ਕੇਜਰੀਵਾਲ ਨੇ ਡਾ. ਅਮਿਤ ਦੀ ਪਤਨੀ ਨੂੰ ਆਰਥਿਕ ਸਹਾਇਤਾ ਦਾ ਚੈੱਕ ਸੌਂਪਿਆ

0
77

ਕੋਵਿਡ-19 ਦੀ ਡਿਊਟੀ ਦੇ ਦੌਰਾਨ ਡਾ. ਅਮਿਤ ਦੀ ਹੋਈ ਸੀ ਮੌਤ

ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ-19 ਦੀ ਡਿਊਟੀ ਦੌਰਾਨ ਡਾ. ਅਮਿਤ ਸਿੰਘ ਦਾਮੀਆ ਦੇ ਦਿਲ ਦਾ ਦੌਰਾ ਪੈਦ ਨਾਲ ਦੇਹਾਂਤ ਹੋਣ ’ਤੇ ਉਨ੍ਹਾਂ ਦੀ ਪਤਨੀ ਮਨਮੀਤ ਅਲੰਗ ਨੂੰ ਆਰਥਿਕ ਮੱਦਦ ਵਜੋਂ 10 ਲੱਖ ਰੁਪਏ ਦਾ ਚੈੱਕ ਸੌਂਪਿਆ।

ਕੇਜਰੀਵਾਲ ਨੇ ਕਿਹਾ, ਅਸੀਂ ਫਰੰਟ ਲਾਈਨ ਵਰਕਰਸ ਦੇ ਨਾਲ ਹਮੇਸ਼ਾ ਖਡੇ ਹਾਂ ਸਾਨੂੰ ਸਵ. ਡਾ. ਅਮਿਤ ਸਿੰਘ ਦਾਮੀਆ ਦੀ ਸੇਵਾ ’ਤੇ ਬਹੁਤ ਮਾਣ ਹੈ ਅਸੀਂ ਉਨ੍ਹਾਂ ਦੀ ਜ਼ਿੰਦਗੀ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਉਮੀਦ ਕਰਦਾ ਹਾਂ ਕਿ ਇਸ ਆਰਥਿਕ ਸਹਾਇਤਾ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਥੋੜ੍ਹੀ ਮੱਦਦ ਮਿਲ ਜਾਵੇਗੀ ਇਹ ਆਰਥਿਕ ਮੱਦਦ ਮੁੱਖ ਮੰਤਰੀ ਰਾਹਤ ਫੰਡ ’ਚੋਂ ਪ੍ਰਦਾਨ ਕੀਤੀ ਗਈ ਹੈ ਮੁੱਖ ਮੰਤਰੀ ਨੇ ਮਰਹੂਮ ਡਾ. ਦਾਮੀਆ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਪਰਿਵਾਰ ਨਾਲ ਹਮਦਰਦੀ ਭੇਂਟ ਕਰਦਿਆਂ ਕਿਹਾ ਕਿ ਡਾ. ਸਿੰਘ ਨੇ ਕੋਰੋਨਾ ਦੌਰਾਨ ਲਗਾਤਾਰ ਡਿਊਟੀ ਕੀਤੀ ਤੇ ਪੂਰੀ ਲਗਨ ਨਾਲ ਕੋਰੋਨਾ ਮਰੀਜ਼ਾਂ ਦੀ ਸੇਵਾ ਕੀਤੀ ਮੈਂ ਉਨ੍ਹਾਂ ਦੇ ਪਰਿਵਾਰ ਨੂੰ ਅੱਜ ਮਿਲਿਆ ਤੇ ਪਰਿਵਾਰ ਨੂੰ ਆਰਥਿਕ ਮੱਦਦ ਵਜੋਂ ਦਸ ਲੱਖ ਰੁਪਏ ਦਾ ਚੈਂਕ ਸੌਂਪਿਆ।

ਇਹ ਸਾਡੇ ਵੱਲੋਂ ਮੱਦਦ ਦਾ ਇੱਕ ਛੋਟਾ ਜਿਹਾ ਯਤਨ ਹੈ ਅਸੀਂ ਫਰੰਟ ਲਾਈਨ ਵਰਕਰਸ ਦੇ ਨਾਲ ਹਮੇਸ਼ਾ ਖੜੇ ਹਾਂ ਸਾਨੂੰ ਡਾ.ਅਮਿਤ ਸਿੰਘ ਦਾਮੀਆ ਦੀ ਸੇਵਾ ’ਤੇ ਮਾਣ ਹੈ ਅਸੀਂ ਉਨ੍ਹਾਂ ਦੀ ਜਿੰਦਗੀ ਵਾਪਸ ਤਾਂ ਨਹੀਂ ਲਿਆ ਸਕਦੇ, ਪਰ ਮੈਂ ਉਮੀਦ ਕਰਦਾ ਹਾਂ ਕਿ ਇਸ ਆਰਥਿਕ ਮੱਦਦ ਨਾਲ ਪਰਿਵਾਰ ਨੂੰ ਥੋੜ੍ਹੀ ਮੱਦਦ ਜ਼ਰੂਰੀ ਮਲਿੇਗੀ ਅਸੀਂ ਹਮੇਸ਼ਾ ਪਰਿਵਾਰ ਨਾਲ ਖੜੇ ਹਾਂ ਡਾ. ਸਿੰਘ ਦਾਮੀਆ ਦੀ ਪਤਨੀ ਮਨਮੀਤ ਅਲੰਗ ਨੇ ਆਰਥਿਕ ਮੱਦਦ ਦੇਣ ਲਈ ਮੁੱਖ ਮੰਤਰੀ ਨੂੰ ਧੰਨਵਾਦ ਦਿੱਤਾ ਤੇ ਕਿਹਾ, ਦਿੱਲੀ ਸਰਕਾਰ ਮੇਰੇ ਬੁਰੇ ਸਮੇਂ ’ਚ ਨਾਲ ਖੜੀ ਰਹੀ, ਇਸ ਦੇ ਲਈ ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ।

ਕੀ ਹੈ ਮਾਮਲਾ :

ਜ਼ਿਕਰਯੋਗ ਹੈ ਕਿ ਸਵ. ਡਾ. ਅਮਿਤ ਸਿੰਘ ਦਾਮੀਆ ਸਵਾਮੀ ਵਿਵੇਕਾਨੰਦ ਹਸਪਤਾਲ ਦੇ ਐਨੇਸਥੀਸੀਆ ਵਿਭਾਗ ’ਚ ਕਾਨਟੈਕਟ ਦੇ ਅਧਾਰ ’ਤੇ ਸੀਨੀਅਰ ਰੇਜੀਡੈਂਟ ਵਜੋਂ ਤਾਇਨਾਨ ਸਨ ਉਹ ਕੋਰੋਨਾ ਦੀ ਡਿਊਟੀ ’ਤੇ ਸਨ ਤੇ ਡਿਊਟੀ ਦੌਰਾਨ ਹੀ ਉਨ੍ਹਾਂ 13 ਮਈ ਨੂੰ ਦਿਲ ਦਾ ਦੌਰਾ ਪਿਆ ਸੀ ਉਨ੍ਹਾਂ ਹਰਿਆਣਾ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਪਰਿਵਾਰ ’ਚ ਕਮਾਉਣ ਵਾਲੇ ਉਹ ਇਕੱਲੇ ਸਨ ਉਨ੍ਹਾਂ ਦੇ ਪਰਿਵਾਰ ’ਚ ਪਤਨੀ, ਮਾਂ ਤੇ ਇੱਕ ਬੱਚਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ