ਫਿਲਮੀ ਕਲਾਕਾਰ ਰਜਿੰਦਰ ਜਸਪਾਲ ਨਹੀਂ ਰਹੇ

ਪਟਿਆਲਾ ਵਿਖੇ ਅੰਤਿਮ ਸਵਾਸ ਲਏ

(ਸੱਚ ਕਹੂੰ ਨਿਊਜ) ਪਟਿਆਲਾ। ਹਿੰਦੀ ਫਿਲਮ ਮੰਥਨ ਵਿੱਚ ਸਮੀਤਾ ਪਾਟਿਲ ਦੇ ਪਤੀ ਦੇ ਯਾਦਗਾਰੀ ਰੋਲ ਵਜੋਂ ਜਾਣੇ ਜਾਂਦੇ ਰਜਿੰਦਰ ਜਸਪਾਲ ਸਾਡੇ ਵਿਚੋਂ ਸਰੀਰਕ ਤੌਰ ’ਤੇ ਵਿਛੜ ਗਏ ਹਨ। ਹੁਣ ਉਨ੍ਹਾਂ ਦੀ ਅੰਤਿਮ ਪੰਜਾਬੀ ਫਿਲਮ ਚੌਂਕੀਦਾਰ ਰਿਲੀਜ਼ ਹੋ ਰਹੀ ਹੈ। ਉਨ੍ਹਾਂ ਦੇ ਸੰਸਕਾਰ ਮੌਕੇ ਪਰਿਵਾਰ ਤੇ ਖਾਸ ਰਿਸ਼ੇਤਾਰ ਸ਼ਾਮਿਲ ਸਨ। ਹੋਰਨਾਂ ਤੋਂ ਇਲਾਵਾ ਇਕਬਾਲ ਗੱਜਣ, ਜੀਵਨ ਨੀਲ ਤੇ ਡਾ. ਜਗਮੇਲ ਭਾਠੂਆਂ ਹੋਰਾਂ ਨੇ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਹ ਸਟੇਟ ਬੈਂਕ ਦੀ ਨੌਕਰੀ ਤਿਆਗ ਕੇ ਹਰਪਾਲ ਟਿਵਾਣਾ ਹੋਰਾਂ ਦੀ ਟੀਮ ਵਿੱਚ ਸ਼ਾਮਿਲ ਹੋ ਗਏ। ਇਸ ਮਗਰੋਂ ਦਿੱਲੀ ਅਲਕਾਜੀ ਗਰੁੱਪ, ਫਿਰ ਪੂੰਨਾ ਫਿਲਮ ਇੰਸਟੀਚਿਊਟ ਤੋਂ ਹੁੰਦੇ ਮੁੰਬਈ ਪਹੁੰਚੇ।

ਉਨ੍ਹਾਂ ਦੇ ਸੰਗੀ ਓਮ ਪੁਰੀ, ਨਸੀਰੂਦੀਨ ਤੇ ਅਨੂਪਮਖੇਰ ਸਨ। ਉਨ੍ਹਾਂ ਨੂੰ ਮੁੰਬਈ ਦਾ ਬੇਰਹਿਮ ਮਹੌਲ, ਸਾਥੀਆਂ ਦੀ ਬੇਰੁਖੀ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ। ਉਹ ਘਰ ਪਟਿਆਲੇ ਘਰ ਵਿਖੇ ਆ ਗਏ। ਉਹ ਕਦੇ ਕਦੇ ਨਾਟਕਾਂ ਵਿੱਚ ਕੰਮ ਕਰਦੇ ਰਹੇ। ਉਹ ਅੰਤਿਮ ਸਮੇਂ ਕੁੱਝ ਚਿਰਾਂ ਤੋਂ ਬਿਮਾਰ ਸਨ। ਉਨ੍ਹਾਂ ਦੀ ਅਚਾਨਕ ਹਾਲਤ ਵਿਗੜ ਗਈ, ਆਪਣੇ ਰਿਹਾਇਸ ਪਟਿਆਲਾ ਵਿਖੇ ਅੰਤਿਮ ਸਵਾਸ ਲਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ