Breaking News

ਕਰਨਾਟਕ ਵਿਧਾਨ ਸਭਾ ਚੋਣਾਂ : ਸਰਕਾਰ ਬਣਨ ‘ਤੇ ਸਸਪੈਂਸ ਜਾਰੀ

Karnataka, Assembly, Elections, Suspense, Govt, Formation

ਰਾਜ ਭਵਨ ਪੁੱਜੀ ਜੀਡੀਐਸ

ਰਾਜਪਾਲ ਅੱਗੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼

ਕੁਮਾਰ ਸਵਾਮੀ ਜੇਡੀਐੱਸ ਦੇ ਅਤੇ ਯੇਦੀਯੁਰੱਪਾ ਭਾਜਪਾ ਦੇ ਵਿਧਾਇਕ ਦਲ ਦੇ ਆਗੂ ਚੁਣੇ ਗਏ

ਏਜੰਸੀ, ਬੰਗਲੌਰ 

ਕਰਨਾਟਕ ‘ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਤਾਂ ਆ ਗਏ ਹਨ ਪਰ ਹਾਲੇ ਤੱਕ ਸਰਕਾਰ ਬਣਨ ਸਬੰਧੀ ਸਥਿਤੀ ਸਪੱਸ਼ਟ ਨਹੀਂ ਹੋਈ ਹੈ ਕਾਂਗਰਸ-ਜੇਡੀਐਸ ਲਗਾਤਾਰ ਬਹੁਮਤ ਦਾ ਦਾਅਵਾ ਕਰ ਰਹੀ ਹੈ, ਬੀਜੇਪੀ ਕਹਿ ਰਹੀ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਹੈ ਸਭ ਦੀਆਂ ਨਜ਼ਰਾਂ ਹੁਣ ਰਾਜਭਵਨ ‘ਤੇ ਟਿੱਕੀਆਂ ਹਨ ਕਾਂਗਰਸ ਤੇ ਜੇਡੀਐਸ ਦੇ ਆਗੂਆਂ ਨੇ ਰਾਜਪਾਲ ਵਜੁਭਾਈ ਵਾਲਾ ਨਾਲ ਮੁਲਾਕਾਤ ਕੀਤੀ ਜ਼ਿਕਰਯੋਗ ਹੈ ਕਿ ਕਰਨਾਟਕ ‘ਚ 222 ਸੀਟਾਂ ‘ਤੇ ਚੋਣਾਂ ਹੋਈਆਂ ਸਨ, ਇਸ ਹਿਸਾਬ ਨਾਲ ਬਹੁਮਤ ਲਈ 112 ਵਿਧਾਇਕਾਂ ਦੀ ਹਮਾਇਤ ਚਾਹੀਦੀ ਹੈ

ਓਧਰ ਕੁਮਾਰ ਸਵਾਮੀ ਨੂੰ ਜੇਡੀਐੱਸ ਵਿਧਾÎਇਕ ਦਲ ਦਾ ਆਗੂ ਚੁਣਿਆ ਗਿਆ ਹੈ ਕੁਮਾਰ ਸਵਾਮੀ ਨੇ ਕਿਹਾ ਕਿ 2006 ‘ਚ ਉਨ੍ਹਾਂ ਭਾਜਪਾ ਨਾਲ ਜਾ ਕੇ ਗਲਤੀ ਕੀਤੀ ਸੀ, ਇਸ ਤੋਂ ਮੇਰੇ ਪਿਤਾ ਨਰਾਜ਼ ਹੋਏ ਸਨ ਇਸ ਲਈ ਮੈਂ ਇਸ ਵਾਰ ਅਜਿਹਾ ਨਹੀਂ ਕਰਾਂਗਾ ਉਨ੍ਹਾਂ ਕਿਹਾ ਕਿ ਮੇਰੇ ਕੋਲ ਦੋਵੇਂ ਪਾਸਿਓਂ ਆਫ਼ਰ ਸੀ, ਪਰ ਮੈਂ ਭਾਜਪਾ ਦੇ ਨਾਲ ਨਾ ਜਾਣ ਦਾ ਫੈਸਲਾ ਕੀਤਾ ਹੈ

ਕਰਨਾਟਕ ਪ੍ਰਦੇਸ਼ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਦਲ ਨੇ ਬੀ ਐਸ ਯੇਦੀਯੁਰੱਪਾ ਨੂੰ ਬੁੱਧਵਾਰ ਨੂੰ ਆਪਣਾ ਆਗੂ ਚੁਣ ਲਿਆ ਤੇ ਪਾਰਟੀ ਆਗੂਆਂ ਨੇ ਤੁਰੰਤ ਰਾਜਪਾਲ ਵਜੁਭਾਈ ਵਾਲਾ ਨਾਲ ਮੁਲਾਕਾਤ ਕਰਕੇ ਸੂਬੇ ‘ਚ ਸਰਕਾਰ ਬਣਾਉਣ ਸਬੰਧੀ ਉਨ੍ਹਾਂ ਸਾਹਮਣੇ ਆਪਣਾ ਦਾਅਵਾ ਪੇਸ਼ ਕੀਤਾ ਪ੍ਰਦੇਸ਼ ਭਾਜਪਾ ਦਫ਼ਤਰ ‘ਚ 10 ਮਿੰਟਾਂ ਲਈ ਹੋਈ ਮੀਟਿੰਗ ‘ਚ ਪਾਰਟੀ ਵਿਧਾਇਕ ਦਲ ਦੇ ਆਗੂ ਚੁਣੇ ਜਾਣ ਤੋਂ ਬਾਅਦ ਸ੍ਰੀ ਯੇਦੀਯੁਰੱਪਾ ਨੇ ਪਾਰਟੀ ਦੇ ਕਰਨਾਟਕ ਮਾਮਲਿਆਂ ਦੇ ਇੰਚਾਰਜ਼ ਪ੍ਰਕਾਸ਼ ਜਾਵੜੇਕਰ ਤੇ ਪੀ ਮੁਰਲੀਧਰ ਰਾਓ ਤੇ ਹੋਰ ਆਗੂਆਂ ਦੇ ਨਾਲ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਭਾਜਪਾ ਵਿਧਾਇਕਾਂ ਦੀ ਸੂਚੀ ਸੌਂਪੀ

100 ਕਰੋੜ ਰੁਪਏ ‘ਚ ਵਿਧਾਇਕ ਖਰੀਦ ਰਹੀ ਹੈ ਬੀਜੇਪੀ : ਕੇ. ਸਵਾਮੀ

ਜੇਡੀਐਸ ਦੇ ਕੁਮਾਰ ਸਵਾਮੀ ਨੇ ਦੋਸ਼ ਲਾਇਆ ਕਿ ਭਾਜਪਾ ਸਾਡੇ ਵਿਧਾਇਕਾਂ ਨੂੰ ਖਰੀਦਣ ਲਈ 100 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ ਭਾਜਪਾ ਕੋਲ ਨੰਬਰ ਨਹੀਂ ਹਨ, ਸਾਡੇ ਕੋਲ ਬਹੁਮਤ ਦਾ ਪੂਰਾ ਅੰਕੜਾ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੁਝ ਵਿਧਾਇਕਾਂ ਨੂੰ 100 ਕਰੋੜ ਤੇ ਕੈਬਨਿਟ ਮੰਤਰੀ ਦਾ ਅਹੁਦੇ ਦਾ ਆਫ਼ਰ ਦਿੱਤਾ ਜਾ ਰਿਹਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top