ਮਨ ਨੂੰ ਸੇਵਾ-ਸਿਮਰਨ ’ਚ ਲਗਾ ਕੇ ਰੱਖੋ: ਪੂਜਨੀਕ ਗੁਰੂ ਜੀ

0
226
Anmol Vachan Sachkahoon

ਮਨ ਨੂੰ ਸੇਵਾ-ਸਿਮਰਨ ’ਚ ਲਗਾ ਕੇ ਰੱਖੋ: ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਮਾਲਕ ਦਾ ਪਿਆਰ ਬੜੇ ਨਸੀਬਾਂ ਨਾਲ ਇਨਸਾਨ ਨੂੰ ਮਿਲਦਾ ਹੈ ਜਿਨ੍ਹਾਂ ਦੀ ਕਿਸਮਤ ਚੰਗੀ ਹੁੰਦੀ ਹੈ, ਉਹ ਸਤਿਸੰਗ ’ਚ ਚੱਲ ਕੇ ਆਉਦੇ ਹਨ ਅਤੇ ਜੋ ਸਤਿਸੰਗ ਸੁਣ ਕੇ ਅਮਲ ਕਰਦੇ ਹਨ, ਉਹ ਉਸ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਜਦੋਂ ਸੰਤ, ਪੀਰ-ਫ਼ਕੀਰ ਦੀ ਸੋਹਬਤ ਨਸੀਬ ਹੋ ਜਾਵੇ ਤਾਂ ਬਚਨਾਂ ’ਤੇ ਅਮਲ ਕਰਨਾ ਚਾਹੀਦਾ ਹੈ ਅਮਲ ਤੋਂ ਬਿਨਾਂ ਇਲਮ ਕਿਸੇ ਕੰਮ ਦਾ ਨਹੀਂ ਹੁੰਦਾ ਇਲਮ ਜ਼ਰੂਰੀ ਹੈ ਪਰ ਇਸ ਤੋਂ ਵੀ ਜ਼ਰੂਰੀ ਹੈ ਅਮਲ, ਕਿਉਕਿ ਇਲਮ ਨਹੀਂ ਹੈ ਤਾਂ ਅਮਲ ਕਿਸ ’ਤੇ ਕਰੋਗੇ ਅਤੇ ਜੇਕਰ ਅਮਲ ਨਹੀਂ ਕਰਦੇ ਤਾਂ ਉਹ ਇਲਮ, ਗਿਆਨ ਕੋਰਾ ਹੈ। ਇਸ ਲਈ ਸੁਣੋ ਅਤੇ ਅਮਲ ਕਰੋ ਜੋ ਸੁਣ ਕੇ ਅਮਲ ਕਰਦੇ ਹਨ, ਉਹ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਾਲਕ ਦੇ ਨਾਮ ਦਾ ਸਿਮਰਨ ਕਰਨਾ ਹਰ ਜੀਵ ਲਈ ਜ਼ਰੂਰੀ ਹੈ ਇਨਸਾਨ ਜੇਕਰ ਬਚਨਾਂ ’ਤੇ ਅਮਲ ਕਰੇ ਤਾਂ ਉਸ ਦੇ ਗ਼ਮ, ਚਿੰਤਾ, ਪਰੇਸ਼ਾਨੀ ਖ਼ਤਮ ਹੋ ਜਾਂਦੀ ਹੈ ਅੰਦਰ ਆਤਮਿਕ ਸ਼ਾਂਤੀ ਆਉਦੀ ਹੈ ਅਤੇ ਉਹ ਖੁਸ਼ੀ ਮਿਲਦੀ ਹੈ, ਜਿਸ ਦੀ ਕੋਈ ਕਲਪਨਾ ਨਹੀਂ ਕਰ ਸਕਦਾ ਤੇ ਉਹ ਆਨੰਦ ਮਿਲਦਾ ਹੈ, ਜਿਸ ਦੇ ਬਰਾਬਰ ਦੁਨੀਆਂ ’ਚ ਕੋਈ ਦੂਜਾ ਆਨੰਦ ਨਹੀਂ ਹੈ ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਆਪਣਾ ਮਨ ਸੇਵਾ-ਸਿਮਰਨ ’ਚ ਲਾ ਕੇ ਰੱਖਣਾ ਚਾਹੀਦਾ ਹੈ ਨਹੀਂ ਤਾਂ ਮਨ ਸ਼ੈਤਾਨ ਦਾ ਚਰਖ਼ਾ ਹੈ ਇਸ ਦਾ ਕੋਈ ਭਰੋਸਾ ਨਹੀਂ ਹੈ ਕਿ ਕਿਸ ਪਾਸੇ ਚੱਲ ਪਵੇ ਮਨ ਅਜਿਹੇ-ਅਜਿਹੇ ਸਬਜ਼ਬਾਗ ਵਿਖਾਉਦਾ ਹੈ ਕਿ ਇਨਸਾਨ ਹੈਰਾਨ ਰਹਿ ਜਾਂਦਾ ਹੈ ਇਹ ਮਨ ਆਪਣੇ ਆਪ ਹੀ ਸਭ ਕੁਝ ਜਾਇਜ਼ ਬਣਾ ਦਿੰਦਾ ਹੈ ਬੁਰਾਈਆਂ ਕਰਵਾ ਦਿੰਦਾ ਹੈ ਪਰ ਜੋ ਚੀਜ਼ ਗਲਤ ਹੈ ਤਾਂ ਭਾਵੇਂ ਉਹ ਕੋਈ ਵੀ ਕਿਉ ਨਾ ਹੋਵੇ,ਉਹ ਗਲਤ ਹੀ ਹੁੰਦੀ ਹੈ ਇਸ ਲਈ ਮਨ ਬੜੀ ਸ਼ੈਤਾਨੀ ਤਾਕਤ ਹੈ ਤੇ ਇਸ ਤੋਂ ਇਨਸਾਨ ਨੂੰ ਬਚਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ