ਬੱਸ ਤੇ ਮੋਟਰਸਾਈਕਲ ‘ਚ ਟੱਕਰ, ਤਿੰਨ ਦੀ ਮੌਤ

0
Killed, Collision, Motorcycle

ਸ੍ਰੀ ਮੁਕਤਸਰ ਸਾਹਿਬ | ਕੋਟਕਪੂਰਾ ਰੋਡ ਸਥਿਤ ਪਿੰਡ ਚੜੇਵਾਨ ਕੋਲ ਮੋਟਰਸਾਈਕਲ ਤੇ ਬੱਸ ਦੀ ਹੋਈ ਟੱਕਰ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਉਥੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁਕਤਸਰ ਦੇ ਪਿੰਡ ਮੌੜ ਦਾ ਨਿਵਾਸੀ ਬਲਰਾਜ ਸਿੰਘ ਜੋ ਕਿ ਅਨਾਜ਼ ਮੰਡੀ ‘ਚ ਹੀ ਇੱਕ ਆੜਤੀਏ ਕੋਲ ਕੰਮ ਕਰਦਾ ਹੈ, ਦੋ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਝਬੇਲਵਾਲੀ ਪਿੰਡ ਵੱਲ ਜਾ ਰਿਹਾ ਸੀ। ਪਿੰਡ ਚੜੇਵਾਨ ਦੇ ਕੋਲ ਉਹਨਾਂ ਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੀ ਬੱਸ ਦੇ ਨਾਲ ਟਕਰਾਅ ਗਿਆ।

ਟੱਕਰ ਦੇ ਬਾਅਦ ਬੱਸ ਵੀ ਸੜਕ ਦੇ ਨਾਲ ਖੜੇ ਦਰੱਖਤ ਨੂੰ ਤੋੜਦੇ ਹੋਈ ਖੇਤਾਂ ‘ਚ ਜਾ ਵੜੀ। ਇਸ ਟੱਕਰ ਦੌਰਾਨ ਬਲਰਾਜ ਸਿੰਘ ਤੇ ਕੈਲਾਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਸੁਰੇਸ਼ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਇਲਾਜ ਦੌਰਾਨ ਉਸਨੇ ਵੀ ਦਮ ਤੋੜ ਦਿੱਤਾ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਥਾਣਾ ਸਦਰ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ‘ਤੇ ਡਰਾਇਵਰ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।