ਕਰਮਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

0
Karamjit Kaur,  Donated , Deceased's, Body ,Medical research

ਪਿੰਡ ‘ਚ ਪੰਜਵਾਂ ਸਰੀਰਦਾਨ ਕੀਤਾ ਗਿਆ

ਜੀਵਨ ਗੋਇਲ/ਧਰਮਗੜ੍ਹ। ਬਲਾਕ ਅਧੀਨ ਪੈਂਦੇ ਪਿੰਡ ਹੀਰੋਂ ਖੁਰਦ ਵਿਖੇ ਡੇਰਾ ਸ਼ਰਧਾਲੂ ਔਰਤ ਦੇ ਮਰਨ ਉਪਰੰਤ ਪਰਿਵਾਰ ਵੱਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇਸ ਪਿੰਡ ‘ਚੋਂ ਚਾਰ ਡੇਰਾ ਸ਼ਰਧਾਲੂਆਂ ਦੇ ਸਰੀਰ ਦਾਨ ਕੀਤੇ ਜਾ ਚੁੱਕੇ ਹਨ ਤੇ ਇਹ ਪੰਜਵਾਂ ਸਰੀਰ ਦਾਨ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਬਲਾਕ ਪੰਦਰਾਂ ਮੈਂਬਰ ਨੰਬਰਦਾਰ ਰਾਮ ਸਿੰਘ ਇੰਸਾਂ ਦੀ ਪਤਨੀ ਕਰਮਜੀਤ ਕੌਰ ਇੰਸਾਂ ਜੋ ਕਿ ਅਚਾਨਕ ਹੀ ਦਿਲ ਦਾ ਦੌਰਾ ਪੈਣ ਨਾਲ ਪਰਮਾਤਮਾ ਵੱਲੋਂ ਦਿੱਤੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਮਾਲਿਕ ਦੇ ਚਰਨਾਂ ‘ਚ ਸੱਚਖੰਡ ਜਾ ਬਿਰਾਜੇ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਪਰਿਵਾਰ ਵੱਲੋਂ ਤੀਰਥੰਕਰ ਮਹਾਂਵੀਰ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ ਮੁਰਾਦਾਬਾਦ (ਯੂ.ਪੀ.) ਵਿਖੇ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

ਕਾਲਜ ਵੱਲੋਂ ਭੇਜੀ ਐਂਬੂਲੈਂਸ ਨੂੰ ਰਵਾਨਗੀ ਦਿੰਦਿਆਂ ਬਲਾਕ ਭੰਗੀਦਾਸ ਪ੍ਰਕਾਸ਼ ਦਾਸ ਇੰਸਾਂ ਨੇ ਪਵਿੱਤਰ ਬੇਨਤੀ ਸ਼ਬਦ ਬੋਲਿਆ ਅਤੇ ਸਰੀਰਦਾਨੀ ਸੱਚਖੰਡ ਵਾਸੀ ਭੈਣ ਕਰਮਜੀਤ ਕੌਰ ਇੰਸਾਂ ਅਮਰ ਰਹੇ, ਅਮਰ ਰਹੇ ਅਤੇ ਜਦ ਤੱਕ ਸੂਰਜ ਚਾਂਦ ਰਹੇਗਾ ਕਰਮਜੀਤ ਕੌਰ ਇੰਸਾਂ ਤੇਰਾ ਨਾਮ ਰਹੇਗਾ ਅਦਿ ਨਾਅਰਿਆਂ ਨਾਲ ਵੱਖਰੀ ਗੂੰਜ ਪੈਦਾ ਕੀਤੀ। ਆਖਿਰ ਵਿੱਚ ਪੰਚ ਸੁਖਵਿੰਦਰ ਸਿੰਘ ਨੇ ਐਂਬੂਲੈਂਸ ਨੂੰ ਝੰਡੀ ਦੇ ਕੇ ਪਿੰਡ ਦੀ ਸਾਂਝੀ ਜਗ੍ਹਾ ਤੋਂ ਰਵਾਨਗੀ ਦਿੱਤੀ।

ਅਚਾਨਕ ਵਾਪਰੀ ਘਟਨਾ ‘ਤੇ 15 ਮੈਂਬਰ ਨੰਬਰਦਾਰ ਰਾਮ ਸਿੰਘ ਇੰਸਾਂ ਦੇ ਪਰਿਵਾਰ ਨਾਲ 45 ਮੈਂਬਰ ਹਰਿੰਦਰ ਇੰਸਾਂ, ਬਲਦੇਵ ਕ੍ਰਿਸ਼ਨ ਇੰਸਾਂ, ਟੇਕ ਸਿੰਘ ਲੌਂਗੋਵਾਲ, 25 ਮੈਂਬਰ ਰਜਿੰਦਰ ਅਤੇ ਕੇਲ ਇੰਸਾਂ, ਬਲਾਕ ਦੇ ਸਾਰੇ ਪੰਦਰਾਂ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ, ਬਲਾਕ ਲੌਂਗੋਵਾਲ ਤੋਂ ਸਿਓਪਾਲ ਇੰਸਾਂ, ਸੋਸ਼ਲ ਮੀਡੀਆ ਸੇਵਾਦਾਰ ਰਾਜ ਕੁਮਾਰ, ਸੱਤ ਸੁਜਾਨ ਭੈਣ ਹਰਵਿੰਦਰ ਕੌਰ ਤੋਂ ਇਲਾਵਾ ਸਾਧ-ਸੰਗਤ ਅਤੇ ਰਿਸ਼ਤੇਦਾਰਾਂ ਨੇ ਅੰਤਿਮ ਸ਼ਰਧਾਂਜਲੀ ਦਿੱਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।