ਖੁਰਾਸਾਨੀ ਅਫਗਾਨਿਸਤਾਨ ਵਿੱਚ ਮਾਰਿਆ ਗਿਆ: ਪਾਕਿਸਤਾਨ

Pakistan Sachkahoon

ਖੁਰਾਸਾਨੀ ਅਫਗਾਨਿਸਤਾਨ ਵਿੱਚ ਮਾਰਿਆ ਗਿਆ: ਪਾਕਿਸਤਾਨ

ਇਸਲਾਮਾਬਾਦ। ਪਾਬੰਦੀਸ਼ੁਦਾ ਤਹਿਰੀਕ-ਏ-ਪਾਕਿਸਤਾਨ (ਟੀ.ਟੀ.ਪੀ) ਦੇ ਸੀਨੀਅਰ ਨੇਤਾ ਖਾਲਿਦ ਬਲਤੀ ਉਰਫ ਮੁਹੰਮਦ ਖੁਰਾਸਾਨੀ ਨੂੰ ਅਫਗਾਨਿਸਤਾਨ ਦੇ ਪੱਛਮੀ ਸੂਬੇ ਨੰਗਰਹਾਰ ਵਿੱਚ ਮਾਰ ਦਿੱਤਾ ਗਿਆ ਹੈ। ਪਾਕਿਸਤਾਨੀ ਅਖ਼ਬਾਰ ਡਾਨ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਅਖ਼ਬਾਰ ਮੁਤਾਬਕ ਪਾਕਿਸਤਾਨ ਦੇ ਇੱਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਖੁਰਾਸਾਨੀ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਅਖ਼ਬਾਰ ਨੇ ਕਿਹਾ ਕਿ ਅਧਿਕਾਰੀ ਨੇ ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਕਿ ਖੁਰਾਸਾਨੀ ਕਿਨ੍ਹਾਂ ਹਾਲਾਤਾਂ ਵਿੱਚ ਮਾਰਿਆ ਗਿਆ।

ਅਧਿਕਾਰਤ ਬਲਤੀ ਟੀਟੀਪੀ ਦਾ ਬੁਲਾਰਾ ਸੀ ਅਤੇ ਪਾਕਿਸਤਾਨ ਵਿੱਚ ਨਾਗਰਿਕਾਂ ਅਤੇ ਸੁਰੱਖਿਆ ਬਲਾਂ ’ਤੇ ਕਈ ਹਮਲੇ ਕਰਨ ਵਿੱਚ ਸ਼ਾਮਲ ਸੀ। ਉਸ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਸੱਤਾ ’ਤੇ ਕਾਬਜ਼ ਹੋਣ ਤੋਂ ਬਾਅਦ ਬਲਤੀ ਅਕਸਰ ਕਾਬੁਲ ਜਾਂਦਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਬਲਤੀ ਟੀਟੀਪੀ ਦੇ ਵੱਖ-ਵੱਖ ਧੜਿਆਂ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਟੀਟੀਪੀ ਮੁਖੀ ਮੁਫਤੀ ਨੂਰ ਵਲੀ ਮਹਿਸੂਦ ਨਾਲ ਮਿਲ ਕੇ ਪਾਕਿਸਤਾਨ ਵਿੱਚ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਬਣ ਰਿਹਾ ਸੀ। ਅਫਗਾਨ ਸਰਕਾਰ ਦੇ ਬੁਲਾਰੇ ਨੇ ਹਾਲਾਂਕਿ ਟੀਟੀਪੀ ਦੇ ਸੀਨੀਅਰ ਮੈਂਬਰ ਦੀ ਹੱਤਿਆ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਦੇਸ਼ ਵਿੱਚ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here