Breaking News

ਖ਼ਵਾਜਾ ਦਾ ਭਰਾ ਗ੍ਰਿਫ਼ਤਾਰ, ਟੈਰਰ ਲਿੰਕ ਦਾ ਸ਼ੱਕ

ਝੂਠੇ ਮਾਮਲੇ ‘ਚ ਫਸਾਉਣ ਅਤੇ ਅੱਤਵਾਦੀ ਹਮਲੇ ਦੇ ਦਸਤਾਵੇਜ਼ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ

 

ਭਾਰਤ ਵਿਰੁੱਧ ਲੜੀ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਇਸ ਲੜੀ ‘ਚ ਉਸਮਾਨ ਖ਼ਵਾਜ਼ਾ ਦੌੜਾਂ ਬਣਾਉਣ ਦੇ ਮਾਮਲੇ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡੇਗਾ ਖਵਾਜ਼ਾ ਨੇ ਹੁਣ ਤੱਕ 35 ਟੈਸਟ ਮੈਚਾਂ ‘ਚ 43.83 ਦੀ ਔਸਤ ਨਾਲ 2455 ਦੌੜਾਂ ਬਣਾਈਆਂ ਹਨ
ਸਿਡਨੀ, 4 ਦਸੰਬਰ

ਭਾਰਤ ਵਿਰੁੱਧ 6 ਦਸੰਬਰ ਤੋਂ ਸ਼ੁਰੂ ਹੋ ਰਹੀ  4 ਟੈਸਟ ਮੈਚਾਂ ਦੀ ਲੜੀ ਦੌਰਾਨ ਭਾਰਤ ਲਈ ਸਭ ਤੋਂ ਵੱਡਾ ਖ਼ਤਰਾ ਮੰਨੇ ਜਾ ਰਹੇ ਆਸਟਰੇਲੀਆਈ ਬੱਲੇਬਾਜ਼ ਉਸਮਾਨ ਖ਼ਵਾਜਾ ਦੇ ਭਰਾ ਨੂੰ ਆਸਟਰੇਲੀਆਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਖਵਾਜਾ ਦੇ ਭਰਾ ਅਰਸਲਾਨ ਖ਼ਵਾਜਾ ਨੂੰ ਇੱਕ ਹੋਰ ਵਿਅਕਤੀ ਨੂੰ ਝੂਠੇ ਅੱਤਵਾਦੀ ਹਮਲੇ ‘ਚ ਫਸਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ

 

 

 
ਪੁਲਿਸ ਨੇ ਦੱਸਿਆ ਕਿ ਅਰਸਲਾਨ ਨੂੰ ਝੂਠੇ ਮਾਮਲੇ ‘ਚ ਫਸਾਉਣ ਅਤੇ ਅੱਤਵਾਦੀ ਹਮਲੇ ਦੇ ਦਸਤਾਵੇਜ਼ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ ਨਿਊ ਸਾਊਥ ਵੇਲਜ਼ ਰਾਜ ਦੇ ਡਿਪਟੀ ਕਮਿਸ਼ਨਰ ਮਿਕ ਵਿਲਿੰਗ ਨੇ ਇੱਥੇ ਪੱਤਰਕਾਰ ਸਮਾਗਮ ‘ਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਪੂਰਾ ਮਾਮਲਾ ਯੋਜਨਾਬੰਦੀ ਨਾਲ ਸੋਚ ਸਮਝ ਕੇ ਕੀਤਾ ਗਿਆ ਸੀ ਸਾਨੂੰ ਖ਼ਬਰ ਮਿਲੀ ਸੀ ਕਿ ਕੋਈ ਵਿਅਕਤੀ ਕਿਸੇ ਤਰ੍ਹਾਂ ਦੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ ਦਰਅਸਲ ਇਹ ਮਾਮਲਾ ਅਗਸਤ ਦਾ ਹੈ ਜਦੋਂ ਇੱਕ 25 ਸਾਲਾ ਸ਼੍ਰੀਲੰਕਾਈ ਵਿਅਕਤੀ ਮੁਹੰਮਦ ਕਾਮੇਰ ਨਿਲਾਰ ਨੂੰ ਪੁਲਿਸ ਨੇ ਵੱਖ ਵੱਖ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ ਪੁਲਿਸ ਨੇ ਕਾਮੇਰ ਨੂੰ ਇੱਕ ਮਹੀਨੇ ਤੱਕ ਹਿਰਾਸਤ ‘ਚ ਰੱਖਿਆ ਸੀ ਪੁਲਿਸ ਨੂੰ ਪੀਐਚਡੀ ਵਿਦਿਆਰਥੀ ਕਾਮੇਰ ਦੀ ਨੋਟਬੁਕ ਤੋਂ ਪ੍ਰਧਾਨਮੰਤਰੀ ਮੈਲਕਨ ਟਰਨਬੁਲ ‘ਤੇ ਹਮਲਾ ਕਰਨ ਜਿਹੇ ਮਾਮਲਿਆਂ ਦੀ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ

 

 

ਇੱਕ ਮਹਿਲਾ ਨੂੰ ਲੈ ਕੇ ਹੈ ਵਿਵਾਦ ਦੀ ਜੜ੍ਹ

ਹਾਲਾਂਕਿ ਸਥਾਨਕ ਮੀਡੀਆ ਅਨੁਸਾਰ ਅਰਸਲਾਨ ‘ਤੇ ਦੋਸ਼ ਹੈ ਕਿ ਉਹ ਸਾਬਕਾ ਪ੍ਰਧਾਨ ਮੰੰਤਰੀ ਮੈਲਕਮ ਟਰਨਬੁਲ ਅਤੇ ਹੋਰ ਸਾਂਸਦਾ ‘ਤੇ ਆਤੰਕੀ ਹਮਲਿਆਂ ਦੀ ਸਿਰੇ ਨਾ ਚੜ੍ਹੀ ਸਾਜ਼ਿਸ਼ ‘ਚ ਸ਼ਾਮਲ ਸੀ
ਫੈਡਰਲ ਪੁਲਿਸ ਨੇ ਐਨਐਸਡਬਲਿਊ ਕੈਂਪਸ ‘ਚ ਪੜ੍ਹਨ ਵਾਲੇ ਸ਼੍ਰੀਲੰਕਾਈ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਸਤੰਬਰ ‘ਚ ਠੋਸ ਸਬੂਤਾਂ ਦੀ ਕਮੀ ‘ਚ ਸਾਰੇ ਦੋਸ਼ਾਂ ਨੂੰ ਹਟਾ ਦਿੱਤਾ ਸੀ ਪੁਲਿਸ ਨੇ ਦੱਸਿਆ ਕਿ ਕਾਮੇਰ ਦੀ ਨੋਟਬੁਕ ‘ਚ ਜੋ ਲਿਖਾਵਟ ਮਿਲੀ ਸੀ ਉਹ ਉਸਦੀ ਅਸਲੀ ਲਿਖਾਵਟ ਤੋਂ ਵੀ ਵੱਖਰੀ ਸੀ ਸਮਝਿਆ ਜਾਂਦਾ ਹੈ ਕਿ ਇੱਕ ਮਹਿਲਾ ਨੂੰ ਲੈ ਕੇ ਅਰਸਲਾਨ ਦਾ ਕਾਮੇਰ ਨਾਲ ਵਿਵਾਦ ਸੀ

 
ਪ੍ਰਸ਼ਾਸਨ ਨੇ ਇਸ ਮਾਮਲੇ ‘ਚ ਇੱਕ ਨਿਰਦੋਸ਼ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਦੁੱਖ ਪ੍ਰਗਟ ਕੀਤਾ ਹੈ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਰਸਲਾਨ ਵਿਰੁੱਧ ਹੁਣ ਇਸ ਮਾਮਲੇ ‘ਚ ਅਧਿਕਾਰਕ ਤੌਰ ‘ਤੇ ਸੁਣਵਾਈ ਦੀ ਆਸ ਹੈ
ਕ੍ਰਿਕਟਰ ਉਸਮਾਨ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਪੁਲਿਸ ਜਾਂਚ ਕਰ ਰਹੀ ਹੈ ਮੈਂ ਇਸ ਬਾਰੇ ਜ਼ਿਆਦਾ ਨਹੀਂ ਕਹਿ ਸਕਦਾ
ਭਾਰਤ ਵਿਰੁੱਧ ਲੜੀ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਇਸ ਲੜੀ ‘ਚ ਉਸਮਾਨ ਖ਼ਵਾਜ਼ਾ ਦੌੜਾਂ ਬਣਾਉਣ ਦੇ ਮਾਮਲੇ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡੇਗਾ ਖਵਾਜ਼ਾ ਨੇ ਹੁਣ ਤੱਕ 35 ਟੈਸਟ ਮੈਚਾਂ ‘ਚ 43.83 ਦੀ ਔਸਤ ਨਾਲ 2455 ਦੌੜਾਂ ਬਣਾਈਆਂ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


 

 

ਪ੍ਰਸਿੱਧ ਖਬਰਾਂ

To Top