ਕਸ਼ਮੀਰ ਰਾਸ਼ਟਰੀ ਰਾਜਮਾਰਗ ਫਿਰ ਬੰਦ

Kashmir National Highway Closed

3500 ਤੋਂ ਜ਼ਿਆਦਾ ਵਾਹਨ ਫਸੇ

ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ‘ਚ ਬਾਰਸ਼ ਤੋਂ ਬਾਅਦ ਬਰਫਬਾਰੀ ਅਤੇ ਜ਼ਮੀਨ ਖਿਸਕਣ ਤੋਂ ਬਾਅਦ ਸ੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਆਵਾਜਾਈ ਐਤਵਾਰ ਦੂਜੇ ਦਿਨ ਵੀ ਬੰਦ ਰੱਖਿਆ ਗਿਆ ਹੈ ਜਿਸ ਕਾਰਨ ਯਾਤਰੀ ਵਾਹਨ ਸਮੇਤ ਕਸ਼ਮੀਰ ਜਾਣ ਵਾਲੇ 3500 ਤੋਂ ਜ਼ਿਆਦਾ ਵਾਹਨ ਫਸੇ ਹੋਏ ਹਨ। ਬਰਫ ਕਾਰਨ ਲੱਦਾਖ ਖੇਤਰ ਤੋਂ ਕਸ਼ਮੀਰ ਨੂੰ ਜੋੜਨ ਵਾਲੇ ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਅਤੇ ਦੱਖਣੀ ਕਸ਼ਮੀਰ ‘ਚ ਸ਼ੋਪੀਆ ਅਤੇ ਜੰਮੂ ਖੇਤਰ ‘ਚ ਰਾਜੌਰੀ ਅਤੇ ਪੁੰਛ ਦਰਮਿਆਨ ਇਤਿਹਾਸਕ 86 ਕਿਲੋਮੀਟਰ ਲੰਮੇ ਮੁਗਲ ਰੋਡ ਤੋਂ ਇਲਾਵਾ ਅਨੰਤਨਾਗ ਕਿਸ਼ਤਵਾੜ ਰੋਡ ਪਿਛਲੇ ਸਾਲ ਦਸੰਬਰ ਤੋਂ ਹੀ ਬੰਦ ਹੈ।

ਜਵਾਹਰ ਸੁਰੰਗ ਦੇ ਦੋਵੇਂ ਪਾਸੇ ਬਰਫਬਾਰੀ ਹੋਣ ਅਤੇ ਰਾਮਬਨ ਅਤੇ ਰਾਮਸੂ ਦਰਮਿਆਨ ਬਾਰਸ਼ ਦੇ ਬਾਵਜੂਦ ਸ਼ਨਿੱਚਰਵਾਰ ਨੂੰ ਆਵਾਜਾਈ ਅਧਿਕਾਰੀਆਂ ਨੇ ਵਾਹਨਾਂ ਨੂੰ ਜੰਮੂ ਤੋਂ ਸ੍ਰੀਨਗਰ ਜਾਣ ਦੀ ਮਨਜ਼ੂਰੀ ਦਿੱਤੀ ਸੀ। ਇਸ ਦੌਰਾਨ ਰਾਮਬਨ ਅਤੇ ਰਾਮਸੂ ਦਰਮਿਆਨ ਕਈ ਥਾਵਾਂ ‘ਤੇ ਜ਼ਮੀਨ ਖਿਸਕੀ। ਸੂਤਰਾਂ ਨੇ ਦੱਸਿਆ ਕਿ ਸਵੇਰੇ ਜੰਮੂ ਤੋਂ ਰਵਾਨਾ ਹੋਣ ਵਾਲੇ ਯਾਤਰੀ ਵਾਹਨ ਸਮੇਤ 3500 ਤੋਂ ਜ਼ਿਆਦਾ ਵਾਹਨ ਰਾਜਮਾਰਗ ‘ਤੇ ਫਸ ਗਏ ਹਨ। ਕੁਝ ਯਾਤਰੀ ਵਾਹਨ ਜੰਮੂ ਵਾਪਸ ਆ ਗਏ ਹਨ। ਇਸ ਦਰਮਿਆਨ ਚੰਦਰਕੋਟ ਅਤੇ ਹੋਰ ਥਾਵਾਂ ‘ਤੇ ਸਥਾਨਕ ਲੋਕ ਫਸੇ ਯਾਤਰੀਆਂ ਨੂੰ ਮੁਫਤ ‘ਚ ਰਹਿਣ ਸਹਿਣ ਅਤੇ ਭੋਜਨ ਮੁਹੱਈਆ ਕਰਵਾ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।