ਕ੍ਰਿਸ਼ਨਾ ਪੂਨੀਆ ਨੇ ਹਿੰਮਤ ਕਰਕੇ ਭਜਾਏ ਸ਼ਰਾਰਤੀ ਲੜਕੇ

ਰਾਹ ਜਾਂਦੀਆਂ ਲੜਕੀਆਂ ਨਾਲ ਛੇੜਖਾਨੀ ਕਰ ਰਹੇ ਸਨ ਲੜਕੇ
ਚੁਰੂ, ਏਜੰਸੀ
ਭਾਰਤੀ ਡਿਸਕਸ ਥ੍ਰੋਅ ਦੀ ਖਿਡਾਰਨ ਕ੍ਰਿਸ਼ਨਾ ਪੂਨੀਆ ਨਵੇਂ ਸਾਲ ‘ਤੇ ਲੜਕੀਆਂ ਨਾਲ ਛੇੜਖਾਨੀ ਕਰਨ ਵਾਲੇ ਤਿੰਨ ਲੜਕਿਆਂ ਨੂੰ ਸਬਕ ਸਿਖਾ ਕੇ ਸੋਸ਼ਲ  ਮੀਡੀਆ ਦਾ ਦਿਲ ਜਿੱਤ ਲਿਆ  ਹੋਇਆ ਇੰਜ ਕਿ ਨਵੇਂ ਸਾਲ ਦੇ ਦਿਨ ਰਾਜਸਥਾਨ ਦੇ ਚੁਰੂ ਵਿੱਚ ਤਿੰਨ ਲੜਕੇ ਉੱਥੋਂ ਲੰਘ ਰਹੀਆਂ ਤਿੰਨ ਲੜਕੀਆਂ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ ਕ੍ਰਿਸ਼ਨਾ ਪੂਨੀਆ ਰੇਲਵੇ ਕ੍ਰਾਸਿੰਗ ‘ਤੇ ਰੈੱਡ ਲਾਈਟ ਹੋਣ ਕਾਰਨ ਉੱਥੇ ਮੌਜ਼ੂਦ ਸੀ ਲੜਕਿਆਂ ਨੂੰ ਛੇੜਖਾਨੀ ਕਰਦਿਆਂ ਵੇਖ ਕੇ ਪੂਨੀਆ ਤੁਰੰਤ ਆਪਣੀ ਕਾਰ ‘ਚੋਂ ਉੱਤਰੀ ਤੇ ਉਨ੍ਹਾਂ ਲੜਕਿਆਂ ਵੱਲ ਝਪਟੀ ਪੂਨੀਆ ਨੂੰ ਆਪਣੇ ਵੱਲ ਆਉਂÎਦਿਆਂ ਵੇਖ ਕੇ ਤਿੰਨੇ ਲੜਕੇ ਮੋਟਰਸਾਈਕਲ  ਸਟਾਰਟ ਕਰਕੇ ਉੱਥੋਂ ਭੱਜਣ ਲੱਗੇ, ਪਰ ਉਹ ਇੱਕ ਨੂੰ ਫੜਨ ‘ਚ ਕਾਮਯਾਬ ਹੋ ਗਈ  2010 ਵਿਚ ਕਾਮਨਵੇਲਥ ਖੇਡਾਂ ਵਿਚ ਡਿਸਕਸ ਥ੍ਰੋਅ ਵਿਚ ਭਾਰਤ ਲਈ ਗੋਲਡ ਮੈਡਲ ਜਿੱਤ ਚੁੱਕੀ ਹੈ ਲੜਕਿਆਂ ਨੂੰ ਮੋਟਰਸਾਈਕਲ ‘ਤੇ ਭੱਜਦਾ ਵੇਖ ਕ੍ਰਿਸ਼ਨਾ ਪੂਨੀਆ ਨੇ ਭੱਜ ਕੇ ਉਨ੍ਹਾਂ ਦਾ ਪਿੱਛਾ ਕੀਤਾ ਪੂਨੀਆ ਨੇ ਇੱਕ ਅਖਬਾਰ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਦੋ ਲੜਕੀਆਂ ਨਾਲ ਛੇੜਖਾਨੀ ਹੁੰਦੇ ਵੇਖਿਆ ਤਾਂ ਉਸਨੂੰ ਲੱਗਿਆ ਕਿ ਉਨ੍ਹਾਂ ਦੀਆਂ ਧੀਆਂ ਵੀ ਹੋ ਸਕਦੀਆਂ ਹਨ ਪੂਨੀਆ ਅਨੁਸਾਰ ਇਹ ਖਿਆਲ ਆਉਂਦੇ ਹੀ ਉਹ ਲੜਕਿਆਂ ਨੂੰ ਰੋਕਣ ਲਈ ਕਾਰ ‘ਚੋਂ ਝੱਟ ਉੱਤਰੀ ਛੇੜਖਾਨੀ ਕਰਨ ਤੋਂ ਬਾਅਦ ਪੂਨੀਆਂ ਨੇ ਪੁਲਿਸ ਨੂੰ ਫੋਨ ਕੀਤਾ, ਪਰ ਪੁਲਸ ਨੇ ਪਹੁੰਚਣ ‘ਚ ਥੋੜੀ ਦੇਰ ਕੀਤੀ
ਉਸ ਨੇ ਇਸ ਲਈ ਪੁਲਿਸ ਪ੍ਰਸ਼ਾਸਨ ਦੀ ਵੀ ਨਿਖੇਧੀ ਕੀਤੀ ਪੂਨੀਆ ਨੇ ਅਖਬਾਰ ਨੂੰ ਕਿਹਾ ਕਿ ਪੁਲਿਸ ਥਾਣਾ ਉੱਥੋਂ ਸਿਰਫ਼ ਦੋ ਮਿੰਟ ਦੂਰ ਸੀ ਪਰ ਪੁਲਿਸ ਵਾਲੇ ਮੇਰੇ ਦੋ ਵਾਰ ਫੋਨ ਕਰਨ ਤੋਂ ਬਾਅਦ ਵੀ ਕਾਫ਼ੀ ਸਮੇਂ ਬਾਅਦ ਪਹੁੰਚੇ