ਕੁਲਦੀਪ ਦਾ ਛੱਕਾ, ਰੋਹਿਤ ਦਾ ਸੈਂਕੜਾ, ਇੰਗਲੈਂਡ ਪਸਤ

0

ਕੁਲਦੀਪ ਯਾਦਵ ਦੀ ਚੌਥੀ ਸਰਵਸ੍ਰੇਸ਼ਠ ਭਾਰਤੀ ਗੇਂਦਬਾਜ਼ੀ

ਨਾਟਿੰਘਮ, 12 ਜੁਲਾਈ

ਮੈਨ ਆਫ਼ ਦ ਮੈਚ ਨੌਜਵਾਨ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ (25 ਦੌੜਾਂ ‘ਤੇ ਛੇ ਵਿਕਟਾਂ) ਦੀ ਚੌਥੀ ਸਰਵਸ੍ਰੇਸ਼ਠ ਭਾਰਤੀ ਗੇਂਦਬਾਜ਼ੀ ਤੋਂ ਬਾਅਦ ਹਿੱਟਮੈਨ ਰੋਹਿਤ ਸ਼ਰਮਾ (ਨਾਬਾਦ 137) ਦੇ ਇੱਕ ਹੋਰ ਜ਼ਬਰਦਸਤ ਸੈਂਕੜੇ ਦੇ ਦਮ ‘ਤੇ ਭਾਰਤ ਨੇ ਇੰਗਲੈਂਡ ਨੂੰ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦੇ ਪਹਿਲੇ ਮੈਚ ‘ਚ 8 ਵਿਕਟਾਂ ਨਾਲ ਹਰਾ ਕੇ 1-0 ਦਾ ਵਾਧਾ ਲੈ ਲਿਆ ਕੁਲਦੀਪ ਦੇ ਇੱਕ ਰੋਜ਼ਾ ‘ਚ ਪਹਿਲੀ ਵਾਰ ਪੰਜ ਜਾਂ ਉਸ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਬਿਹਤਰੀਨ ਪ੍ਰਦਰਸ਼ਨ ਨਾਲ ਭਾਰਤ ਨੇ ਇੰਗਲੈਂਡ ਨੂੰ 49.5 ਓਵਰਾਂ ‘ਚ 268 ਦੌੜਾਂ ‘ਤੇ ਨਿਪਟਾ ਦਿੱਤਾ ਟੀਚਾ ਹਾਲਾਂਕਿ ਚੁਣੌਤੀਪੂਰਨ ਸੀ ਪਰ ਰੋਹਿਤ ਅਤੇ ਕਪਤਾਨ ਵਿਰਾਟ ਕੋਹਲੀ ਦਰਮਿਆਨ ਦੂਸਰੀ ਵਿਕਟ ਲਈ 25.1 ਓਵਰਾਂ ‘ਚ 167 ਦੌੜਾਂ ਦੀ ਗਜ਼ਬ ਦੀ ਭਾਈਵਾਲੀ ਦੇ ਦਮ ‘ਤੇ ਭਾਰਤ ਇਸ ਟੀਚੇ ਨੂੰ ਬੌਣਾ ਸਾਬਤ ਕਰਦਿਆਂ 40.1 ਓਵਰਾਂ ‘ਚ ਦੋ ਵਿਕਟਾਂ ‘ਤੇ 269 ਦੌੜਾਂ ਬਣਾ ਕੇ ਜਿੱਤ ਆਪਣੇ ਨਾਂਅ ਕਰਨ ‘ਚ ਕਾਮਯਾਬ ਰਿਹਾ

ਰੋਹਿਤ ਨੇ ਇੰਗਲੈਂਡ ਦੌਰੇ ਦਾ ਦੂਸਰਾ ਸੈਂਕੜਾ ਠੋਕਿਆ

ਭਾਰਤ ਦੀ ਆਇਰਲੈਂਡ ਅਤੇ ਇੰਗਲੈਂਡ ਦੌਰੇ ‘ਚ ਛੇ ਮੈਚਾਂ ‘ਚ ਇਹ ਪੰਜਵੀਂ ਜਿੱਤ ਹੈ ਰੋਹਿਤ ਨੇ ਇੰਗਲੈਂਡ ਦੌਰੇ ਦਾ ਦੂਸਰਾ ਸੈਂਕੜਾ ਬਣਾਇਆ ਉਸਨੇ ਇੰਗਲੈਂਡ ਵਿਰੁੱਧ ਆਖ਼ਰੀ ਟੀ20 ‘ਚ ਵੀ ਨਾਬਾਦ 100 ਦੌੜਾਂ ਬਣਾ ਕੇ ਭਾਰਤ ਨੂੰ ਲੜੀ ਜਿੱਤਵਾਈ ਸੀ ਰਿਹਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦੇ ਹੋਏ ਆਪਣਾ 18ਵਾਂ ਸੈਂਕੜਾ ਠੋਕਿਆ ਅਤੇ ਭਾਰਤ ਦੀ ਜਿੱਤ ਨੂੰ ਇੱਕਤਰਫ਼ਾ ਬਣਾ ਦਿੱਤਾ ਰੋਹਿਤ ਨੇ ਰਾਸ਼ਿਦ ਦੀ ਗੇਂਦ ‘ਤੇ ਸਿੱਧਾ ਛੱਕਾ ਮਾਰ ਕੇ ਆਪਣਾ ਸੈਂਕੜਾ ਪੂਰਾ ਕੀਤਾ ਹਿੱਟਮੈਨ ਰੋਹਿਤ ਨੇ ਪਹਿਲੀ ਵਿਕਟ ਲਈ ਸ਼ਿਖਰ ਧਵਨ ਨਾਲ 7.5 ਓਵਰਾਂ ‘ਚ 59 ਦੌੜਾਂ ਜੋੜੀਆਂ ਵਿਰਾਟ ਨੇ ਵੀ ਇਸ ਦੌਰੇ ਦਾ ਪਹਿਲਾ ਅਰਧ ਸੈਂਕੜਾ ਲਗਾਇਆ ਉਹ ਪਿਛਲੇ ਦੋ ਮੈਚਾਂ ‘ਚ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਿਆ ਸੀ ਵਿਰਾਟ ਦੀ ਵਿਕਟ 33ਵੇਂ ਓਵਰ ਦੀ ਆਖ਼ਰੀ ਗੇਂਦ ‘ਤੇ 226 ਦੇ ਸਕੋਰ ‘ਤੇ ਡਿੱਗੀ ਇਸ ਤੋਂ ਬਾਅਦ ਰੋਹਿਤ ਨੇ ਰਾਹੁਲ ਨਾਲ ਮਿਲ ਕੇ ਜਿੱਤ ਦੀ ਰਸਮ ਪੂਰੀ ਕੀਤੀ

ਇੰਗਲੈਂਡ ਦੀ ਤੇਜ਼ ਸ਼ੁਰੂਆਤ ਤੋਂ ਕੁਲਦੀਪ ਨੇ ਕਰਾਈ ਵਾਪਸੀ

ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਇੰਗਲੈਂਡ ਨੇ ਹਾਲਾਂਕਿ ਚੰਗੀ ਸ਼ੁਰੂਆਤ ਕੀਤੀ ਅਤੇ ਇੱਕ ਸਮੇਂ 10.2 ਓਵਰਾਂ ‘ਚ ਬਿਨਾਂ ਵਿਕਟ ਗੁਆਇਆਂ 73 ਦੌੜਾਂ ਜੋੜ ਕੇ ਵੱਡੇ ਸਕੋਰ ਵੱਲ ਵਧਦੀ ਜਾਪਦੀ ਸੀ ਇਸ ਦੌਰਾਨ ਉਮੇਸ਼ ਯਾਦਵ, ਸਿਧਾਰਥ ਕੌਲ, ਹਾਰਦਿਕ ਪਾਂਡਿਆ ਅਤੇ ਚਾਹਲ ਨੂੰ ਕਪਤਾਨ ਅਜ਼ਮਾ ਚੁੱਕੇ ਸਨ ਪਰ 11ਵੇਂ ਓਵਰ ‘ਚ ਕੁਲਦੀਪ ਨੇ ਗੇਂਦਬਾਜ਼ੀ ਸੰਭਾਲਦਿਆਂ ਹੀ ਮੈਚ ਦਾ ਨਕਸ਼ਾ ਬਦਲ ਦਿੱਤਾ ਕੁਲਦੀਪ ਵੱਲੋਂ ਛੇਤੀ ਹੀ ਝਟਕਾਈਆਂ ਤਿੰਨ ਵਿਕਟਾਂ ਨੇ ਮੈਚ ‘ਚ ਭਾਰਤ ਦੀ ਵਾਪਸੀ ਕਰ ਦਿੱਤੀ ਅਤੇ ਪੂਰੇ ਸਪੈੱਲ ਦੌਰਾਨ ਇੰਗਲਿਸ਼ ਬੱਲੇਬਾਜ਼ਾਂ ਨੂੰ ਪੂਰੀ ਤਰ੍ਹਾਂ ਨਚਾਈ ਰੱਖਿਆ ਜਿਸ ਕਾਰਨ ਇੰਗਲੈਂਡ ਦੀ ਟੀਮ ਵੱਡਾ ਸਕੋਰ ਕਰਨ ਤੋਂ ਮਹਿਰੂਮ ਰਹਿ ਗਈ ਹਾਲਾਂਕਿ ਚੰਗੀ ਸ਼ੁਰੂਆਤ ਦੀ ਬਦੌਲਤ ਇੰਗਲਿਸ਼ ਟੀਮ 268 ਦੌੜਾਂ ਦਾ ਸਨਮਾਨਜਨਕ ਸਕੋਰ ਖੜ੍ਹਾ ਕਰਨ ‘ਚ ਕਾਮਯਾਬ ਰਹੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।