ਕਸ਼ਮੀਰ : ਮੁਕਾਬਲੇ ਦੌਰਾਨ ਪੰਜ ਸ਼ਹੀਦ, ਦੋ ਅੱਤਵਾਦੀ ਢੇਰ

0

ਕਸ਼ਮੀਰ : ਮੁਕਾਬਲੇ ਦੌਰਾਨ ਪੰਜ ਸ਼ਹੀਦ, ਦੋ ਅੱਤਵਾਦੀ ਢੇਰ

ਨਵੀਂ ਦਿੱਲੀ। ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾਰਾ ‘ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸੈਨਾ ਦੇ ਦੋ ਅਧਿਕਾਰੀ ਅਤੇ ਦੋ ਜਵਾਨ ਅਤੇ ਰਾਜ ਪੁਲਿਸ ਦਾ ਇੱਕ ਅਧਿਕਾਰੀ ਸ਼ਹੀਦ ਹੋ ਗਏ। ਸੈਨਾ ਨੇ ਕਿਹਾ ਕਿ ਇੱਕ ਗੁਪਤ ਸੂਚਣਾ ਅਨੁਸਾਰ ਸ਼ਨਿੱਚਰਵਾਰ ਨੂੰ ਪਤਾ ਚੱਲਿਆ ਸੀ ਕਿ ਕੁਝ ਅੱਤਵਾਦੀਆਂ ਨੇ ਕੁਪਵਾੜਾ ਜ਼ਿਲ੍ਹੇ ‘ਚ ਹੰਦਵਾਰਾ ਦੇ ਚੰਗੀਮੁਲਾ ਪਿੰਡ ਦੇ ਇੱਕ ਘਰ ‘ਚ ਅੱਤਵਾਦੀਆਂ ਨੇ ਕੁਝ ਲੋਕਾਂ ਨੂੰ ਬੰਧਕ ਬਣਾ ਲਿਆ ਹੈ।

ਅਭਿਆਨ ਦੇ ਤਹਿਤ ਪੰਜ ਸੈਨਾ ਕਰਮੀ ਅਤੇ ਇੱਕ ਪੁਲਿਸ ਕਰਮੀ ਨੇ ਇਸ ਘਰ ‘ਚ ਜਾ ਕੇ ਸਾਰੇ ਬੰਧਕਾਂ ਨੂੰ ਛੁੜਾ ਕੇ ਸੁਰਖਿੱਅਤ ਕੱਢ ਲਿਆ ਪਰ ਇਸ ਦੌਰਾਨ ਅੱਤਵਾਦੀਆਂ ਨੇ ਫਾਇਰਿੰਗ ਕੀਤੀ। ਮੁਕਾਬਲੇ ‘ਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।