ਜੰਮੂ ਕਸ਼ਮੀਰ ਇੱਕ ਹਾਦਸੇ ’ਚ 12 ਲੋਕਾਂ ਦੀ ਮੌਤ

0
the-mud-falls

ਮ੍ਰਿਤਕਾਂ ਦੀ ਗਿਣਤੀ ’ਚ 2 ਬੱਚੇ ਵੀ ਸ਼ਾਮਲ

ਜੰਮੂ। ਜੰਮੂ-ਕਸ਼ਮੀਰ ਦੇ ਡੋਡਾ ’ਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਇੱਕ ਟੈਕਸੀ ਸੜਕ ਤੋਂ ਫਿਸਲ ਕੇ ਖੱਡ ’ਚ ਡਿਗ ਗਈ। ਇਸ ਹਾਦਸੇ ’ਚ 12 ਦੀ ਮੌਤ ਅਤੇ 4 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ। ਡੋਡਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਮੁਮਤਾਜਾ ਅਹਿਮਦ ਨੇ ਦੱਸਿਆ ਕਿ ਇਹ ਹਾਦਸੇ ਜ਼ਿਲੇ ਦੇ ਮਰਮਤ ਖੇਤਰ ’ਚ ਵਾਪਰਿਆ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ’ਚ 2 ਬੱਚੇ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਟੈਕਸੀ ਕਲੀਨੀ ਤੋਂ ਮਰਮਤ ਦੇ ਗੋਵਾ ਪਿੰਡ ਜਾ ਰਹੀ ਸੀ, ਜਦੋਂ ਡਰਾਈਵਰ ਇੱਕ ਤਿੱਖੇ ਮੋੜ ’ਤੇ ਕੰਟਰੋਲ ਗੁਆ ਬੈਠਾ ਅਤੇ ਖੱਡ ਵਿੱਚ ਡਿੱਗ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।