ਸੰਗਰੂਰ ਦੇ 18 ਵੇਂ ਸਰੀਰਦਾਨੀ ਬਣੇ ਲਛਮਣ ਦਾਸ ਕਾਲੜਾ ਇੰਸਾਂ

ਲੈ ਕਰ ਜਹਾ ਸੇ ਕਿਆ ਕੁਝ ਸਾਥ ਜਾਨਾ…. ਯੇ ਸਰੀਰ ਵੀ ਦਾਨ ਹੋ…..

ਸੰਗਰੂਰ, (ਨਰੇਸ਼ ਕੁਮਾਰ)। ਅੱਜ ਸੰਗਰੂਰ ਵਿਖੇ ਡੇਰਾ ਸੱਚਾ ਸੌਦਾ ਦੀ ਪਾਵਨ ਪ੍ਰੇਰਨਾ ਅਨੁਸਾਰ ਮਰਨੋਉਪਰਾਤ ਬਲਾਕ ਸੰਗਰੂਰ ਦਾ 18ਵਾਂ ਸਰੀਰਦਾਨ ਹੋਇਆ। ਇਹ ਸਰੀਰਦਾਨ ਲਛਮਣ ਦਾਸ ਕਾਲੜਾ ਇੰਸਾਂ ਪੁੱਤਰ ਸਾਵਨ ਰਾਮ ਵਾਸੀ ਸੰਗਰੂਰ ਦਾ ਸੀ। ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆ ’ਤੇ ਚਲਦਿਆਂ ਜਿਉੇਦੇ ਜੀਅ ਸਰੀਰਦਾਨ ਕਰਨ ਦੀ ਇੱਛਾ ਜਾਹਰ ਕੀਤੀ ਸੀ।

ਬਲਾਕ ਸੰਗਰੂਰ ਵੱਲੋਂ ਇਹ 18 ਵਾਂ ਸਰੀਰਦਾਨ ਸੀ। ਇਸ ਮੌਕੇ ਤੇ ਉਨ੍ਹਾਂ ਦੀ ਬੇਟੀਆਂ, ਨੂੰਹਾਂ ਅਤੇ ਪੋਤੀਆਂ ਨੇ ਅਰਥੀ ਨੂੰ ਕੰਧਾਂ ਲਾਇਆ। ਜ਼ਿਕਰਯੋਗ ਹੈ  ਕਿ ਸਮੂਹ ਕਾਲੜਾ ਪਰਿਵਾਰ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਪਰਿਵਾਰ ਵਿੱਚੋਂ ਹੀ ਇਹ ਦੂਸਰਾ ਸਰੀਰਦਾਨ ਹੈ। ਇਸ ਤੋਂ ਪਹਿਲਾ ਉਨ੍ਹਾਂ ਦੀ ਨੂੰਹ ਸ਼ਸ਼ੀ ਕਾਲੜਾ ਇੰਸਾਂ ਦਾ ਵੀ ਮਰਨੋਉਪਰੰਤ ਸਰੀਰਦਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਏਸੇ ਹੀ ਪਰਿਵਾਰ ਦੇ ਮੋਹਿਤ ਕਾਲੜਾ ਇੰਸਾਂ ਮਾਨਵਤਾ ਭਲਾਈ ਦੇ ਰਾਹ ਤੇ ਚੱਲਦਿਆਂ ਸ਼ਹੀਦ ਹੋ ਗਏ ਸਨ। ਇਸ ਤੋਂ ਇਲਾਵਾ ਸਮੂਹ ਪਰਿਵਾਰਿਕ ਮੈਂਬਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਨ।

ਲਛਮਣ ਦਾਸ ਇੰਸਾਂ ਜੋ ਕਿ ਕਰੀਬ 80 ਸਾਲ ਦੇ ਸਨ ਨੇ ਡੇਰਾ ਸੱਚਾ ਸੌਦਾ ਦੀ ਗੱਦੀਨਸ਼ੀਨ ਦੂਸਰੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਿਨਾਮ ਜੀ ਤੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਸੀ। ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਚਾਨਕ ਬੀਤੀ ਰਾਤ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪਰਿਵਾਰ ਨੇ ਡੇਰਾ ਸੱਚਾ ਸੌਦਾ ਦੀ ਪਾਵਨ ਪ੍ਰੇਰਨਾ ਅਨੁਸਾਰ ਲਛਮਣ ਦਾਸ ਇੰਸਾਂ ਕਾਲੜਾ ਦਾ ਸਰੀਰਦਾਨ ਕੀਤਾ।

ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਡਾਕਟਰੀ ਖੌਜਾਂ ਲਈ ਉਤਰ ਪ੍ਰਦੇਸ਼ ਦੇ ਗਾਜੀਆਬਾਦ ਸ਼ਹਿਰ ਵਿਖੇ ਸੰਤੋਸ ਡੈਟਲ ਕਾਲਜ ਵਿਖੇ ਭੇਜਿਆ ਗਿਆ। ਮਿ੍ਰਤਕ ਦੇਹ ਨੂੰ ਰਵਾਨਾ ਕਰਨ ਤੋਂ ਪਹਿਲਾ ਉਨਾਂ ਦੀ ਗੱਡੀ ਨੂੰ ਫੁੱਲਾਂ ਨਾਲ ਸਜਾਇਆ ਗਿਆ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਰਵਾਨਾ ਕਰਨ ਲਈ ਹਰੀ ਝੰਡੀ ਦੇ ਕੇ ਡਾਕਟਰ ਮੱਖਣ ਸਿੰਘ ਰਿਟਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਅਤੇ ਫਾਰਮੇਸੀ ਅਫਸਰ ਸੁਖਵਿੰਦਰ ਬਬਲਾ ਨੇ ਰਵਾਨਾ ਕੀਤਾ।

ਇਸ ਮੌਕੇ ਤੇ ਬੋਲਦਿਆਂ ਡਾਕਟਰ ਮੱਖਣ ਨੇ ਕਿਹਾ ਕਿ ਸਰੀਰਦਾਨ ਕਰਨਾ ਮਾਨਵਤਾ ਲਈ ਬਹੁਤ ਹੀ ਉਤਮ ਕਾਰਜ ਹੈ। ਡਾਕਟਰ ਦੀ ਨਵੀਂ ਪੜਾਈ ਪੜ ਰਹੇ ਨਵੇਂ ਡਾਕਟਰਾਂ ਨੂੰ ਬਿਮਾਰੀਆਂ ਦੀ ਖੌਜ ਲਈ ਮਿ੍ਰਤਕ ਦੇਹ ਦੀ ਲੋੜ ਹੁੰਦੀ ਹੈ ਜਿਸ ਨਾਲ 22 ਤਰ੍ਹਾਂ ਦੇ ਡਾਕਟਰ ਤਿਆਰ ਹੁੰਦੇ ਹਨ। ਇਨਸਾਨ ਦੀਆਂ ਬਿਮਾਰੀਆਂ ਲਈ ਸਰੀਰਦਾਨ ਉਤਮ ਹੈ। ਉਨ੍ਹਾਂ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਦੁਆਰਾ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਜਿਵੇਂ ਖੂਨਦਾਨ ਕਰਨਾ, ਗੁਰਦਾ ਦਾਨ, ਰਾਸ਼ਨ ਵੰਡਣਾ, ਗਰੀਬਾਂ ਦੇ ਮਕਾਨ ਬਣਾਉਣਾ, ਬਿਮਾਰਾਂ ਦਾ ਇਲਾਜ ਕਰਵਾਉਣਾ ਆਦਿ ਬਹੁਤ ਹੀ ਸ਼ਲਾਘਾਯੋਗ ਕਾਰਜ ਹਨ।

ਲਛਮਣ ਦਾਸ ਇੰਸਾਂ ਦੀ ਮਿ੍ਰਤਕ ਦੇਹ ਨੂੰ ਸੰਗਰੂਰ ਸ਼ਹਿਰ ਦੇ ਬਜ਼ਾਰਾਂ ਵਿੱਚ ਘੁਮਾਇਆ ਗਿਆ। ਇਸ ਦੌਰਾਨ ਲਛਮਣ ਦਾਸ ਇੰਸਾਂ ਅਮਰ ਰਹੇ ਦੇ ਨਾਅਰਾ ਵੀ ਲਗਾਏ ਗਏ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸਾਧ ਸੰਗਤ ਹਾਜ਼ਰ ਸੀ। ਇਸ ਮੌਕੇ 45 ਮੈਂਬਰ ਹਰਿੰਦਰ ਇੰਸਾਂ, ਬਲਦੇਵ ਇੰਸਾਂ, ਸਚਿਨ ਖੱਟਰ ਇੰਸਾਂ ਰਾਜਨੀਤਿਕ ਵਿੰਗ, ਕੌਸ਼ਲਿਆ ਰਾਣੀ ਇੰਸਾਂ, 45 ਮੈਂਬਰ ਸਰੋਜ ਇੰਸਾਂ, ਦਰਸਨਾਂ ਇੰਸਾਂ, ਰਣਜੀਤ ਇੰਸਾਂ, ਊਸ਼ਾ ਇੰਸ਼ਾਂ, ਕਮਲਾ ਇੰਸਾਂ, ਨਿਰਮਲਾ ਇੰਸਾਂ ਤੋਂ ਇਲਾਵਾ ਬਲਾਕ ਸੰਗਰੂਰ ਦੇ 25 ਮੈਂਬਰ, 15 ਮੈਂਬਰ, ਬਲਾਕ ਜ਼ਿੰਮੇਵਾਰ, ਬਲਾਕ  ਭੰਗੀਦਾਸ, ਸੁਜਾਨ ਭੈਣਾਂ, ਨੌਜਵਾਨ ਸੰਮਤੀ, ਬਜ਼ੁਰਗ ਸੰਮਤੀ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਮੌਜ਼ੂਦ ਸਨ। ਲਛਮਣ ਦਾਸ ਕਾਲੜਾ ਇਸਾਂ ਦੀ ਅੰਤਿਮ ਅਰਦਾਸ 4 ਅਕਤੂਬਰ ਦਿਨ ਮੰਗਲਵਾਰ ਨੂੰ ਸਮਾਂ 11 ਤੋਂ 1 ਵਜੇ ਤੱਕ ਸੰਗਰੂਰ ਨਾਮਚਰਚਾ ਘਰ ਵਿਖੇ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ