Breaking News

ਕਰਣਵੀਰ ਬਣੇ ਭਾਰਤੀ ਘਰੇਲੂ ਲੀਗ ਂਚ ਦੂਹਰਾ ਸੈਂਕੜੇ ਵਾਲੇ ਪਹਿਲੇ ਬੱਲੇਬਾਜ਼

 202 ਦੌੜਾਂ ਬਣਾ ਕੇ ਭਾਰਤੀ ਘਰੇਲੂ ਇੱਕ ਰੋਜ਼ਾ ਕ੍ਰਿਕਟ ‘ਚ ਦੂਹਰਾ ਸੈਂਕੜਾ ਲਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਕਰਣਵੀਰ

 

ਨਵੀਂ ਦਿੱਲੀ, 7 ਅਕਤੂਬਰ
ਉੱਤਰਾਖੰਡ ਦੇ ਸਲਾਮੀ ਬੱਲੇਬਾਜ਼ ਕਰਣਵੀਰ ਕੌਸ਼ਲ 135 ਗੇਂਦਾਂ ‘ਚ 202 ਦੌੜਾਂ ਦੀ ਪਾਰੀ ਖੇਡ ਕੇ ਵਿਜੇ ਹਜਾਰੇ ਟਰਾਫ਼ੀ ‘ਚ ਦੂਹਰਾ ਸੈਂਕੜਾ ਜੜਨ ਵਾਲੇ ਪਹਿਲੇ ਖਿਡਾਰੀ ਬਣੇ ਜਿਸ ਦੀ ਬਦੌਲਤ ਟੀਮ ਨੇ ਇੱਥੇ ਪਲੇਟ ਗਰੁੱਪ ਦੇ ਮੈਚ ‘ਚ ਸਿੱਕਮ ਨੂੰ 199 ਦੌੜਾਂ ਨਾਲ ਰੋਲ ਦਿੱਤਾ ਉਹਨਾਂ ਇਸ ਕਾਰਨਾਮੇ ਨਾਲ ਭਾਰਤ ਕ੍ਰਿਕਟ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਨੂੰ ਵੀ ਪਿੱਛੇ ਛੱਡ ਦਿੱਤਾ ਕੌਸ਼ਲ ਨੇ 2007-08 ‘ਚ ਪੂਨੇ ‘ਚ ਮਹਾਰਾਸ਼ਟਰ ਵਿਰੁੱਧ ਮੁੰਬਈ ਲਈ ਅਜਿੰਕੇ ਰਹਾਣੇ ਦੀ 187 ਗੇਂਦਾਂ ਦੀ ਪਾਰੀ ਨੂੰ ਪਿੱਛੇ ਛੱਡ ਦਿੱਤਾ

 

 

ਕਰਣਵੀਰ ਨੇ ਵਿਜੇ ਹਜਾਰੇ ਟਰਾਫ਼ੀ ਦੇ 26 ਸਾਲ ਦੇ ਇਤਿਹਾਸ ‘ਚ ਦੂਹਰਾ ਸੈਂਕੜਾ ਲਾਉਣ ਵਾਲੇ ਪਹਿਲੇ ਬੱਲੇਬਾਜ਼ ਦੇ ਤੌਰ ‘ਤੇ ਆਪਣਾ ਨਾਂਅ ਦਰਜ ਕਰਵਾਇਆ ਹੈ ਲਿਸਟ ਏ ਕ੍ਰਿਕਟ ‘ਚ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਸ਼ਾਮਲ ਹਨ ਜਿਸ ਵਿੱਚ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ(ਤਿੰਨ), ਵਰਿੰਦਰ ਸਹਿਵਾਗ, ਸ਼ਿਖਰ ਧਵਨ ਅਤੇ ਸਚਿਨ ਤੇਂਦੁਲਕਰ 1-1 ਵਾਰ 200 ਦਾ ਅੰਕੜਾ ਪਾਰ ਕਰ ਚੁੱਕੇ ਹਨ ਪਰ ਦੇਸ਼ ਲਈ ਘਰੇਲੂ ਸਰਕਟ ‘ਚ ਇਹ ਪਹਿਲੀ ਵਾਰ ਹੋਇਆ ਹੈ
ਕੌਸ਼ਲ ਨੇ ਇਸ ਦੌਰਾਨ ਭਾਰਤ ‘ਚ ਲਿਸਟ ਏ ਕ੍ਰਿਕਟ ‘ਚ ਸਲਾਮੀ ਭਾਈਵਾਲੀ ਦੇ ਰਿਕਾਰਡ ਨੂੰ ਵੀ ਤੋੜ ਦਿੱਤਾ ਉਸਨੇ ਵਿਨੀਤ ਸਕਸੇਨਾ ਨਾਲ 296 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਨਾਲ ਉੱਤਰਾਖੰਡ ਨੇ ਦੋ ਵਿਕਟਾਂ ਗੁਆ ਕੇ 366 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਸ਼ਿਖਰ ਧਵਨ ਅਤੇ ਆਕਾਸ਼ ਚੋਪੜਾ ਨੇ ਪੰਜਾਬ ਵਿਰੁੱਧ ਦਿੱਲੀ ਲਈ ਨਾਬਾਦ 277 ਦੌੜਾਂ ਬਣਾਈਆਂ ਸਨ ਉੱਥੈ ਇਸ ਮੈਚ ‘ਚ ਸਿੱਕਮ ਦੀ ਟੀਮ ਨਿਰਧਾਰਤ ਓਵਰਾਂ ‘ਚ 6 ਵਿਕਟਾਂ ‘ਤੇ 167 ਦੌੜਾਂ ਹੀ ਬਣਾ ਸਕੀ

 

ਉੱਤਰਾਖੰਡ ਦੇ ਸਲਾਮੀ ਬੱਲੇਬਾਜ਼ ਕਰਣਵੀਰ ਕੌਸ਼ਲ ਨੇ ਪਹਿਲੀ ਵਾਰ ਭਾਰਤੀ ਘਰੇਲੂ ਇੱਕ ਰੋਜ਼ਾ ਕ੍ਰਿਕਟ ‘ਚ ਦੂਹਰਾ ਸੈਂਕੜਾ ਬਣਾਉਣ ਦਾ ਰਿਕਾਰਡ ਕਾਇਮ ਕੀਤਾ ਹੈ ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪੱਧਰ ‘ਤੇ ਹੀ ਭਾਰਤੀ ਖਿਡਾਰੀ ਇੱਕ ਰੋਜ਼ਾ ਦੂਹਰਾ ਸੈਂਕੜਾ ਬਣਾ ਸਕੇ ਹਨ ਅੰਤਰਰਾਸ਼ਟਰੀ ਕ੍ਰਿਕਟ ‘ਚ ਪਹਿਲਾ ਦੂਹਰਾ ਸੈਂਕੜਾ ਦੱਖਣੀ ਅਫ਼ਰੀਕਾ ਵਿਰੁੱਧ ਸਚਿਨ ਤੇਂਦੁਲਕਰ ਨੇ 173 ਗੇਂਦਾਂ ‘ਚ ਨਾਬਾਦ 200 ਦੌੜਾਂ ਨਾਲ ਦਰਜ ਕੀਤਾ ਸੀ ਇਸ ਤੋਂ ਬਾਅਦ ਸਹਿਵਾਗ ਨੇ ਵੈਸਟਇੰਡੀਜ਼ ਵਿਰੁੱਧ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 219 ਦੌੜਾਂ ਬਣਾਈਆਂ ਜਦੋਂਕਿ ਸ਼ਿਖਰ ਧਵਨ ਨੇ ਇੰਡੀਆ ਏ ਲਈ ਖੇਡਦੇ ਹੋਏ ਦੱਖਣੀ ਅਫ਼ਰੀਕਾ ਏ ਵਿਰੁੱਧ 248 ਦੌੜਾਂ ਦੀ ਪਾਰੀ ਖੇਡੀ ਸੀ ਜਦੋਂਕਿ ਰੋਹਿਤ ਸ਼ਰਮਾ ਨੇ ਹੁਣ ਤੱਕ ਤਿੰਨ ਦੂਹਰੇ ਸੈਂਕੜੇ ਲਾਏ ਹਨ ਸ਼੍ਰੀਲੰਕਾ ਵਿਰੁੱਧ ਇੱਕ ਵਾਰ 264 ਅਤੇ ਦੂਸਰੀ ਵਾਰ 208 ਦੌੜਾਂ ‘ਤੇ ਨਾਬਾਦ ਜਦੋਂਕਿ ਆਸਟਰੇਲੀਆ ਵਿਰੁੱਧ ਵੀ 209 ਦੌੜਾਂ ਬਣਾਈਆਂ ਸਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

ਪ੍ਰਸਿੱਧ ਖਬਰਾਂ

To Top