ਬਾਘਾਪੁਰਾਣਾ ‘ਚ ਤਹਿਸੀਲ ਕੰਪਲੈਕਸ ਦੇ ਬਾਹਰ ਫਿਰ ਟੰਗਿਆ ਖਾਲਿਸਤਾਨੀ ਝੰਡਾ

0

ਪੰਜਾਬ ‘ਚ ਇਹ ਤੀਜੀ ਘਟਨਾ

ਬਾਘਾ ਪੁਰਾਣਾ (ਹਰਿੰਦਰ ਭੱਲਾ)। ਪੰਜਾਬ ‘ਚ ਇੱਕ ਵਾਰ ਫਿਰ ਸ਼ਰਾਰਤੀ ਅਨਸਰਾਂ ਨੇ ਆਪਣੇ ਘਿਨੌਣੇ ਮਨਸੂਬਿਆਂ ਨੂੰ ਅੰਜ਼ਾਮ ਦਿੱਤਾ। ਸ਼ਰਾਰਤੀ ਅਨਸਰ ਖਾਲਿਸਤਾਨੀ ਝੰਡਾ (Khalistani flag) ਟੰਗ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਸਵੇਰੇ ਸ਼ਰਾਰਤੀ ਅਨਸਰਾਂ ਨੇ ਤਹਿਸੀਲ ਕੰਪਲੈਕਸ ਦੀ ਗਰਾਊਂਡ ਅੰਦਰ ਖਾਲਿਸਤਾਨੀ ਝੰਡਾ ਟੰਗ ਦਿੱਤਾ।

ਬਾਘਾ ਪੁਰਾਣਾ ਦੇ ਤਹਿਸੀਲ ਕੰਪਲੈਕਸ ਦੀ ਗਰਾਊਂਡ ਅੰਦਰ ਸ਼ਰਾਰਤੀ ਅਨਸਰਾਂ ਵੱਲੋਂ ਟੰਗਿਆ ਹੋਇਆ ਖਾਲਿਸਤਾਨੀ ਝੰਡੇ ਦਾ ਦ੍ਰਿਸ਼।।

Khalistani flag hung outside the tehsil complex in Baghapurana

ਸ਼ਰਾਰਤੀ ਅਨਸਰਾਂ ਨੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਪੁਲਿਸ ਅਧਿਕਾਰੀਆਂ ਨੂੰ ਭਿਣਕ ਪੈਂਦੇ ਸਾਰ ਹੀ ਇਹ ਝੰਡਾ ਉਤਾਰ ਦਿੱਤਾ ਗਿਆ।। ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀ ਡੀ ਐੱਸ ਪੀ ਜਸਵਿੰਦਰ ਸਿੰਘ ਖਹਿਰਾ ਅਤੇ ਐਸ ਐੱਚ ਓ ਹਰਮਨਜੀਤ ਸਿੰਘ ਬੱਲ ਆਦਿ ਅਧਿਕਾਰੀਆਂ ਨੇ ਕਿਹਾ ਕਿ ਇਹ ਸ਼ਰਾਰਤੀ ਅਨਸਰਾਂ ਦੀ ਕੋਝੀ ਚਾਲ ਹੈ ਪਰੰਤੂ ਪੁਲਿਸ ਟੀਮ ਆਪਣੇ ਪੱਧਰ ‘ਤੇ ਕਾਰਵਾਈ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਫੜ੍ਹ ਕੇ ਕਾਨੂੰਨ ਹਵਾਲੇ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਜ਼ਿਲ੍ਹਾ ਮੋਗਾ ਤੇ ਕੋਟਕਪੂਰਾ ਵਿਖੇ ਵੀ ਝੰਡਾ ਲਹਿਰਾਇਆ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.