ਦੇਸ਼

ਕੋਲਕਾਤਾ ਮਹਾਂਰੈਲੀ : ਮਮਤਾ ਦੇ ਮੰਚ ‘ਤੇ ਵਿਰੋਧੀ, ਇੱਕ ਸੁਰ ‘ਚ ਭਾਜਪਾ ਨੂੰ ਹਰਾਉਣ ਦਾ ਬਿਗੁਲ ਵੱਜਿਆ

Kolkata Maharaali: Opposition on Mamta's platform, a tune of defeating BJP in a tone

ਮੋਦੀ ਦੀ ‘ਐਕਸਪਾਇਰੀ ਡੇਟ’ ਖ਼ਤਮ ਹੋ ਗਈ ਹੈ : ਮਮਤਾ

ਭਾਜਪਾ ਆਗੂ ਸ਼ਤਰੂਘਨ ਸਿਨਹਾ ਵੀ ਪੁੱਜੇ, ਪਾਰਟੀ ਨੇ ਦਿੱਤੇ ਕਾਰਵਾਈ ਦੇ ਸੰਕਤੇ

ਕੋਲਕਾਤਾ | ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਅਗਵਾਈ ਦੀ ਐਨਡੀਏ ਸਰਕਾਰ ਨੂੰ ਚੁਣੌਤੀ ਦੇਣ ਲਈ ਵਿਰੋਧੀਆਂ ਨੇ ਇੱਕਜੁੱਟ ਹੋਣਾ ਸ਼ੁਰੂ ਕਰ ਦਿੱਤਾ ਹੈ ਇਸ ਤਿਆਰੀ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਐਂਟੀ-ਭਾਜਪਾ ‘ਯੂਨਾਈਟੇਡ ਇੰਡੀਆ ਰੈਲੀ’ ‘ਚ ਸ਼ਨਿੱਚਰਵਾਰ ਨੂੰ ਕੋਲਕਾਤਾ ‘ਚ ਵਿਰੋਧੀ ਪਾਰਟੀਆਂ ਦਾ ਜਮਾਵੜਾ ਲੱਗਿਆ  ਇਸ ‘ਸੰਯੁਕਤ ਵਿਰੋਧੀ ਰੈਲੀ’ ‘ਚ ਜ਼ਿਆਦਾਤਰ ਗੈਰ-ਐਨਡੀਏ ਪਾਰਟੀਆਂ ਦੇ ਆਗੂ ਸ਼ਾਮਲ ਹੋਏ ਹਾਲਾਂਕਿ ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰੈਲੀ ਤੋਂ ਗੈਰ ਹਾਜ਼ਰ ਰਹੇ ਪਰ ਉਨ੍ਹਾਂ ਦੀ ਜਗ੍ਹਾ ਪਾਰਟੀ ਦੇ ਸੀਨੀਅਰ ਆਗੂ ਪਹੁੰਚੇ ਇਹ ਰੈਲੀ ਇੱਕ ਤਰ੍ਹਾਂ ਨਾਲ ਕੌਮੀ ਸਿਆਸਤ ‘ਚ ਗੈਰ-ਐਨਡੀਏ ਪਾਰਟੀਆਂ ਦਾ ਸ਼ਕਤੀ ਪ੍ਰਦਰਸ਼ਨ ਸੀ ਕੋਲਕਾਤਾ ‘ਚ ਵਿਰੋਧੀਆਂ ਦੀ ਰੈਲੀ ‘ਚ ਭਾਜਪਾ ਤੇ ਪੀਐੱਮ ਮੋਦੀ ‘ਤੇ ਸ਼ਬਦੀ ਹਮਲਾ ਬੋਲਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੋਦੀ ਸਰਕਾਰ ਦੀ ‘ਐਕਸਪਾਇਰੀ ਡੇਟ’ ਖਤਮ ਹੋ ਗਈ ਹੈ ਉਨ੍ਹਾਂ ਕਿਹਾ ਕਿ ਸਾਰੀਆਂ ਵਿਰੋਧੀਆਂ ਪਾਰਟੀਆਂ ਇਕੱਠੀਆਂ ਮਿਲ ਕੇ ਕੰਮ ਕਰਨ ਦਾ ਵਾਅਦਾ ਕਰਦੀਆਂ ਹਨ ਤੇ ਪ੍ਰਧਾਨ ਮੰਤਰੀ ਕੌਣ ਹੋਵੇਗਾ ਇਸ ‘ਤੇ ਫੈਸਲਾ ਅਸੀਂ ਲੋਕ ਸਭਾ ਚੋਣਾਂ ਤੋਂ ਬਾਅਦ ਕਰਾਂਗੇ ਵਿਰੋਧੀ ਪਾਰਟੀਆਂ ‘ਤੇ ਸੀਬੀਆਈ ਤੇ ਈਡੀ ਦੇ ਚੱਲ ਰਹੇ ਮਾਮਲੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਜਦੋਂ ਆਪਣੇ ਕਿਸੇ ਨੂੰ ਨਹੀਂ ਛੱਡਿਆ ਤਾਂ ਅਸੀਂ ਲੋਕ ਤੁਹਨੂੰ ਕਿਉਂ ਛੱਡਾਂਗੇ? ਕੋਲਕਾਤਾ ‘ਚ ਵਿਰੋਧੀਆਂ ਦੇ ਮਹਾਂਸੰਮੇਲਨ ‘ਚ ਮਮਤਾ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਸੀ ਉਨ੍ਹਾਂ ਵਿਅੰਗ ਭਰੇ ਲਹਿਜੇ ‘ਚ ਭਾਜਪਾ ਤੇ ਨਰਿੰਦਰ ਮੋਦੀ ‘ਤੇ ਖੂਬ ਨਿਸ਼ਾਨ ਵਿੰਨ੍ਹਿਆ ਮੋਦੀ ‘ਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਕਿਸੇ ‘ਤੇ ਵਿਅਕਤੀਗਤ ਟਿੱਪਣੀ ਕਰਨ ਸਾਡੀ ਸੰਸਕ੍ਰਿਤੀ ਨਹੀਂ ਹੈ ਪਰ ਤੁਸੀਂ ਕਿਸੇ ਨੂੰ ਨਹੀਂ ਛੱਡਿਆ ਫਿਰ ਸਭ ਤੁਹਾਨੂੰ ਕਿਉਂ ਛੱਡਣਗੇ? ਉਨ੍ਹਾਂ ਕਿਹਾ ਕਿ ਜਦੋਂ ਲੋਕ ਤੁਹਾਡੇ ਨਾਲ ਆਏ ਤਾਂ ਠੀਕ ਹੈ ਜੇਕਰ ਤੁਹਾਡੇ ਨਾਲ ਨਹੀਂ ਹਨ ਤਾਂ ਸਭ ਚੋਰ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top