Breaking News

ਕਰੁਣਾਨਿਧੀ ਦੀ ਤਬੀਅਤ ਵਿਗੜੀ

Karunanidhi, Health, Worsens

ਕਾਵੇਰੀ ਹਸਪਤਾਲ ‘ਚ ਭਰਤੀ

ਚੇਨੱਈ, ਏਜੰਸੀ। ਦ੍ਰਵਿੜ ਮੁੰਨੇਤਰ ਕਸ਼ਗਮ ਦੇ ਪ੍ਰਧਾਨ ਅਤੇ ਤਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਦੀ ਤਬੀਅਤ ਅੱਧੀ ਰਾਤ ਵਿਗੜਨ ਤੋਂ ਬਾਅਦ ਸ਼ਨਿੱਚਰਵਾਰ ਨੂੰ ਸਵੇਰੇ ਉਹਨਾਂ ਨੂੰ ਕਾਵੇਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਸ੍ਰੀ ਕਰੁਣਾਨਿਧੀ ਬੁਖਾਰ ਅਤੇ ਪੇਸ਼ਾਬ ‘ਚ ਸੰਕ੍ਰਮਣ ਤੋਂ ਪੀੜਤ ਹਨ। ਗੋਪਾਲਪੁਰਮ ‘ਚ ਸਥਿਤ ਉਹਨਾਂ ਦੇ ਘਰ ‘ਤੇ ਪਿਛਲੇ ਦੋ ਦਿਨਾਂ ਤੋਂ ਉਹਨਾਂ ਦਾ ਇਲਾਜ ਕਰ ਰਹੇ ਡਾਕਟਰਾਂ ਦੀ ਟੀਮ ਦੇ ਸੁਝਾਅ ਤੋਂ ਬਾਅਦ 94 ਸਾਲਾ ਸ੍ਰੀ ਕਰੁਣਾਨਿਧੀ ਨੂੰ ਬਿਹਤਰ ਇਲਾਜ ਲਈ ਸ਼ਨਿੱਚਰਵਾਰ ਸਵੇਰੇ ਲਗਭਗ ਡੇਢ ਵਜੇ ਇੱਥੇ ਕਾਵੇਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਬਲੱਡ ਪ੍ਰੈਸਰ ‘ਚ ਗਿਰਾਵਟ ਕਾਰਨ ਅਤੇ ਡਾਕਟਰਾਂ ਦੀ ਸਲਾਹ ‘ਤੇ ਉਹਨਾਂ ਨੂੰ ਹਸਪਤਾਲ ‘ਚ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top