Breaking News

ਟੈਸਟ ‘ਚ ‘ਭਾਰਤੀ ਗੇਂਦ’ ਤੋਂ ਨਾਰਾਜ ਕਪਤਾਨ ਕੋਹਲੀ

ਕੋਹਲੀ ਮੁਤਾਬਕ ਟੈਸਟ ਮੈਚਾਂ ਦੇ ਰੋਮਾਂਚ ਲਈ ਇੰਗਲੈਂਡ ‘ਚ ਬਣਨ ਵਾਲੀ ਡਿਊਕ ਬਾਲ ਦਾ ਇਸਤੇਮਾਲ ਹੋਣਾ ਚਾਹੀਦੈ

ਨਵੀਂ ਦਿੱਲੀ, 11 ਅਕਤੂਬਰ ਕ੍ਰਿਕਟ ਦੀ ਖੇਡ ‘ਚ ਮੈਚ ‘ਚ ਇਸਤੇਮਾਲ ਹੋਣ ਵਾਲੀ ਗੇਂਦ ਦਾ ਅਹਿਮ ਹਿੱਸਾ ਹੁੰਦਾ ਹੈ ਅਤੇ ਹੁਣ ਕਪਤਾਨ ਵਿਰਾਟ ਕੋਹਲੀ ਨੇ ਸਾਫ਼ ਕੀਤਾ ਹੈ ਕਿ ਉਹ ਭਾਰਤ ‘ਚ ਹੋਣ ਵਾਲੀਆਂ ਗੇਂਦਾਂ ਤੋਂ ਖੁਸ਼ ਨਹੀਂ ਹਨ ਕੋਹਲੀ ਨੇ ਕਿਹਾ ਕਿ ਦੁਨੀਆਂ ਭਰ ‘ਚ ਟੇਸਟ ਕ੍ਰਿਕਟ ਇੰਗਲੈਂਡ ‘ਚ ਬਣੀ ਡਿਊਕ ਗੇਂਦ ਨਾਲ ਖੇਡੀ ਜਾਣੀ ਚਾਹੀਦੀ ਹੈ ਉਹਨਾਂ ਐਸਜੀ ਗੇਂਦਾਂ ਦੀ ਬਣਤਰ ‘ਤੇ ਨਾਰਾਜਗੀ ਪ੍ਰਗਟ ਕੀਤੀ ਜਿਸ ਦਾ ਭਾਰਤ ‘ਚ ਇਸਤੇਮਾਲ ਕੀਤਾ ਜਾਂਦਾ ਹੈ

 
ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ ਦੂਸਰੇ ਟੈਸਟ ਮੈਚ ਤੋਂ ਪਹਿਲਾਂ ਕਿਹਾ ਕਿ ਡਿਊਕ ਗੇਂਦ ਦੀ ਸੀਮ ਸਖ਼ਤ ਅਤੇ ਸਿੱਧੀ ਹੈ ਅਤੇ ਇਸ ਗੇਂਦ ‘ਚ ਲੈਅ ਬਣੀ ਰਹਿੰਦੀ ਹੈ ਅਤੇ ਮੈਚ ਦੇ ਕਿਸੇ ਵੀ ਪੜਾਅ ‘ਤੇ ਇਸ ਦੀ ਸੀਮ ਠੋਸ ਅਤੇ ਸਿੱਧੀ ਰਹਿੰਦੀ ਹੈ ਜਿੱਥੋਂ ਤੱਕ ਸਪਿੱਨਰਾਂ ਦੀ ਗੱਲ ਹੈ ਤਾਂ ਉਹਨਾਂ ਨੂੰ ਇਸ ਤਰ੍ਹਾ ਜ਼ਿਆਦਾ ਉਛਾਲ ਮਿਲਦਾ ਹੈ ਪਰ ਜੇਕਰ ਗੇਂਦ ਛੇਤੀ ਨਰਮ ਪੈਂਦੀ ਹੈ ਤਾਂ ਪ੍ਰਦਰਸ਼ਨ 20 ਫੀਸਦੀ ਘਟ ਜਾਂਦਾ ਹੈ ਇਸ ਲਈ ਮੈਨੂੰ ਲੱਗਦਾ ਹੈ ਕਿ ਗੇਂਦ ਦੀ ਗੁਣਵੱਤਾ ਬਣਾਈ ਰੱਖਣੀ ਚਾਹੀਦੀ ਹੈ ਨਹੀਂ ਤਾਂ ਤੁਹਾਨੂੰ ਟੈਸਟ ਮੈਚਾਂ ਦੇ ਕਈ ਸੈਸ਼ਨ ਬਿਨਾਂ ਰੋਮਾਂਚ ਤੋਂ ਦੇਖਣ ਨੂੰ ਮਿਲਣਗੇ ਅਤੇ ਤੁਸੀਂ ਟੈਸਟ ਮੈਚ ਦੇਖਣਾ ਹੀ ਨਹੀਂ ਚਾਹੋਗੇ ਜੇਕਰ ਤੁਸੀਂ ਰੋਮਾਂਚਕ ਕ੍ਰਿਕਟ ਦੇਖਣਾ ਚਾਹੁੰਦੇ ਹੋ ਤਾਂ ਬਿਹਤਰ ਗੇਂਦ ਦਾ ਇਸਤੇਮਾਲ ਹੋਣਾ ਚਾਹੀਦਾ ਹੈ

 
ਗੇਂਦ ਦੇ ਇਸਤੇਮਾਲ ਨੂੰ ਲੈ ਕੇ ਆਈਸੀਸੀ ਦੇ ਕੋਈ ਖ਼ਾਸ ਨਿਰਦੇਸ਼ ਨਹੀਂ ਹਨ ਅਤੇ ਹਰ ਦੇਸ਼ ਵੱਖਰੀ ਤਰ੍ਹਾਂ ਦੀ ਗੇਂਦ ਇਸਤੇਮਾਲ ਕਰਦਾ ਹੈ ਭਾਰਤ ਆਪਣੇ ਦੇਸ਼ ‘ਚ ਬਣੀ ‘ਐਸਜੀ’ ਗੇਂਦ ਇਸਤੇਮਾਲ ਕਰਦਾ ਹੈ ਇੰਗਲੈਂਡ ਅਤੇ ਵੈਸਟਇੰਡੀਜ਼ ਡਿਊਕ ਜਦੋਂਕਿ ਆਸਟਰੇਲੀਆ, ਪਾਕਿਸਤਾਨ ਅਤੇ ਸ਼੍ਰੀਲੰਕਾ ਕੁਕਾਬੁਰਾ ਗੇਂਦ ਇਸਤੇਮਾਲ ਕਰਦਾ ਹੈ

 
ਕੋਹਲੀ ਤੋਂ ਪਹਿਲਾਂ ਆਫ਼ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ ਰਾਜਕੋਟ ਟੈਸਟ ਤੋਂ ਬਾਅਦ ਐਸਜੀ ਗੇਂਦਾਂ ‘ਤੇ ਨਿਰਾਸ਼ਾ ਪ੍ਰਗਟ ਕੀਤੀ ਸੀ ਕੋਹਲੀ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਅਸ਼ਵਿਨ ਨਾਲ ਸਹਿਮਤ ਹਾਂ ਪੰਜ ਓਵਰਾਂ ‘ਚ ਗੇਂਦ ਘਸ ਜਾਂਦੀ ਹੈ ਜੋ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ ਸੀ ਅਤੇ ਇਸ ਦਾ ਅਸਰ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਪੈਂਦਾ ਹੈ ਪਹਿਲਾਂ ਜਿਸ ਗੇਂਦ ਦਾ ਇਸਤੇਮਾਲ ਕੀਤਾ ਜਾਂਦਾ ਸੀ ਉਸਦੀ ਬਣਤਰ ਕਾਫ਼ੀ ਚੰਗੀ ਸੀ ਅਤੇ ਮੈਨੂੰ ਨਹੀਂ ਪਤਾ ਕਿ ਹੁਣ ਇਸ ਵਿੱਚ ਗਿਰਾਵਟ ਕਿਉਂ ਆਈ ਹੈ ਇਸ ਲਈ ਇਸਦੇ ਮੁਕਾਬਲੇ ਡਿਊਕ ਅਤੇ ਕੁਕਾਬੁਰਾ ਚੰਗੀਆਂ ਸਾਬਤ ਹੁੰਦੀਆਂ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

ਪ੍ਰਸਿੱਧ ਖਬਰਾਂ

To Top