ਦੇਸ਼

ਕਰਨਾਟਕ : ਕਾਂਗਰਸੀ ਵਿਧਾਇਕਾਂ ‘ਚ ਕੁੱਟਮਾਰ

Karnataka: Beating in Congress MLAs

ਹਸਪਤਾਲ ‘ਚ ਦਾਖਲ ਹੋਏ ਵਿਧਾਇਕ ਅਨੰਦ ਸਿੰਘ

ਬੰਗਲੌਰ | ਕਰਨਾਟਕ ‘ਚ ਵਿਧਾਇਕਾਂ ਨੂੰ ਰਿਜੋਰਟ ਲਿਜਾਣ ਤੋਂ ਬਾਅਦ ਵੀ ਕਾਂਗਰਸ ਨੂੰ ਰਾਹਤ ਮਿਲਦੀ ਨਹੀਂ ਦਿਸ ਰਹੀ ਹੈ ਅੱਜ ਰਿਜੋਰਟ ‘ਚ ਹੀ ਕਾਂਗਰਸ ਦੇ ਦੋ ਵਿਧਾਇਕ ਅਨੰਦ ਸਿੰਘ ਤੇ ਜੇਐਨ ਗਣੇਸ਼ ਆਪਸ ‘ਚ ਭਿੜ ਗਏ ਇਹ ਝਗੜਾ ਇੰਨਾ ਖਤਰਨਾਕ ਹੋ ਗਿਆ ਕਿ ਸਿਰ ‘ਚ ਸੱਟ ਲੱਗਣ ਨਾਲ ਆਨੰਦ ਸਿੰਘ ਨੂੰ ਬੰਗਲੌਰ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ ਕਾਂਗਰਸ ਸੂਤਰਾਂ ਅਨੁਸਾਰ, ਗਣੇਸ਼ ਨੇ ਆਨੰਦ ਸਿੰਘ ਦੇ ਸਿਰ ‘ਤੇ ਬੋਤਲ ਮਾਰੀ ਦਿੱਤੀ,  ਜਿਸ ਨਾਲ ਉਹ ਜ਼ਖਮੀ ਹੋ ਗਏ ਕਾਂਗਰਸ ਨੇ ਦੋਸ਼ ਲਾਇਆ ਕਿ ਭਾਜਪਾ ਕਰਨਾਟਕ ‘ਚ ਵਿਧਾਇਕਾਂ ਦੀ ਖਰੀਦ-ਫਰੋਖਤ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਬਾਅਦ ਕਾਂਗਰਸ ਨੇ ਆਪਣੇ ਕੁਝ ਵਿਧਾਇਕਾਂ ਨੂੰ ਇੱਕ ਰਿਜਾਰਟ ‘ਚ ਠਹਿਰਾਇਆ ਇਹ ਵਿਧਾਇਕ ਸ਼ਨਿੱਚਰਵਾਰ ਨੂੰ ਦੇਰ ਰਾਤ ਤੱਕ ਪਾਰਟੀ ਕਰ ਰਹੇ ਸਨ, ਉਸੇ ਦੌਰਾਨ ਇਨ੍ਹਾਂ ਦੋਵਾਂ ਵਿਧਾਇਕਾਂ ‘ਚ ਝਗੜਾ ਹੋਇਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top