ਕਸ਼ਮੀਰ : ਈਦ ਤੋਂ ਬਾਅਦ ਲੋਕਾਂ ਦਾ ਪ੍ਰਦਰਸ਼ਨ, ਕਈ ਲੋਕ ਜ਼ਖਮੀ

0
Kashmir: People ,Protest, Eid, Several, People, Injured

ਸ੍ਰੀਨਗਰ
ਕਸ਼ਮੀਰ ਘਾਟੀ ‘ਚ ਅੱਜ ਈਦ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਸੁਰੱਖਿਆ ਬਲਾਂ ਨੇ ਹੰਝੂ ਗੈਸ ਤੇ ਲਾਠੀਚਾਰਜ ‘ਚ ਕਾਫ਼ੀ ਵਿਅਕਤੀ ਜ਼ਖਮੀ ਹੋ ਗਏ ਜਾਣਕਾਰੀ ਅਨੁਸਾਰ ਸ਼ਹਿਰ ਦੇ ਪੁਰਾਣੇ ਇਲਾਕੇ ਈਦਗਾਹ ‘ਚ ਈਦ ਦੀ ਨਮਾਜ ਤੋਂ ਬਾਅਦ ਕਾਫ਼ੀ ਵਿਅਕਤੀ ਸੁਰੱਖਿਆ ਬਲਾਂ ‘ਤੇ ਪੱਥਰਬਾਜ਼ੀ ਕਰਨ ਲੱਗੇ ਤੇ ਉਨ੍ਹਾਂ ਨੂੰ ਭਜਾਉਣ ਲਈ ਸੁਰੱਖਿਆ ਬਲਾਂ ਨੇ ਹੰਝੂ ਗੈਸ ਦੇ ਗੋਲੇ ਛੱਡੇ ਤੇ ਲਾਠੀਚਾਰਜ਼ ਕੀਤੀ ਇੱਕ ਘੰਟੇ ਬਾਅਦ ਸਥਿਤੀ ਹਾਲਾਂਕਿ ਠੀਕ ਹੋ ਗਈ ਅਨੰਤਨਾਗ ਜ਼ਿਲ੍ਹੇ ‘ਚ ਜੰਗਲਾਤ ਮੰਡੀ ਤੇ ਅਸ਼ਹਿਜੀਪੋਰਾ ‘ਚ ਵੀ ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਹੋਈਆਂ ਝੜਪਾਂ ਦੀਆਂ ਰਿਪੋਰਟਾਂ ਮਿਲੀਆਂ ਹਨ ਇਨ੍ਹਾਂ ‘ਚ ਕੁਝ ਸੁਰੱਖਿਆ ਮੁਲਾਜ਼ਮ ਤੇ ਕੁਝ ਵਿਅਕਤੀ ਜ਼ਖਮੀ ਹੋਏ ਹਨ ਇੱਕ ਪ੍ਰਦਰਸ਼ਨਕਾਰੀ ਦੀ ਅੱਖ ‘ਚ ਪੈਲੇਟ ਗੰਨ ਦੀ ਗੋਲੀ ਲੱਗੀ ਹੈ
ਇਸ ਤੋਂ ਇਲਾਵਾ ਉੱਤਰ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ‘ਚ ਵੀ ਨੌਜਵਾਨਾਂ ਨੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਦਰਮਿਆਨ ਪੁਲਿਸ ਬੁਲਾਰੇ ਨੇ ਦੱÎਸਿਆ ਕਿ ਘਾਟੀ ਦੇ ਵੱਖ-ਵੱਖ ਖੇਤਰਾਂ ‘ਚ ਹਜ਼ਾਰਾਂ ਲੋਕਾਂ ਨੇ ਈਦ ਦੀ ਨਮਾਜ ‘ਚ ਹਿੱਸਾ ਲਿਆ ਤੇ ਇਹ ਤਿਉਹਾਰ ਸ਼ਾਂਤੀਪੂਰਨ ਸੰਪਨ ਹੋ ਗਿਆ ਈਦ ਦੀ ਨਮਾਜ ਤੋਂ ਬਾਅਦ ਸ੍ਰੀਨਗਰ, ਜੰਗਲਾਤ ਮੰਡੀ, ਅਨੰਤਨਾਗ ਤੇ ਸੋਪੋਰ ‘ਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ‘ਤੇ ਪੱਥਰਬਾਜ਼ੀ ਕੀਤੀ ਪਰ ਸੁਰੱਖਿਆ ਬਲਾਂ ਨੇ ਇਨ੍ਹਾਂ ਨੂੰ ਭਜਾਉਣ ਲਈ ਸੰਯਮ ਵਰਤਦਿਆਂ ਕੋਈ ਖਾਸ ਬਲ ਦੀ ਵਰਤਂ ਨਹੀਂ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ