Breaking News

ਕਰਨਾਟਕ ਵਿਧਾਨ ਪਰੀਸ਼ਦ ਦੀਆਂ 11 ਸੀਟਾਂ ਂਤੇ ਚੋਣਾਂ 11 ਜੂਨ ਨੂੰ

Karnataka, Legislative, Council, 11 Seats, Will, Held, 11 June

ਬੰਗਲੁਰੂ (ਏਜੰਸੀ)

ਕਰਨਾਟਕ ਵਿਧਾਨ ਪਰੀਸ਼ਦ ਦੀਆਂ 11 ਸੀਟਾਂ ਨੂੰ ਭਰਨ ਲਈ ਦੁਵੱਲੀਆਂ ਚੋਣਾਂ 11 ਜੂਨ ਨੂੰ ਹੋਣਗੀਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਪ੍ਰੀਸ਼ਦ ਦੇ 11 ਮੈਂਬਰਾਂ ਦਾ ਕਾਰਜਕਾਲ 17 ਜੂਨ ਨੂੰ ਖਤਮ ਹੋ ਰਿਹਾ ਹੈ।ਇਸ ਕਰਕੇਚੋਣ ਕਰਨ ਦੀ ਲੋੜ ਪਈ ਹੈ। ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦੀ ਚੋਣ ਵਿਧਾਇਕ ਕਰਦਾ ਹੈ।

ਚੋਣ ਕਮਿਸ਼ਨਰ ਨੇ ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਦੁਵੱਲੀਆਂ ਚੋਣਾਂ ਲਈ ਸੂਚਨਾ 24 ਮਈ ਨੂੰ ਜਾਰੀ ਕੀਤੀ ਜਾਵੇਗੀ ਅਤੇ ਨਾਮਜ਼ਦਗੀ ਦੀ ਆਖਰੀ ਤਰੀਕ 31 ਮਈ ਹੈ। ਨਾਂਅ ਦਰਜ ਪੱਤਰਾਂ ਦੀ ਜਾਂਚ ਇਕ ਜੂਨ ਨੂੰ ਕੀਤੀ ਜਾਵੇਗੀ, ਜਦੋਂਕਿ ਨਾਂਅ ਵਾਪਸ ਲੈਣ ਦੀ ਆਖਰੀ ਤਰੀਕ ਚਾਰ ਜੂਨ ਹੈ, ਗਿਣਤੀ 11 ਜੂਨ ਨੂੰ ਹੋਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top