ਸੱਟ ਕਾਰਨ ਕਾਨਪੁਰ ਟੈਸਟ ਤੋਂ ਬਾਹਰ ਹੋਏ ਕੇਐਲ ਰਾਹੁਲ

 25 ਨਵੰਬਰ ਤੋਂ ਸ਼ੁਰੂ ਹੋਵੇਗਾ ਪਹਿਲਾਂ ਟੈਸਟ ਮੈਚ

(ਏਜੰਸੀ), ਨਿਊਜ਼ੀਲੈਂਡ। ਸ਼ਾਨਦਾਰ ਫਾਰਮ ਚ ਚੱਲ ਰਹੇ ਭਾਰਤੀ ਓਪਨਰ ਬੱਲੇਬਾਜ਼ ਕੇਐਲ ਰਾਹੁਲ ਪਹਿਲੇ ਟੈਸਟ ਮੈਚ ਤੋਂ ਬਾਹਰ ਹੋ ਗਏ ਹਨ।  ਕੇਐਲ ਰਾਹੁਲ ਸੱਟ ਕਾਰਨ ਕਾਨਪੁਰ ਟੈਸਟ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੋ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ 25 ਨਵੰਬਰ ਨੂੰ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਖੇਡਿਆ ਜਾਵੇਗਾ।

ਇੰਗਲੈਂਡ ਖਿਲਾਫ ਟੈਸਟ ਸੀਰੀਜ਼ ‘ਚ ਕੇਐੱਲ ਰਾਹੁਲ ਨੇ ਚਾਰ ਟੈਸਟ ਮੈਚਾਂ ‘ਚ 39.38 ਦੀ ਔਸਤ ਨਾਲ 315 ਦੌੜਾਂ ਬਣਾਈਆਂ ਸਨ। ਅੱਠ ਪਾਰੀਆਂ ਵਿੱਚ ਉਨ੍ਹਾਂ ਨੇ ਆਪਣੇ ਬੱਲੇ ਨਾਲ 1 ਸੈਂਕੜਾ ਅਤੇ 1 ਅਰਧ ਸੈਂਕੜਾ ਲਗਾਇਆ ਸੀ। ਟੀਮ ‘ਚ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਪਹਿਲਾਂ ਹੀ ਆਰਾਮ ‘ਤੇ ਹਨ, ਇਸ ਲਈ ਰਾਹੁਲ ਦੀ ਸੱਟ ਤੋਂ ਬਾਅਦ ਟੀਮ ‘ਤੇ ਇਸ ਦਾ ਅਸਰ ਪਵੇਗਾ। ਜਿਕਰਯੋਗ ਹੈ ਟੀ-20 ਲੜੀ ਚ ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ