ਕੇਜਰੀਵਾਲ ਦਾ ਚੰਡੀਗੜ੍ਹ ’ਚ ਜੇਤੂ ਮਾਰਚ ਸ਼ੁਰੂ, ਜਿੱਤਣ ’ਤੇ ਚੰਡੀਗੜ੍ਹ ਵਾਸੀਆਂ ਦਾ ਕੀਤਾ ਧੰਨਵਾਦ

ਕਿਹਾ, ਦਿੱਲੀ ਵਾਂਗ ਇਸ ਸ਼ਹਿਰ ਨੂੰ ਵੀ ਸੰਵਾਰਿਆ ਜਾਵੇਗਾ

(ਸੱਚ ਕਹੂੰ ਨਿਊਜ਼), ਚੰਡੀਗੜ੍ਹ। ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਤੂ ਮਾਰਚ ਸ਼ੁਰੂ ਹੋ ਗਿਆ ਹੈ। ਜਿਸ ’ਚ ਵਿੱਚ ਵੱਡੀ ਗਿਣਤੀ ’ਚ ਆਪ ਦੇ ਵਰਕਰ ਸ਼ਾਮਲ ਹੋਏ ਹਨ। ਇਹ ਮਾਰਚ ਸੈਕਟਰ 22 ਦੀ ਅਰੋਮਾ ਲਾਈਟ ਤੋਂ ਕੱਢਿਆ ਜਾ ਰਿਹਾ ਹੈ। ਜੋ ਕਿ ਸੈਕਟਰ 23 ਦੀਆਂ ਲਾਈਟਾਂ ਤੱਕ ਜਾਵੇਗੇ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੰਡੀਗੜ੍ਹ ਵਾਸੀਆਂ ਨੇ ਜਿੱਤ ਹਾਸਲ ਕਰਕੇ ਕਮਾਲ ਕਰ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਉਹ ਚੋਣ ਜਿੱਤਣ ਦੀ ਖੁਸ਼ੀ ’ਚ ਉਹ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕਰਨ ਲਈ ਆਏ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀ ‘ਤੇ ਭਰੋਸਾ ਕੀਤਾ ਹੈ ਤੇ ਸਾਨੂੰ ਪਹਿਲੀਆਂ ਚੋਣਾਂ ਵਿੱਚ ਹੀ ਜਿੱਤ ਦਿਵਾਈ ਹੈ। ਕੇਜਰੀਵਾਲ ਨੇ ਕਿਹਾ ਅਸੀਂ ਭਰੋਸਾ ਦਿਵਾਉਂਦੇ ਹਾਂ ਕਿ ਜਿਵੇਂ ਦਿੱਲੀ ਨੂੰ ਸੰਵਾਰਿਆ ਹੈ ਉਸੇ ਤਰ੍ਹਾਂ ਚੰਡੀਗੜ੍ਹ ਨੂੰ ਵੀ ਸੰਵਾਰਿਆ ਜਾਵੇਗਾ। ਚੰਡੀਗੜ ’ਚ ਜਿੱਤ ਮਿਲਣ ’ਤੇ ਅਰਵਿੰਦ ਕੇਜਰੀਵਾਲ ਗਦਗਦ ਨਜ਼ਰ ਆਏ। ਕੇਜਰੀਵਾਲ ਨੇ ਕਿਹਾ ਕਿ ਉਹ ਜਲਦੀ ਹੀ ਮੇਅਰ ਬਾਰੇ ਦੱਸਣਗੇ। ਮੈਂ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕਰਦਾ ਹੈ ਜਿਨਾਂ ਨੇ ਸਾਨੂੰ ਇੰਨਾਂ ਪਿਆਰ ਦਿੱਤਾ।

ਜਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਬਾਅਦ ਅਰਵਿੰਦ ਕੇਜਰੀਵਾਲ ਭਲਕੇ ਪਟਿਆਲਾ ਜਾਣਗੇ, ਜਿੱਥੇ ਸ਼ਾਂਤੀ ਮਾਰਚ ਕੱਢਿਆ ਜਾਵੇਗਾ। ਉਹ ਨਵਾਂ ਸਾਲ ਅੰਮ੍ਰਿਤਸਰ ਵਿੱਚ ਮਨਾਉਣਗੇ। ਕੇਜਰੀਵਾਲ ਪੰਜਾਬ ਦੇ 3 ਰੋਜ਼ਾ ਦੌਰੇ ’ਤੇ ਆਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ