ਜਾਣੋ, ਭਾਰਤੀ ਟੀਮ ਦੀ ਹਾਰ ਦਾ ਕਾਰਨ, ਸ਼੍ਰੀਲੰਕਾ ਨੇ ਭਾਰਤ ਨੂੰ ਹਰਾਇਆ

India Sri Lanka Match | ਸ਼੍ਰੀਲੰਕਾ ਨੇ ਭਾਰਤ ਨੂੰ ਹਰਾਇਆ

ਦੁਬਈ (ਏਜੰਸੀ)। ਸ੍ਰੀ ਲੰਕਾ ਨੇ ਪਥੁਮ ਨਿਸਾਂਕਾ (52) ਅਤੇ ਕੁਸਲ ਮੇਂਡਿਸ ਦੀਆਂ ਅਰਧ ਸੈਂਕੜੇ ਤੋਂ ਬਾਅਦ ਦਾਸੁਨ ਸ਼ਨਾਕਾ (ਅਜੇਤੂ 33) ਭਾਨੁਕਾ ਰਾਜਪਕਸ਼ੇ (ਅਜੇਤੂ 25) ਦੀ ਬਦੌਲਤ ਸ਼੍ਰੀਲੰਕਾ ਨੇ ਏਸ਼ੀਆ ਕੱਪ 2022 ਦੇ ਸੁਪਰ-4 ਮੈਚ ਵਿੱਚ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ। ਭਾਰਤ ਨੇ ਸ਼੍ਰੀਲੰਕਾ ਨੂੰ 20 ਓਵਰਾਂ ’ਚ 174 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸ ਨੇ 19.5 ਓਵਰਾਂ ’ਚ ਹਾਸਲ ਕਰ ਲਿਆ। ਸ਼੍ਰੀਲੰਕਾ ਨੂੰ ਆਖਰੀ ਓਵਰ ਤੱਕ ਸੱਤ ਦੌੜਾਂ ਦੀ ਲੋੜ ਸੀ। ਅਰਸ਼ਦੀਪ ਸਿੰਘ ਨੇ ਪਹਿਲੀਆਂ ਚਾਰ ਗੇਂਦਾਂ ’ਤੇ ਸਿਰਫ਼ ਪੰਜ ਦੌੜਾਂ ਦਿੱਤੀਆਂ ਪਰ ਸ੍ਰੀਲੰਕਾ ਦੇ ਬੱਲੇਬਾਜ਼ਾਂ ਨੇ ਪੰਜਵੀਂ ਗੇਂਦ ’ਤੇ ਓਵਰ ਥਰੋਅ ਕਰਕੇ ਦੋ ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। ਸੁਪਰ-4 ਦੇ ਆਪਣੇ ਦੋਵੇਂ ਪਹਿਲੇ ਮੈਚ ਹਾਰਨ ਤੋਂ ਬਾਅਦ ਰੋਹਿਤ ਸ਼ਰਮਾ ਦੀ ਟੀਮ ਏਸ਼ੀਆ ਕੱਪ ਦੇ ਫਾਈਨਲ ’ਚ ਪਹੁੰਚਣ ਲਈ ਹੁਣ ਦੂਜੀਆਂ ਟੀਮਾਂ ’ਤੇ ਨਿਰਭਰ ਹੈ।

ਇਹੀ ਕਾਰਨ ਹੈ ਕਿ ਟੀਮ ਇੰਡੀਆ ਮੈਚ ਹਾਰ ਗਈ। India Sri Lanka Match

 • ਮੈਚ ’ਚ ਟਾਪ ਆਰਡਰ ਪੂਰੀ ਤਰ੍ਹਾਂ ਫਲਾਪ ਹੋ ਗਿਆ, ਜਿਸ ਕਾਰਨ ਮੈਚ ਹਾਰ ਗਿਆ।
 • ਰਾਹੁਲ ਨੇ 4 ਮੈਚਾਂ ’ਚ 104.47 ਦੀ ਸਟ੍ਰਾਈਕ ਰੇਟ ਨਾਲ ਸਿਰਫ 70 ਦੌੜਾਂ ਬਣਾਈਆਂ।
 • ਕਪਤਾਨ ਰੋਹਿਤ ਸ਼ਰਮਾ ਨੇ ਚੰਗੀ ਸ਼ੁਰੂਆਤ ਕੀਤੀ ਪਰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕੇ।
 • ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਜਿਸ ਕਾਰਨ ਉਸ ਨੂੰ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
 • ਰੋਹਿਤ ਨੇ ਕਪਤਾਨੀ ਪਾਰੀ ਖੇਡਦੇ ਹੋਏ 72 ਦੌੜਾਂ ਬਣਾਈਆਂ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 13 ਦੌੜਾਂ ’ਤੇ ਦੋ ਵਿਕਟਾਂ ਗੁਆ ਦਿੱਤੀਆਂ, ਜਿਸ ਤੋਂ ਬਾਅਦ ਕਪਤਾਨੀ ਪਾਰੀ ਖੇਡਦੇ ਹੋਏ ਰੋਹਿਤ ਨੇ 41 ਗੇਂਦਾਂ ’ਚ ਪੰਜ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 72 ਦੌੜਾਂ ਬਣਾਈਆਂ। ਰੋਹਿਤ ਨੇ ਸੂਰਿਆਕੁਮਾਰ ਯਾਦਵ (34) ਨਾਲ ਤੀਜੇ ਵਿਕਟ ਲਈ 97 ਦੌੜਾਂ ਜੋੜੀਆਂ, ਹਾਲਾਂਕਿ ਇਸ ਤੋਂ ਇਲਾਵਾ ਭਾਰਤ ਵੱਲੋਂ ਕੋਈ ਵੱਡੀ ਸਾਂਝੇਦਾਰੀ ਨਹੀਂ ਕੀਤੀ ਗਈ।

ਜਾਣੋ, ਹੁਣ ਫਾਈਨਲ ’ਚ ਕਿਵੇਂ ਪਹੁੰਚ ਸਕਦੇ ਹੋ?

 • ਭਾਰਤੀ ਟੀਮ ਨੂੰ ਆਪਣੇ ਆਖਰੀ ਸੁਪਰ-4 ਮੈਚ ’ਚ ਅਫਗਾਨਿਸਤਾਨ ਨੂੰ ਹਰਾਉਣਾ ਹੋਵੇਗਾ।
 • ਸ਼੍ਰੀਲੰਕਾ ਦੀ ਟੀਮ ਨੇ ਪਾਕਿਸਤਾਨ ਨੂੰ ਹਰਾਇਆ।
 • ਜੇਕਰ ਅਜਿਹਾ ਹੁੰਦਾ ਹੈ ਤਾਂ ਸ਼੍ਰੀਲੰਕਾ ਦੇ 6 ਅੰਕਾਂ ਨਾਲ ਨੰਬਰ-1 ਹੋ ਜਾਵੇਗਾ।
 • ਪਾਕਿਸਤਾਨ, ਭਾਰਤ ਅਤੇ ਅਫਗਾਨਿਸਤਾਨ ਦੇ 2-2 ਅੰਕ ਹੋਣਗੇ।
 • ਇਹ ਭਾਰਤ ਦੀ ਰਨ ਰੇਟ ’ਤੇ ਨਿਰਭਰ ਕਰੇਗਾ, ਜੇਕਰ ਰਨ ਰੇਟ ਵਧੀਆ ਰਿਹਾ ਤਾਂ ਭਾਰਤ ਫਾਈਨਲ ’ਚ ਜਾ ਸਕਦਾ ਹੈ।
 • ਸ੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਨੇ ਚਾਰ ਓਵਰਾਂ ਵਿੱਚ 24 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
 • ਕੇਐਲ ਰਾਹੁਲ ਨੇ ਸੱਤ ਗੇਂਦਾਂ ਵਿੱਚ ਛੇ ਦੌੜਾਂ ਨਾਲ ਪਾਰੀ ਦੀ ਸ਼ੁਰੂਆਤ ਕੀਤੀ।
 • ਪਿਛਲੇ ਮੈਚ ’ਚ ਪਾਕਿਸਤਾਨ ਖਿਲਾਫ 60 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਦਿਲਸ਼ਾਨ
 • ਮਦੁਸ਼ੰਕਾ ਦੇ ਹੱਥੋਂ ਬੋਲਡ ਹੋ ਗਏ।
 • ਇਸ ਤੋਂ ਇਲਾਵਾ ਹਾਰਦਿਕ ਪੰਡਯਾ ਅਤੇ ਰਿਸ਼ਭ ਪੰਤ ਨੇ 17-17 ਦੌੜਾਂ ਬਣਾਈਆਂ।

ਟੀਮ ਵਿੱਚ ਵਾਪਸੀ ਕਰਦੇ ਹੋਏ ਰਵੀਚੰਦਰਨ ਅਸ਼ਵਿਨ ਨੇ ਅੰਤ ਵਿੱਚ ਸੱਤ ਗੇਂਦਾਂ ਵਿੱਚ 15 ਦੌੜਾਂ ਬਣਾ ਕੇ ਟੀਮ ਨੂੰ 20 ਓਵਰਾਂ ਵਿੱਚ 173/8 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ। ਸ੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਨੇ ਚਾਰ ਓਵਰਾਂ ਵਿੱਚ 24 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਚਮਿਕਾ ਕਰੁਣਾਰਤਨੇ ਨੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਸ਼ਨਾਕਾ ਨੇ ਦੋ ਓਵਰਾਂ ਵਿੱਚ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here