ਪੰਜਾਬ

ਖਾਲਿਸਤਾਨ ਗਦਰ ਫੋਰਸ ਦਾ ਆਗੂ ਸੰਗਰੂਰ ਪੁਲਿਸ ਨੇ ਕੀਤਾ ਕਾਬੂ

Khalistan Gadar Force Leader, Sangrur Police, Arrested

ਗੁਰਪ੍ਰੀਤ ਸਿੰਘ, ਸੰਗਰੂਰ

ਸੰਗਰੂਰ ਪੁਲਿਸ ਨੇ ਖਾਲਿਸਤਾਨ ਗਦਰ ਫੋਰਸ ਦੇ ਮੈਂਬਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਰੈੱਡ ਅਲਰਟ ਤਹਿਤ ਜ਼ਿਲ੍ਹਾ ਸੰਗਰੂਰ ‘ਚ  ਨਾਕਾਬੰਦੀਆਂ ਕੀਤੀਆਂ ਹੋਈਆਂ ਹਨ ਜਿਸਦੇ ਚੱਲਦਿਆਂ ਸੰਗਰੂਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਵਿਲੀਅਮ ਜੇਜੀ ਡੀ.ਐਸ.ਪੀ. ਦਿੜ੍ਹਬਾ ਦੀ ਯੋਗ ਅਗਵਾਈ ਹੇਠ ਸੀ.ਆਈ.ਏ. ਬਹਾਦਰ ਸਿੰਘ ਵਾਲਾ ਦੀ ਟੀਮ ਨੇ ਜਤਿੰਦਰ ਸਿੰਘ ਉਰਫ਼ ਬਿੰਦਰ (28) ਪੁੱਤਰ ਬੀਰਬਲ ਸਿੰਘ ਵਾਸੀ ਫਤਿਹ ਮਾਜਰੀ ਜ਼ਿਲ੍ਹਾ ਪਟਿਆਲਾ ਨੂੰ ਦਿੜ੍ਹਬਾ ਤੋਂ ਰਾਊਂਡ ਅੱਪ ਕੀਤਾ। ਡਾ. ਗਰਗ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਟਿਆਲਾ ਪੁਲਿਸ ਵੱਲੋਂ ਸ਼ਬਨਮਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਅਰਨੈਟੂ ਥਾਣਾ ਘੱਗਾ ਹਾਲ ਡੇਰਾ ਕਾਹਨਗੜ੍ਹ ਰੋਡ ਸਮਾਣਾ ਜੋ ਖਾਲਿਸਤਾਨ ਗਦਰ ਫੋਰਸ ਦਾ ਮੈਂਬਰ ਸੀ ਤੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਸੀ, ਜਿਸ ਵਿਰੁੱਧ ਪਹਿਲਾਂ ਹੀ ਉਪਰੋਕਤ ਮੁਕੱਦਮਾ ਦਰਜ ਰਜਿਸਟਰ ਸੀ ਤੇ ਰਾਊਂਡਅੱਪ ਕੀਤਾ।

ਜਤਿੰਦਰ ਸਿੰਘ ਜੋ ਸ਼ਬਨਮਦੀਪ ਸਿੰਘ ਦਾ ਸਾਥੀ ਸੀ ਤੇ ਇਸ ਮੁਕੱਦਮੇ ‘ਚ ਪਟਿਆਲਾ ਪੁਲਿਸ ਨੂੰ ਲੋਂੜੀਦਾ ਸੀ, ਆਪਣੀ ਗ੍ਰਿਫਤਾਰੀ ਤੋਂ ਡਰਦਾ ਲੁਕਿਆ ਫਿਰਦਾ ਸੀ, ਜਿਸ ਨੂੰ ਅੱਜ ਬੱਸ ਅੱਡਾ ਦਿੜ੍ਹਬਾ ਤੋਂ ਕਾਬੂ ਕੀਤਾ ਗਿਆ ਹੈ। ਡਾ. ਗਰਗ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ ਬਿੰਦਰ ਨੇ ਪੁੱਛਗਿੱਛ ਦੌਰਾਨ ਦੱਸਿਆ ਉਸਨੇ ਸ਼ਬਨਮਦੀਪ ਸਿੰਘ ਤੇ ਹੋਰ ਮੈਂਬਰਾਂ ਨਾਲ ਰਲ ਕੇ ਅੱਤਵਾਦੀ ਜਥੇਬੰਦੀਆਂ ਤੋਂ ਪੈਸੇ ਲੈਣ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਟਾਸਕਾਂ ਨੂੰ ਪੂਰਾ ਕਰਦੇ ਹੋਏ ਦਹਿਸ਼ਤ ਫਿਲਾਉਣ ਦੀ ਮਨਸ਼ਾ ਨਾਲ ਹਰਿਆਣਾ ਸਟੇਟ ਵਿੱਚ ਇੱਕ ਉਜਾੜ ਸਕੂਲ ਵਰਗੇ ਖਾਲੀ ਪਏ ਕਮਰੇ ਨੂੰ ਤੇ ਇੱਕ ਠੇਕਾਨੁਮਾ ਖੋਖੇ ਨੂੰ ਅੱਗ ਲਗਾਈ ਸੀ।

ਇਸ ਤੋਂ ਇਲਾਵਾ ਸਮਾਣਾ ਦੇ ਇਲਾਕੇ ਵਿੱਚ ਵੀ ਪੁਰਾਣੇ ਠੇਕੇ ਦੇ ਖੋਖੇ ਨੂੰ ਅੱਗ ਲਗਾਕੇ ਵੀਡੀਓ ਬਣਾ ਲਈ। ਡਾ. ਗਰਗ ਨੇ ਦੱਸਿਆ ਕਿ ਜਤਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਇਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਵਿੱਚ ਗਦਰ ਫੋਰਸ ਦੀ ਦਹਿਸ਼ਤ ਪੈਦਾ ਕਰਨ ਲਈ ਅਜਿਹੀਆਂ ਹੀ ਹੋਰ ਘਟਨਾਵਾਂ ਨੂੰ ਏ.ਟੀ.ਐੱਮ. ਤੋੜਨ ਦੀਆਂ ਵਾਰਦਾਤਾਂ, ਰਾਜਸਥਾਨ ਤੋਂ ਗੱਡੀਆਂ ਤੇ ਮੋਟਰਸਾਈਕਲ ਚੋਰੀ ਕਰਨ ਤੇ ਰਾਤ ਨੂੰ ਪੁਲਿਸ ਦੀਆਂ ਵਰਦੀਆਂ ਪਾਕੇ ਜੀਰੀ ਦੇ ਟਰੱਕਾਂ ਨੂੰ ਲੁੱਟਕੇ ਜੀਰੀ ਵੇਚਣ ਆਦਿ ਦੀ ਪਲਾਨਿੰਗ ਕੀਤੀ ਹੋਈ ਸੀ ਤੇ ਨਜਾਇਜ਼ ਅਸਲਾ ਵਗੈਰਾ ਹਾਸਲ ਕਰਨ ਲਈ ਲੁਧਿਆਣਾ ਤੋਂ ਜਲੰਧਰ ਰੋਡ ਜਾਣਾ ਸੀ। ਡਾ. ਗਰਗ ਨੇ ਦੱਸਿਆ ਕਿ ਕਥਿਤ ਦੋਸ਼ੀ ਨੇ ਪਹਿਲਾਂ ਹਰਿਆਣਾ ‘ਚ 22 ਹਜ਼ਾਰ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ ਤੇ ਏਟੀਐੱਮ ਤੋੜਨ ਦੀ ਵੀ ਕੋਸ਼ਿਸ਼ ਕੀਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top