾਂ ਦੱਸਿਆ ਕਿ ਧਰਨੇ ਤੋਂ ਪਹਿਲਾ ਅਤੇ ਬਾਅਦ ਵਿਚ ਡੀਨ ਰਿਸਰਚ, ਡੀਨ ਅਕਾਦਮਿਕ ਅਤੇ ਡੀਨ ਵੈਲਫੇਅਰ ਅਤੇ ਡਾ. ਜੋਗਰਾਜ ਨਾਲ ਮੀਟਿੰਗ ਕੀਤੀ ਗਈ ਜੋ ਕਿ ਬੇਸਿੱਟਾ ਰਹੀ। ਉਸ ਤੋਂ ਬਾਅਦ ਵਾਈਸ ਚਾਂਸਲਰ ਵੱਲੋਂ ਇਸ ਮਾਮਲੇ ਲਈ ਇੱਕ ਕਮੇਟੀ ਬਣਾਈ ਗਈ ਜਿਸ ਨਾਲ ਵਿਭਾਗ ਦੇ ਰਿਸਰਚ ਸਕਾਲਰਾਂ ਅਤੇ ਵਿਭਾਗ ਦੇ ਪ੍ਰੋਫੈਸਰਾਂ ਨਾਲ ਮੀਟਿੰਗ ਕਰਨ ਲਈ ਕਿਹਾ ਅਤੇ ਇਹ ਮੀਟਿੰਗ ਵੀ ਬੇਸਿੱਟਾ ਰਹੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top